03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਹਰਰਾਏਪੁਰ ਕੈਟਲ ਪੌਂਡ ਸਰਕਾਰੀ ਗਊਸ਼ਾਲਾ ਦੇ ਹਾਲਤ ਅੱਜ ਵੀ ਮਾੜੇ 7 ਹਜ਼ਾਰ ਤੋਂ 10 ਹਜ਼ਾਰ ਗਊਆਂ ਦੀ ਹੋ ਚੁੱਕੀ ਹੈ ਮੌਤ

ਬਠਿੰਡਾ, 3 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਪਿੰਡ ਹਰਰਾਏਪੁਰ ਸਥਿਤ ਸਰਕਾਰੀ ਗਊਸ਼ਾਲਾ/ਕੈਟਲ ਪੌਂਡ ਦੇ ਕਥਿਤ ਮਾੜੇ ਪ੍ਰਬੰਧਾਂ ਨੂੰ ਲੈ ਕੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਮੁੜ ਆਵਾਜ਼ ਬੁਲੰਦ ਕੀਤੀ ਗਈ ਹੈ । ਗਊਸ਼ਾਲਾ ਦੇ ਹਾਲਾਤਾਂ ਵਿਚ ਸੁਧਾਰ ਦੀ ਮੰਗ ਨੂੰ ਲੈ ਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਪਸ਼ੂ ਭਲਾਈ ਸੋਸਾਇਟੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਬਠਿੰਡਾ, 3 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਪਿੰਡ ਹਰਰਾਏਪੁਰ ਸਥਿਤ ਸਰਕਾਰੀ ਗਊਸ਼ਾਲਾ/ਕੈਟਲ ਪੌਂਡ ਦੇ ਕਥਿਤ ਮਾੜੇ ਪ੍ਰਬੰਧਾਂ ਨੂੰ ਲੈ ਕੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਮੁੜ ਆਵਾਜ਼ ਬੁਲੰਦ ਕੀਤੀ ਗਈ ਹੈ । ਗਊਸ਼ਾਲਾ ਦੇ ਹਾਲਾਤਾਂ ਵਿਚ ਸੁਧਾਰ ਦੀ ਮੰਗ ਨੂੰ ਲੈ ਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਪਸ਼ੂ ਭਲਾਈ ਸੋਸਾਇਟੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ । ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਸੰਜੀਵ ਗੋਇਲ, ਪਰਮਿੰਦਰ ਬਾਂਸਲ, ਸੋਨੀਆ ਨਾਇਰ, ਰਾਜਿੰਦਰ ਕਾਲੀਆ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਬਠਿੰਡਾ ਦੌਰੇ ਦੀਆਂ ਤਿਆਰੀਆਂ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰੁੱਝੇ ਹੋਣ ਕਾਰਨ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨਾਲ ਮੁਲਾਕਾਤ ਨਹੀਂ ਹੋ ਸਕੀ । ਇਸ ਤੋਂ ਬਾਅਦ ਮੰਗ ਪੱਤਰ ਏ.ਡੀ.ਸੀ. (ਜ) ਮੈਡਮ ਕੰਚਨ ਨੂੰ ਸੌਂਪਿਆ ਗਿਆ ਅਤੇ ਉਨ੍ਹਾਂ ਨੂੰ ਗਊਸ਼ਾਲਾ ਦੇ ਹਾਲਾਤਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਸੰਸਥਾਵਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਹਰਰਾਏਪੁਰ ਦੀ ਇਹ ਸਰਕਾਰੀ ਗਊਸ਼ਾਲਾ ਪਿਛਲੇ ਕਰੀਬ 10 ਸਾਲਾਂ ਤੋਂ ਚਰਚਾ ਵਿੱਚ ਹੈ । ਉਨ੍ਹਾਂ ਅਨੁਸਾਰ ਅਕਾਲੀ ਦਲ, ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਗਊਸ਼ਾਲਾ ਦੇ ਹਾਲਾਤਾਂ ਵਿਚ ਉਮੀਦ ਮੁਤਾਬਿਕ ਸੁਧਾਰ ਨਹੀਂ ਹੋ ਸਕਿਆ । ਉਨ੍ਹਾਂ ਦੱਸਿਆ ਕਿ 2023 ਅਤੇ 2024 ਵਿੱਚ ਵੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਪਸ਼ੂ ਭਲਾਈ ਸੋਸਾਇਟੀ ਨੂੰ ਮੰਗ ਪੱਤਰ ਦੇ ਕੇ ਗਊਸ਼ਾਲਾ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ ਸੀ। ਹੁਣ 2026 ਵਿੱਚ ਤੀਜੀ ਵਾਰ ਮੰਗ ਪੱਤਰ ਦਿੱਤਾ ਗਿਆ ਹੈ। ਗਊਵੰਸ਼ ਦੀ ਖ਼ੁਰਾਕ ਤੇ ਇਲਾਜ ’ਤੇ ਉੱਠੇ ਸਵਾਲ ਸਮਾਜਿਕ ਕਾਰਕੁਨਾਂ ਨੇ ਦਾਅਵਾ ਕੀਤਾ ਕਿ ਹਰਰਾਏਪੁਰ ਕੈਟਲ ਪੌਂਡ ਵਿਚ ਪਿਛਲੇ ਸਾਲਾਂ ਦੌਰਾਨ 7 ਹਜ਼ਾਰ ਤੋਂ 10 ਹਜ਼ਾਰ ਤੱਕ ਗਊਵੰਸ਼ ਦੀਆਂ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਮੁਤਾਬਿਕ ਗਊਵੰਸ਼ ਨੂੰ ਲੋੜੀਂਦੀ ਖ਼ੁਰਾਕ ਨਾ ਮਿਲਣਾ, ਸਮੇਂ ਸਿਰ ਇਲਾਜ ਦੀ ਘਾਟ ਅਤੇ ਦੇਖਭਾਲ ਵਿਚ ਕਮੀ ਮੌਤਾਂ ਦੇ ਮੁੱਖ ਕਾਰਨ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਗਊਸ਼ਾਲਾ ਦਾ ਦੌਰਾ ਕਰਨ ਦੌਰਾਨ ਉੱਥੇ ਗਊਵੰਸ਼ ਲਈ ਸਿਰਫ਼ ਤੂੜੀ ਪਈ ਮਿਲੀ ਅਤੇ ਹਰੇ ਚਾਰੇ ਦਾ ਪ੍ਰਬੰਧ ਨਜ਼ਰ ਨਹੀਂ ਆਇਆ। ਕੁਝ ਤੂੜੀ ਖ਼ਰਾਬ ਹੋਣ ਦਾ ਵੀ ਦਾਅਵਾ ਕੀਤਾ ਗਿਆ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਸਰਕਾਰੀ ਤੌਰ ’ਤੇ ਪੁਸ਼ਟੀ ਹੋਣਾ ਬਾਕੀ ਹੈ। ਧਰਨੇ ਤੇ ਪ੍ਰਦਰਸ਼ਨ ਵੀ ਹੋ ਚੁੱਕੇ ਹਨ- ਸਮਾਜਸੇਵੀਆ ਦਾ ਕਹਿਣਾ ਹੈ ਕਿ ਕੈਟਲ ਪੌਂਡ ਹਰਰਾਏਪੁਰ ਦੇ ਹਾਲਾਤਾਂ ਨੂੰ ਲੈ ਕੇ ਬਠਿੰਡਾ ਵਿਚ ਕਈ ਵਾਰ ਧਰਨੇ-ਪ੍ਰਦਰਸ਼ਨ ਹੋ ਚੁੱਕੇ ਹਨ ਅਤੇ ਬਾਜ਼ਾਰ ਬੰਦ ਤੱਕ ਕਰਵਾਏ ਗਏ, ਪਰ ਇਸ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਹੀਂ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਗਊਸ਼ਾਲਾ ਅੰਦਰ ਗਊਵੰਸ਼ ਦੀਆਂ ਮੌਤਾਂ ਤੋਂ ਬਾਅਦ ਉਨ੍ਹਾਂ ਨੂੰ ਦਫ਼ਨਾਉਣ ਅਤੇ ਪ੍ਰਬੰਧਾਂ ਸੰਬੰਧੀ ਵੀ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਰਹੇ ਹਨ। ਕਈ ਵਿਭਾਗਾਂ ਨੂੰ ਭੇਜੀ ਸ਼ਿਕਾਇਤ- ਸਮਾਜਸੇਵੀ ਸੰਜੀਵ ਗੋਇਲ ਨੇ ਕਿਹਾ ਕਿ ਗਊਸ਼ਾਲਾ ਦੇ ਹਾਲਾਤਾਂ ਵਿਚ ਸੁਧਾਰ ਲਈ ਐਨੀਮਲ ਵੈੱਲਫ਼ੇਅਰ ਬੋਰਡ ਆਫ਼ ਇੰਡੀਆ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ, ਪੇਟਾ ਬੰਬੇ, ਮੁੱਖ ਮੰਤਰੀ ਪੰਜਾਬ, ਪ੍ਰਮੁੱਖ ਸਕੱਤਰ ਪੰਜਾਬ, ਡਿਪਟੀ ਕਮਿਸ਼ਨਰ ਬਠਿੰਡਾ, ਏ.ਡੀ.ਸੀ. (ਆਰ.ਡੀ.), ਡੀ.ਡੀ.ਪੀ.ਓ., ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅਤੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਸਮੇਤ ਸਬੰਧਿਤ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ। ਉਨ੍ਹਾਂ ਮੰਗ ਕੀਤੀ ਗਈ ਹੈ ਕਿ ਗਊਸ਼ਾਲਾ ਵਿਚ ਗਊਵੰਸ਼ ਲਈ ਲੋੜੀਂਦੀ ਖ਼ੁਰਾਕ, ਹਰਾ ਚਾਰਾ, ਪਾਣੀ, ਨਮਕ, ਸਾਫ਼-ਸਫ਼ਾਈ ਅਤੇ ਸਮੇਂ ਸਿਰ ਵੈਟਰਨਰੀ ਇਲਾਜ ਦਾ ਯੋਗ ਪ੍ਰਬੰਧ ਕੀਤਾ ਜਾਵੇ, ਤਾਂ ਜੋ ਗਊਵੰਸ਼ ਦੀਆਂ ਮੌਤਾਂ ਨੂੰ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰੇ ਸੂਬਾ ਸਰਕਾਰ- ਦਾਤੇਵਾਸ ਅਗਲੀ ਖ਼ਬਰ ਪਿੰਡ ਭੈਣੀ ਵਿਖੇ (ਪੁਨਰ ਸੁਰਜੀਤ) ਅਕਾਲੀ ਦਲ ਦੀ ਇਕਾਈ ਦਾ ਗਠਨ
Ad Position 24