ਬ੍ਰਹਮਕੁਮਾਰੀ ਆਸ਼ਰਮ ਵਿਚ ਮਨਾਈ ਗਈ ਸ੍ਰੀ ਕ੍ਰਿਸ਼ਨਾ ਜਨਮ ਅਸ਼ਟਮੀ
ਭੁੱਚੋ ਮੰਡੀ, 4 ਸਤੰਬਰ (ਬਿੱਕਰ ਸਿੰਘ ਸਿੱਧੂ)-ਬ੍ਰਹਮਕੁਮਾਰੀ ਆਸ਼ਰਮ ਭੁੱਚੋ ਮੰਡੀ ਵਿਚ ਸ਼੍ਰੀ ਕ੍ਰਿਸ਼ਨਾ ਜਨਮ ਅਸ਼ਟਮੀ ਦਾ ਤਿਉਹਾਰ ਬੀ. ਕੇ.
ਭੁੱਚੋ ਮੰਡੀ, 4 ਸਤੰਬਰ (ਬਿੱਕਰ ਸਿੰਘ ਸਿੱਧੂ)-ਬ੍ਰਹਮਕੁਮਾਰੀ ਆਸ਼ਰਮ ਭੁੱਚੋ ਮੰਡੀ ਵਿਚ ਸ਼੍ਰੀ ਕ੍ਰਿਸ਼ਨਾ ਜਨਮ ਅਸ਼ਟਮੀ ਦਾ ਤਿਉਹਾਰ ਬੀ. ਕੇ. ਅਨੂ ਦੀਦੀ ਅਤੇ ਬੀ. ਕੇ. ਮਮਤਾ ਦੀਦੀ ਦੀ ਅਗਵਾਈ ਵਿਚ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਸਮਾਗਮ ਦੌਰਾਨ ਛੋਟੇ-ਛੋਟੇ ਬੱਚਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨਾ ਦੇ ਮਨਮੋਹਕ ਸਰੂਪ ਵਿਚ ਸਜਾਇਆ ਗਿਆ। ਨੰਨ੍ਹੇ ਬਾਲ ਗੋਪਾਲਾਂ ਤੋਂ ਕੇਕ ਕਟਵਾ ਕੇ ਜਨਮ ਅਸ਼ਟਮੀ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਪ੍ਰੋਗਰਾਮ ਦੌਰਾਨ ਬੱਚਿਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨਾ ਦੇ ਜਨਮ ਅਤੇ ਉਨ੍ਹਾਂ ਦੀਆਂ ਵੱਖ-ਵੱਖ ਲੀਲਾਵਾਂ ਉੱਤੇ ਆਧਾਰਿਤ ਮਨਮੋਹਕ ਨਾਚ ਪੇਸ਼ਕਾਰੀਆਂ ਦਿੱਤੀਆਂ। ਨੰਨ੍ਹੇ ਕਲਾਕਾਰਾਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਹਾਜ਼ਰ ਸ਼ਰਧਾਲੂਆਂ ਦੀਆਂ ਖੂਬ ਤਾੜੀਆਂ ਬਟੋਰੀਆਂ। ਇਸ ਦੌਰਾਨ ਅਨੂ ਦੀਦੀ ਅਤੇ ਮਮਤਾ ਦੀਦੀ ਨੇ ਸ਼੍ਰੀ ਕ੍ਰਿਸ਼ਨਾ ਜਨਮ ਅਸ਼ਟਮੀ ਦੇ ਆਤਮਕ ਮਹੱਤਵ ਉੱਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨਾ ਦਾ ਜੀਵਨ ਸਾਨੂੰ ਪਿਆਰ, ਸਦਭਾਵਨਾ, ਸੱਚ ਅਤੇ ਉੱਤਮ ਸੰਸਕਾਰਾਂ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਚੰਗੇ ਸੰਸਕਾਰ ਅਪਣਾਉਣ ਦਾ ਸੁਨੇਹਾ ਦਿੱਤਾ।