03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੈਡੀਕਲ ਪਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਦੀ ਮਹੀਨਾਵਾਰ ਮੀਟਿੰਗ

ਗੋਨਿਆਣਾ, 3 ਅਗਸਤ (ਲਛਮਣ ਦਾਸ ਗਰਗ)-ਮੈਡੀਕਲ ਪਰੈਕਟੀਸ਼ਨਰ ਐਸ਼ੋਸੀਏਸ਼ਨ ਰਜਿ: 295 ਬਲਾਕ ਗੋਨਿਆਣਾ ਦੀ ਮਹੀਨਾਵਾਰ ਮੀਟਿੰਗ ਵੈਦ ਧਨਵੰਤਰੀ ਭਵਨ ਨੇਹੀਂਆਂ ਵਾਲਾ ਵਿਖੇ ਸੀਨੀਅਰ ਮੀਤ ਪ੍ਰਧਾਨ ਡਾ: ਬਖਤੌਰ ਸਿੰਘ ਨੇਹੀਂਆਂ ਵਾਲਾ ਦੀ ਅਗਵਾਈ ਵਿਚ ਹੋਈ। ਮੀਟਿੰਗ ਦੇ ਸ਼ੁਰੂ ਵਿਚ ਪਿਛਲੇ ਦਿਨੀ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਗੋਨਿਆਣਾ, 3 ਅਗਸਤ (ਲਛਮਣ ਦਾਸ ਗਰਗ)-ਮੈਡੀਕਲ ਪਰੈਕਟੀਸ਼ਨਰ ਐਸ਼ੋਸੀਏਸ਼ਨ ਰਜਿ: 295 ਬਲਾਕ ਗੋਨਿਆਣਾ ਦੀ ਮਹੀਨਾਵਾਰ ਮੀਟਿੰਗ ਵੈਦ ਧਨਵੰਤਰੀ ਭਵਨ ਨੇਹੀਂਆਂ ਵਾਲਾ ਵਿਖੇ ਸੀਨੀਅਰ ਮੀਤ ਪ੍ਰਧਾਨ ਡਾ: ਬਖਤੌਰ ਸਿੰਘ ਨੇਹੀਂਆਂ ਵਾਲਾ ਦੀ ਅਗਵਾਈ ਵਿਚ ਹੋਈ। ਮੀਟਿੰਗ ਦੇ ਸ਼ੁਰੂ ਵਿਚ ਪਿਛਲੇ ਦਿਨੀ ਡਾ.ਗੁਰਚਰਨ ਸਿੰਘ ਜੀਦਾ ਦੇ ਮਾਤਾ ਦੇ ਅਕਾਲ ਚਲਾਣੇ ’ਤੇ ਅਫਸੋਸ ਪ੍ਰਗਟਾਇਆ ਗਿਆ । ਮੀਟਿੰਗ ਵਿਚ ਜ਼ਿਲ੍ਹੇ ਦੇ ਪ੍ਰਧਾਨ ਡਾ: ਮੇਵਾ ਸਿੰਘ ਬਰਾੜ ਸਿਵੀਆਂ ਤੇ ਸਰਪ੍ਰਸਤ ਡਾ: ਬੂਟਾ ਸਿੰਘ ਸਿੱਧੂ ਸਿਵੀਆਂ ਪਹੁੰਚੇ । ਇਨ੍ਹਾਂ ਤੋਂ ਇਲਾਵਾ ਬਲਾਕ ਦੇ ਸਰਪ੍ਰਸਤ ਡਾ: ਸੁਖਦੇਵ ਸਿੰਘ ਜੀਦਾ, ਚੇਅਰਮੈਨ ਡਾ: ਹਰਨੇਕ ਸਿੰਘ ਬਲਾਹੜ ਮਹਿਮਾ, ਸੀਨੀਅਰ ਮੈਂਬਰ ਡਾ: ਨਛੱਤਰ ਸਿੰਘ ਖੇਮੂਆਣਾ, ਡਾ: ਕੱਤਰ ਸਿੰਘ ਗੰਗਾ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਡਾ: ਮੇਵਾ ਸਿੰਘ ਬਰਾੜ ਨੇ ਜ਼ਿਲ੍ਹੇ ਦੀਆਂ ਕਾਰਵਾਈਆਂ ਅਤੇ ਖਜ਼ਾਨਚੀ ਪਵਨ ਕੁਮਾਰ ਗਰਗ ਨੇ ਬਲਾਕ ਦਾ ਹਿਸਾਬ ਕਿਤਾਬ ਦੱਸਿਆ । ਮੀਟਿੰਗ ਦੌਰਾਨ ਜੋ ਡਾਕਟਰ ਕਾਂਵਾ ਵਾਲੇ ਪੱਤਣ ’ਤੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਸੇਵਾਵਾ ਦੇਣ ਗਏ ਸੀ । ਉਨ੍ਹਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ । ਮੀਟਿੰਗ ’ਚ ਇਸਤਰੀ ਵਿੰਗ ਦੇ ਡਾ: ਕਮਲਜੀਤ ਕੌਰ ਮਹਿਮਾ ਸਰਜਾ, ਡਾ: ਕੋਮਲਜੀਤ ਕੌਰ ਜੰਡਾਂਵਾਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਮੀਟਿੰਗ ਵਿੱਚ ਗੁਰਦੀਪ ਸਿੰਘ, ਬਲਕਰਨ ਸਿੰਘ, ਚਰਨਜੀਤ ਸਿੰਘ ਦਾਨ ਸਿੰਘ ਵਾ ਲਾ, ਸੰਦੀਪ ਕੁਮਾਰ, ਸੁਖਦੀਪ ਸਿੰਘ, ਬਲਵਿੰਦਰ ਸ਼ਰਮਾ, ਵੀਰ ਸਿੰਘ, ਜਸਵਿੰਦਰ ਸਿੰਘ ਮਹਿਮਾ ਸਰਜਾ, ਜਗਸੀਰ ਸਿੰਘ ਜੀਦਾ ਸਹਾਇਕ ਖਜ਼ਾਨਚੀ, ਗੁਰਤੇਜ ਸਿੰਘ ਆਕਲੀਆ, ਸਰਬਜੀਤ ਸਿੰਘ ਖਿਆਲੀ ਵਾਲਾ ਤੇ ਗੁਰਚਰਨ ਸਿੰਘ ਖਾਲਸਾ ਜੀਦਾ (ਸਾਰੇ ਡਾਕਟਰ) ਆਦਿ ਨੇ ਮੀਟਿੰਗ ਵਿਚ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ’ਚ ਭਾਦੋਂ ਦੇ ਪਏ ਮੀਂਹ ਨਾਲ ਹੁੰਮਸ ਭਰੀ ਗਰਮੀ ਤੋਂ ਰਾਹਤ ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਬੱਬੂ ਸਲਾਬਤਪੁਰਾ ਅਤੇ ਚਰਨਾ ਸਲਾਬਤਪੁਰਾ ਨੂੰ ਸੌਂਪੀਆਂ ਜ਼ਿੰਮੇਵਾਰੀਆਂ
Ad Position 24