06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੋਨਿਆਣਾ ’ਚ ਧੂਮਧਾਮ ਨਾਲ ਮਨਾਈ ਗਈ ਜਨਮ ਅਸ਼ਟਮੀ

ਗੋਨਿਆਣਾ , 5 ਸਤੰਬਰ ( ਲਛਮਣ ਦਾਸ ਗਰਗ )- ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਸ਼੍ਰੀ ਦੁਰਗਾ ਮੰਦਰ ਕਮੇਟੀ ਵਲੋਂ ਸਮੂਹ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ । ਮੰਦਰ ਨੂੰ ਉਚੇਚੇ ਤੌਰ ’ ਤੇ ਸਜਾਇਆ ਗਿਆ ਸੀ ।

Ad Position 21
repet_subhas-goyals [Copy P29]
ਸ਼੍ਰੀ ਦੁਰਗਾ ਮੰਦਰ ਵਿਖੇ ਸ਼੍ਰੀ ਕ੍ਰਿਸਨ ਜਨਮ ਅਸ਼ਟਮੀ ਮੌਕੇ ਨੰਨ੍ਹੇ ਬੱਚੇ ਕੋਰੀਓਗ੍ਰਾਫ਼ੀ ਪੇਸ਼ ਕਰਦੇ ਹੋਏ। ਤਸਵੀਰ: ਲਛਮਣ ਦਾਸ ਗਰਗ 06-09-2026
ਗੋਨਿਆਣਾ , 5 ਸਤੰਬਰ ( ਲਛਮਣ ਦਾਸ ਗਰਗ )- ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਸ਼੍ਰੀ ਦੁਰਗਾ ਮੰਦਰ ਕਮੇਟੀ ਵਲੋਂ ਸਮੂਹ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ । ਮੰਦਰ ਨੂੰ ਉਚੇਚੇ ਤੌਰ ’ ਤੇ ਸਜਾਇਆ ਗਿਆ ਸੀ । ਇਸ ਮੌਕੇ ਗੁਰੂ ਰਾਮ ਦਾਸ ਪਬਲਿਕ ਸਕੂਲ ਦੇ ਨੰਨ੍ਹੇ ਮੁਨ੍ਹੇ ਬੱਚਿਆਂ ਵਲੋਂ ਸ਼੍ਰੀ ਕ੍ਰਿਸ਼ਨ ਦੀਆਂ ਲੀਲ੍ਹਾ ਵੀ ਪੇਸ਼ ਕੀਤੀਆਂ ਗਈਆਂ । ਸ਼੍ਰੀ ਕ੍ਰਿਸ਼ਨ ਦਾ ਸਵਰੂਪ ਫੁੱਲਾਂ ਨਾਲ ਸਜਾਏ ਪਲੂੰਘੜੇ ਵਿੱਚ ਸੁਸ਼ੋਭਿਤ ਕੀਤਾ ਗਿਆ ਤੇ ਸ਼ਰਧਾਲੂਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ । ਪ੍ਰੋਗਰਾਮ ਦੌਰਾਨ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਦੇ ਮਹੰਤ ਬਾਬਾ ਕਾਹਨ ਸਿੰਘ ਸੇਵਾ ਪੰਥੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਦੌਰਾਨ ਮੰਦਰ ਪੁਜਾਰੀ ਘਨਸ਼ਾਮ ਦਾਸ ਤ੍ਰਿਪਾਠੀ ’ ਤੇ ਕਮੇਟੀ ਮੈਂਬਰਾਂ ਵਲੋਂ ਦੁਰਗਾ ਮੰਦਰ ਕਮੇਟੀ ਪ੍ਰਧਾਨ ਰਾਮੇਸ਼ ਕੁਮਾਰ ਮੱਟੂ ਦੀ ਅਗਵਾਈ ਵਿਚ ਮਹੰਤ ਬਾਬਾ ਕਾਹਨ ਸਿੰਘ ਸੇਵਾ ਪੰਥੀ ਜੀ ਦਾ ਸਨਮਾਨ ਕਰਦਿਆਂ ਸੋਲ ਭੇਂਟ ਕੀਤੀ ਗਈ । ਰਾਤ 12 ਵਜੇ ਮੰਦਰ ਪੁਜਾਰੀ ਘਨਸ਼ਾਮ ਦਾਸ ਤ੍ਰਿਪਾਠੀ ਵਲੋਂ ਭੋਗ ਲਗਾਇਆ ਗਿਆ । ਭੋਗ ਉਪਰੰਤ ਸੰਗਤਾਂ ਨੂੰ ਮੱਖਣ ਮਿਸਰੀ ਅਤੇ ਫਲਾਂ ਦਾ ਪ੍ਰਸ਼ਾਦ ਵਰਤਾਇਆ ਗਿਆ । ਸਥਾਨਕ ਗਊ ਸੇਵਾ ਟੀਮ ਵਲੋਂ ਅਮਨ ਗੋਇਲ ਤੇ ਵਿਪਨ ਚੀਕੂ ਦੀ ਅਗਵਾਈ ਵਿਚ ਕੜੀ ਚਾਵਲਾਂ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਬਲਕਾਰ ਸਿੰਘ ਬਰਾੜ ਸੂਬਾਈ ਮੀਤ ਪ੍ਰਧਾਨ ਸ਼ਅਦ ( ਬਾਦਲ ), ਰਾਕੇਸ਼ ਕੁਮਾਰ ਰੋਮਾ ਪ੍ਰਧਾਨ ਨਗਰ ਕੌਂਸਲ , ਮਨਪ੍ਰੀਤ ਸਿੰਘ ਪੀਤਾ ਸੀਨੀਅਰ ਉੱਪ ਪ੍ਰਧਾਨ , ਸੰਦੀਪ ਕੁਮਾਰ ਬਿੰਟਾ ਉੱਪ ਪ੍ਰਧਾਨ , ਰਜਨੀਸ਼ ਰਾਜੂ ਚੇਅਰਮੈਨ ਅਗਰਵਾਲ ਵੈੱਲਫੇਅਰ ਬੋਰਡ , ਹਰਸਿਮਰਨ ਸਿੰਘ ਆਮ ਆਦਮੀ ਪਾਰਟੀ ਆਗੂ , ਪ੍ਰੇਮ ਕੁਮਾਰ ਪ੍ਰੇਮਾ , ਐਸ . ਕੇ . ਗੋਰਵਰ , ਰਜਿੰਦਰ ਕੁਮਾਰ ਬਿੰਦਰ , ਰਵੀ ਸ਼ਰਮਾ ਆਦਿ ਤੋਂ ਇਲਾਵਾ ਸਮੂਹ ਸੰਸਥਾਵਾਂ ਦੇ ਵਰਕਰਾਂ ਸ਼ਹਿਰ ਵਾਸੀਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਸ਼ੀਰਵਾਦ ਲਿਆ । ਇਸ ਦੌਰਾਨ ਮਾਤਾ ਸੀਤਲਾ ਮੰਦਰ ਕਮੇਟੀ ਵਲੋਂ ਸ਼੍ਰੀ ਕ੍ਰਿਸ਼ਨ ਜਨਮ ਉਤਸਵਰ ਨਾਲ ਸੰਬੰਧਤ ਝਾਕੀਆਂ ਤੋਂ ਇਲਾਵਾ ਮੱਟਕੀ ਤੋੜਣ ਦਾ ਪ੍ਰੋਗਰਾਮ ਵੀ ਕਰਵਾਇਆ ਗਿਆ ।
Ad Position 22
No active advertisement
ਪਿਛਲੀ ਖ਼ਬਰ ਡਾ. ਗੁਰਪ੍ਰੀਤ ਕੌਰ ਸਟੇਟ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਮਲੂਕਾ ਵਲੋਂ ਮੋਹਨਜੀਤ ਸਿੰਘ ਸ਼ੇਰੋਂ ’ਤੇ ਹੋਏ ਪੁਲਿਸ ਤਸ਼ੱਦਦ ਦੀ ਨਿੰਦਾ
Ad Position 24