04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਦੋ ਵਰ੍ਹੇ ਪਹਿਲਾਂ ਪਿੰਡ ਡਿੱਖ ਵਿਆਹੀ ਰਾਜਵਿੰਦਰ ਕੌਰ ਦੀ ਲਾਸ਼ ਭੇਦਭਰੇ ਹਾਲਾਤਾਂ ’ਚ ਛੱਤ ’ਤੇ ਲਟਕੀ ਮਿਲੀ

ਬਾਲਿਆਂਵਾਲੀ, 4 ਸਤੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਡਿੱਖ ਵਿਖੇ ਦੋ ਵਰ੍ਹੇ ਪਹਿਲਾਂ ਵਿਆਹੀ ਰਾਜਵਿੰਦਰ ਕੌਰ ਪੁੱਤਰੀ ਗੁਰਜੀਤ ਸਿੰਘ ਵਾਸੀ ਕਲੀਪੁਰ (ਮਾਨਸਾ) ਦੀ ਭੇਦਭਰੇ ਹਾਲਾਤਾਂ ’ਚ ਫਾਹਾ ਲੈ ਕੇ ਮੌਤ ਹੋਣ ਕਾਰਨ ਉਸਦੇ ਪੇਕੇ ਪਰਿਵਾਰ ਨੇ ਰਾਜਵਿੰਦਰ ਕੌਰ ਦੇ ਸਹੁਰੇ ਪਰਿਵਾਰ ਤੇ ਕਤਲ ਕਰਕੇ ਫਾਹੇ ਲਗਾਉਣ ਦੇ ਦੋਸ਼ ਲਗਾਏ ਹਨ। ਇਸ ਮੌਕੇ ਰਾਜਵਿੰਦਰ ਕੌਰ ਦੇ ਭਰਾ ਸ਼ਮਸ਼ੇਰ ਸਿੰਘ ਕਲੀਪੁਰ ਸਰਪੰਚ ਰਾਜਵਿੰਦਰ ਸਿੰਘ, ਬਾਬਾ ਕੁਲਵੰਤ ਸਿੰਘ ਦਾਨੇਵਾਲੀਆ, ਸੋਹਣਾ ਸਿੰਘ ਚੇਅਰਮੈਨ, ਬੱਲਮ ਸਿੰਘ ਕਲੀਪੁਰ, ਕਸ਼ਮੀਰ ਸਿੰਘ ਮੈਂਬਰ, ਡਾਕਟਰ ਮਨਮੰਦਰ ਸਿੰਘ, ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਦੀ ਰਾਜਵਿੰਦਰ ਕੌਰ ਵਿਆਹੀ ਸੀ ਉਦੋਂ ਤੋਂ ਹੀ ਉਸ ਦੇ ਸਹੁਰੇ ਦਹੇਜ ਹੋਰ ਮੰਗ ਰਹੇ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਬਾਲਿਆਂਵਾਲੀ, 4 ਸਤੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਡਿੱਖ ਵਿਖੇ ਦੋ ਵਰ੍ਹੇ ਪਹਿਲਾਂ ਵਿਆਹੀ ਰਾਜਵਿੰਦਰ ਕੌਰ ਪੁੱਤਰੀ ਗੁਰਜੀਤ ਸਿੰਘ ਵਾਸੀ ਕਲੀਪੁਰ (ਮਾਨਸਾ) ਦੀ ਭੇਦਭਰੇ ਹਾਲਾਤਾਂ ’ਚ ਫਾਹਾ ਲੈ ਕੇ ਮੌਤ ਹੋਣ ਕਾਰਨ ਉਸਦੇ ਪੇਕੇ ਪਰਿਵਾਰ ਨੇ ਰਾਜਵਿੰਦਰ ਕੌਰ ਦੇ ਸਹੁਰੇ ਪਰਿਵਾਰ ਤੇ ਕਤਲ ਕਰਕੇ ਫਾਹੇ ਲਗਾਉਣ ਦੇ ਦੋਸ਼ ਲਗਾਏ ਹਨ। ਇਸ ਮੌਕੇ ਰਾਜਵਿੰਦਰ ਕੌਰ ਦੇ ਭਰਾ ਸ਼ਮਸ਼ੇਰ ਸਿੰਘ ਕਲੀਪੁਰ ਸਰਪੰਚ ਰਾਜਵਿੰਦਰ ਸਿੰਘ, ਬਾਬਾ ਕੁਲਵੰਤ ਸਿੰਘ ਦਾਨੇਵਾਲੀਆ, ਸੋਹਣਾ ਸਿੰਘ ਚੇਅਰਮੈਨ, ਬੱਲਮ ਸਿੰਘ ਕਲੀਪੁਰ, ਕਸ਼ਮੀਰ ਸਿੰਘ ਮੈਂਬਰ, ਡਾਕਟਰ ਮਨਮੰਦਰ ਸਿੰਘ, ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਦੀ ਰਾਜਵਿੰਦਰ ਕੌਰ ਵਿਆਹੀ ਸੀ ਉਦੋਂ ਤੋਂ ਹੀ ਉਸ ਦੇ ਸਹੁਰੇ ਦਹੇਜ ਹੋਰ ਮੰਗ ਰਹੇ ਸਨ। ਪੇਕੇ ਪਰਿਵਾਰ ਨੇ ਪਹਿਲਾਂ ਹੀ ਆਪਣੀ ਹੈਸੀਅਤ ਤੋਂ ਵੱਧ ਦਹੇਜ ਦੇ ਕੇ ਵਧੀਆ ਵਿਆਹ ਕੀਤਾ ਸੀ ਤੇ ਹੁਣ 8 ਮਹੀਨਿਆਂ ਦਾ ਮਾਸੂਮ ਲੜਕਾ ਵੀ ਹੈ। ਉਨ੍ਹਾਂ ਨੇ ਰਾਜਵਿੰਦਰ ਕੌਰ ਦੇ ਸੱਸ ’ਤੇ ਗੰਭੀਰ ਦੋਸ਼ ਲਗਾਏ ਕਿ ਉਸ ਦਾ ਕਿਰਦਾਰ ਪਿੰਡ ’ਚ ਮਾੜਾ ਹੈ। ਇਸੇ ਕਰਕੇ ਵੀ ਉਨ੍ਹਾਂ ਦੇ ਘਰੇ ਕਲੇਸ਼ ਰਹਿੰਦਾ ਸੀ। ਜਿਸ ਕਾਰਨ ਰਾਜਵਿੰਦਰ ਕੌਰ ਦੀ ਸੱਸ ਤੇ ਉਸ ਦੇ ਪਤੀ ਨੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲਕੇ ਉਸਦਾ ਗਲਾ ਘੁੱਟ ਕੇ ਕਤਲ ਕਰਨ ਮਗਰੋਂ, ਬਾਅਦ ’ਚ ਲਾਸ਼ ਨੂੰ ਛੱਤ ’ਤੇ ਲਮਕਾ ਦਿੱਤਾ ਤਾਂ ਜੋ ਖ਼ੁਦਕੁਸ਼ੀ ਦਾ ਮਾਮਲਾ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਾਨੂੰ ਰਾਜਵਿੰਦਰ ਕੌਰ ਦੀ ਮੌਤ ਦੀ ਸੂਚਨਾ ਵੀ ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗੀ ਜਦਕਿ ਕਿ ਇਹ ਪੁਲਿਸ ਨਾਲ ਮਿਲੀ-ਭੁਗਤ ਕਰਕੇ ਸਾਨੂੰ ਬਗੈਰ ਦੱਸੇ ਉਸ ਦਾ ਦਾ ਅੰਤਿਮ ਸਸਕਾਰ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਅਸੀਂ ਉਨ੍ਹਾਂ ਸਮਾਂ ਰਾਜਵਿੰਦਰ ਕੌਰ ਦਾ ਪੋਸਟਮਾਰਟਮ ਨਹੀਂ ਕਰਾਂਗੇ ਅਤੇ ਸਭ ਤੋਂ ਪਹਿਲਾਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਠਿੰਡਾ ਵਿਖੇ ਫ਼ਰਿਆਦ ਕਰਾਂਗੇ, ਜੇਕਰ ਸੁਣਵਾਈ ਨਾ ਹੋਈ ਤਾਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਨੇ ਬਾਲਿਆਂਵਾਲੀ ਪੁਲਿਸ ’ਤੇ ਦੋਸ਼ ਲਾਇਆ ਕਿ ਉਹ ਦੂਜੀ ਧਿਰ ਦਾ ਪੱਖ ਪੂਰ ਰਹੇ ਹਨ ਕਿਉਂਕਿ ਅਸੀਂ ਮ੍ਰਿਤਕ ਦੀ ਸੱਸ ਤੇ ਉਸ ਦੇ ਪਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ, ਪਰ ਪੁਲਿਸ ਨ ੇ ਉਸ ਦੀ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਸ ਦੇ ਪਤੀ ਨਹੀ, ਉਸ ਨੂੰ ਕਿੱਧਰ ਭਜਾ ਦਿੱਤਾ ਹੈ ਜਾਂ ਕਿਤੇ ਲੁਕੋ ਦਿੱਤਾ ਹੈ। ਇਸ ਸੰਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਬੇਅੰਤ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਕਿਹਾ ਉਹ ਬਾਹਰ ਹਨ, ਕਹਿ ਕੇ ਫ਼ੋਨ ਕੱਟ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਇਲੈਕਟ੍ਰੋਨਿਕਸ ਦੀ ਦੁਕਾਨ ਵਿਚੋਂ ਅਣਪਛਾਤੇ ਚੋਰ ਨੇ ਉਡਾਏ 1.10 ਲੱਖ ਰੁਪਏ ਤੇ ਮੋਬਾਈਲ ਫ਼ੋਨ-ਵਾਰਦਾਤ ਸੀਸੀਟੀਵੀ ਕੈਮਰੇ ਵਿ... ਅਗਲੀ ਖ਼ਬਰ ਚਾਰ ਰੋਜ਼ਾ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਖਾਲਸਾਈ ਜਾਹੋ-ਜਲਾਲ ਨਾਲ ਹੋਈ ਸਮਾਪਤ ਲੁਧਿਆਣਾ ਜ਼ਿਲ੍ਹੇ ਦੀ ਟੀਮ ਬਣੀ ਓਵਰਆਲ ਚੈ...
Ad Position 24