05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਕ੍ਰਿਸ਼ਨ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਰਾਮਾਂ ਮੰਡੀ, 4 ਸਤੰਬਰ (ਤਰਸੇਮ ਸਿੰਗਲਾ)-ਬ੍ਰਹਮਾ ਕੁਮਾਰੀ ਸੈਂਟਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੈਂਟਰ ਵਿਚ ਵਿਸ਼ੇਸ਼ ਸਜਾਵਟ ਕੀਤੀ ਗਈ ਅਤੇ ਸ਼੍ਰੀ ਕ੍ਰਿਸ਼ਨ ਜੀ ਦਾ ਸੁੰਦਰ ਝੂਲਾ ਸਜਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਰਾਮਾਂ ਮੰਡੀ, 4 ਸਤੰਬਰ (ਤਰਸੇਮ ਸਿੰਗਲਾ)-ਬ੍ਰਹਮਾ ਕੁਮਾਰੀ ਸੈਂਟਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੈਂਟਰ ਵਿਚ ਵਿਸ਼ੇਸ਼ ਸਜਾਵਟ ਕੀਤੀ ਗਈ ਅਤੇ ਸ਼੍ਰੀ ਕ੍ਰਿਸ਼ਨ ਜੀ ਦਾ ਸੁੰਦਰ ਝੂਲਾ ਸਜਾਇਆ ਗਿਆ। ਸਮਾਗਮ ਦੌਰਾਨ ਸੈਂਟਰ ਇੰਚਾਰਜ ਡਾ. ਬੀ. ਕੇ. ਮਧੂ ਨੇ ਸ਼੍ਰੀ ਕ੍ਰਿਸ਼ਨ ਦੇ ਦੈਵੀ ਗੁਣਾਂ ਅਤੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬ੍ਰਹਮਾ ਕੁਮਾਰੀ ਸ਼੍ਰੀ ਕ੍ਰਿਸ਼ਨ ਸਤਯੁਗ ਦੇ ਪਹਿਲੇ ਰਾਜਕੁਮਾਰ ਹਨ। ਸ੍ਰੀ ਕ੍ਰਿਸ਼ਨ ਸੋਲ੍ਹਾਂ ਕਲਾਵਾਂ ਨਾਲ ਸੰਪੂਰਨ ਹਨ। ਉਨ੍ਹਾਂ ਦਾ ਜੀਵਨ ਪਵਿੱਤਰਤਾ, ਸ਼ਾਂਤੀ, ਸੱਚਾਈ ਅਤੇ ਦੈਵੀ ਗੁਣਾਂ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਕਲਯੁਗ ਦੀ ਰਾਤ ਤੋਂ ਬਾਅਦ ਸਤਯੁਗ ਦੀ ਸ਼ੁਰੂਆਤ ਹੁੰਦੀ ਹੈ, ਜਿਸ ਵਿਚ ਸ਼੍ਰੀ ਕ੍ਰਿਸ਼ਨ ਦਾ ਮਹੱਤਵਪੂਰਨ ਸਥਾਨ ਹੈ। ਇਸ ਮੌਕੇ ਸ਼ਰਧਾਲੂਆਂ ਵਲੋਂ ਭਗਤੀ ਭਾਵਨਾ ਨਾਲ ਰਾਸ ਨ੍ਰਿਤਯ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਸਾਰਾ ਸੈਂਟਰ ਸ਼੍ਰੀ ਕ੍ਰਿਸ਼ਨ ਦੇ ਭਜਨਾਂ ਅਤੇ ਭਗਤੀਮਈ ਮਾਹੌਲ ਨਾਲ ਗੂੰਜਦਾ ਰਿਹਾ। ਇਸ ਮੌਕੇ ਸੀਤਲ ਦੀਦੀ, ਡਾ. ਸ਼ਿਵਾਲੀ ਗੋਇਲ, ਐਡਵੋਕੇਟ ਵਿਕਰਾਂਤ ਗੋਇਲ, ਡਾ. ਵਿਜੈ ਸਿੰਗਲ, ਡਾ. ਤੇਜ ਰਾਮ ਗਰਗ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਨੇ ਨੈਤਿਕ ਸਿੱਖਿਆ ਇਮਤਿਹਾਨ 2026 ਦਾ ਨਤੀਜਾ ਐਲਾਨਿਆ ਅਗਲੀ ਖ਼ਬਰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਬੇਰੁਜ਼ਗਾਰ ਈ. ਟੀ. ਟੀ ਟੈੱਟ ਪਾਸ ਅਧਿਆਪਕਾਂ ਵਲੋਂ ਧਰਨਾ ਅੱਜ
Ad Position 24