10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਡਾ.ਕੰਵਲਜੀਤ ਕੌਰ ਦੀ ਨਵਪ੍ਰਕਾਸ਼ਤ ਕਿਤਾਬ ‘ਖੋਜ ਡਿਜ਼ਾਈਨ ਅਤੇ ਅਕਾਦਮਿਕ ਖੋਜਾਂ ਦੇ ਨਿਯਮ’ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਲੋਂ ਰਿਲੀਜ਼

ਤਲਵੰਡੀ ਸਾਬੋ, 10 ਨਵੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਕਾਦਮਿਕ ਬਲਾਕ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ‘ਵਰਸਿਟੀ ਦੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ, ਉਪ-ਕੁਲਪਤੀ ਡਾ. ਬਲਰਾਜ ਸਿੰਘ ਅਤੇ ਪਰੋ.

Ad Position 21
No active advertisement
ਅਜੀਤ ਡੈਸਕ 11-11-2026
ਤਲਵੰਡੀ ਸਾਬੋ, 10 ਨਵੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਕਾਦਮਿਕ ਬਲਾਕ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ‘ਵਰਸਿਟੀ ਦੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ, ਉਪ-ਕੁਲਪਤੀ ਡਾ. ਬਲਰਾਜ ਸਿੰਘ ਅਤੇ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਵਲੋਂ ‘ਵਰਸਿਟੀ ਦੇ ਨਿਰਦੇਸ਼ਕ ਯੁਵਾ ਤੇ ਸੱਭਿਆਚਾਰਕ ਮਾਮਲਿਆਂ ਡਾ. ਕੰਵਲਜੀਤ ਕੌਰ ਅਤੇ ਬੰਗਲਾਦੇਸ਼ ਤੋਂ ਉਨ੍ਹਾਂ ਦੇ ਵਿਦਿਆਰਥੀ ਨਜ਼ਮੁੱਲ ਕਾਦਿਰ ਕਾਇਕੈਬਾਦ ਵੱਲੋਂ ਲਿਖੀ ਕਿਤਾਬ ‘ਖੋਜ ਡਿਜ਼ਾਈਨ ਅਤੇ ਅਕਾਦਮਿਕ ਖੋਜਾਂ ਦੇ ਨਿਯਮ’ ਜਾਰੀ ਕੀਤੀ ਗਈ। ਲੇਖਕਾਂ ਨੂੰ ਪ੍ਰਬੰਧਕੀ ਨਿਰਦੇਸ਼ਕ ਸ. ਸਿੱਧੂ ਅਤੇ ਹੋਰਨਾਂ ਵਲੋਂ ਵਧਾਈ ਦਿੰਦਿਆਂ ਇਸ ਕਿਤਾਬ ਨੂੰ ਵਿਗਿਆਨਿਕ ਖੋਜ ਲਈ ਇਕ ਜ਼ਰੂਰੀ ਦਸਤਾਵੇਜ਼ ਦੱਸਿਆ ਗਿਆ, ਜੋ ਕਿ ਉਨ੍ਹਾਂ ਦੇ ਵਿਸ਼ੇ ਦੇ ਖੋਜਾਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ। ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਇਹ ਕਿਤਾਬ ਯੂਨੀਵਰਸਿਟੀ ਦੇ ਸਮਰੱਥ ਵਿਦਿਆਰਥੀ ਲੇਖਕਾਂ ਦੇ ਲਾਭ ਲਈ ਵਧੀਆ ਕਿਤਾਬਾਂ ਲਿਖਣ ਲਈ ਪ੍ਰੇਰਦੀ ਹੈ, ਜੋ ਉਸ ਲੜੀ ਦਾ ਹਿੱਸਾ ਹੈ। ਉਨ੍ਹਾਂ ਦੋਹਾਂ ਲੇਖਕਾਂ ਨੂੰ ਇਸ ਅਕਾਦਮਿਕ ਕਾਰਜ ਲਈ ਵਧਾਈ ਦਿੱਤੀ। ਪਰੋ. ਵਾਈਸ ਚਾਂਸਲਰ ਡਾ. ਧੀਮਾਨ ਵਲੋਂ ਇਸ ਗੱਲ ਦੀ ਸ਼ਲਾਘਾ ਕੀਤੀ ਗਈ ਕਿ ਇਹ ਕਿਤਾਬ ਦੋ ਦੇਸ਼ਾਂ ਦੇ ਲੇਖਕਾਂ ਵਲੋਂ ਸਾਂਝੇ ਤੌਰ ‘ਤੇ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਸ਼ੇ ‘ਤੇ ਵਿਗਿਆਨਿਕ ਖੋਜ ਨੂੰ ਸੁਚਾਰੂ ਸੇਧ ਦੇਣ ਲਈ ਖੋਜ ਤਜਰਬਿਆਂ ਦੀ ਵਿਉਂਤਬੰਦੀ ਅਤੇ ਆਕੜਿਆਂ ਦੀ ਸਹੀ ਪੜਚੋਲ ਹਮੇਸ਼ਾ ਹੀ ਜ਼ਰੂਰੀ ਹੁੰਦੀ ਹੈ। ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਡਾ. ਕੰਵਲਜੀਤ ਕੌਰ ਕਿਹਾ ਕਿ ਨੇ ਸੂਖਮ ਕਲਾਵਾਂ ਵਰਗੇ ਵਿਸ਼ੇ ‘ਤੇ ਵਿਗਿਆਨਿਕ ਖੋਜ ਕਰਨ ਲਈ ਅਜਿਹੀ ਕਿਤਾਬ ਦੀ ਲੋੜ ਸੀ, ਜਿਸ ਨੂੰ ਉਨ੍ਹਾਂ ਨੇ ਬੰਗਲਾਦੇਸ਼ ਦੇ ਆਪਣੇ ਵਿਦਿਆਰਥੀ ਨਾਲ ਮਿਲ ਕੇ ਪੂਰਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਐੱਨ.ਐੱਸ.ਐੱਸ. ਕੈਂਪ ਲਗਾਇਆ ਅਗਲੀ ਖ਼ਬਰ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਕਰੇ ਕੇਂਦਰ ਦੀ ਭਾਜਪਾ ਸਰਕਾਰ-ਚੇਅਰਮੈਨ...
Ad Position 24