08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

‘ ਪੰਜਾਬ ਯੂਥ ਰਨ’ ਦਾ ਬਠਿੰਡਾ ’ਚ ਆਯੋਜਨ 13 ਸਤੰਬਰ ਨੂੰ- ਅਮਰਜੀਤ ਮਹਿਤਾ ਜੇਤੂਆਂ ਨੂੰ ਮਿਲਣਗੇ ਕੁੱਲ 5.5 ਲੱਖ ਰੁਪਏ ਦੇ ਨਕਦ ਇਨਾਮ: ਬੀਰ ਦਵਿੰਦਰ ਸਿੰਘ

ਬਠਿੰਡਾ , 6 ਸਤੰਬਰ ( ਸ . ਰ .)

Ad Position 21
repet_subhas-goyals [Copy P29]
‘ਪੰਜਾਬ ਯੂਥ ਰਨ’ ਬਾਰੇ ਜਾਣਕਾਰੀ ਦਿੰਦੇ ਹੋਏ ਪੀ.ਸੀ.ਏ. ਪ੍ਰਧਾਨ ਅਮਰਜੀਤ ਮਹਿਤਾ। ਤਸਵੀਰ : ਲਵਲੀ 07-09-2026
ਬਠਿੰਡਾ , 6 ਸਤੰਬਰ ( ਸ . ਰ .): ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ , ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਅਤੇ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਕੜੀ ਤਹਿਤ ਬਠਿੰਡਾ ਵਿਚ ਨੌਜਵਾਨਾਂ ਲਈ ਇਕ ਵੱਡੀ ਮੈਰਾਥਨ ‘ ਪੰਜਾਬ ਯੂਥ ਰਨ ’ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ‘ ਪੰਜਾਬ ਯੂਥ ਰਨ ’ ਦਾ ਆਯੋਜਨ 13 ਸਤੰਬਰ ਦੀ ਸਵੇਰ ਬਠਿੰਡਾ ਵਿੱਚ ਕੀਤਾ ਜਾਵੇਗਾ । ਮੈਰਾਥਨ ਦੀ ਸ਼ੁਰੂਆਤ ਸਵੇਰੇ 7 ਵਜੇ ਪਾਵਰ ਹਾਊਸ ਰੋਡ ਸਥਿਤ ਪੁੱਡਾ ਮਾਰਕੀਟ ਤੋਂ ਹੋਵੇਗੀ । ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ‘ ਰੰਗਲਾ ਪੰਜਾਬ ’ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਕੇਂਦਰ ਵਿਚ ਰੱਖ ਕੇ ਕੰਮ ਕਰ ਰਹੀ ਹੈ । ਪੰਜਾਬ ਦੀ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ‘ ਪੰਜਾਬ ਯੂਥ ਰਨ ’ ਇਸੇ ਉਦੇਸ਼ ਵੱਲ ਇੱਕ ਅਹਿਮ ਕਦਮ ਹੈ । ਪ੍ਰੋਗਰਾਮ ਦੇ ਇੰਚਾਰਜ ਬੀਰ ਦਵਿੰਦਰ ਸਿੰਘ ਨੇ ਮੈਰਾਥਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ ਪੰਜਾਬ ਯੂਥ ਰਨ ’ ਕਰੀਬ 5 ਕਿੱਲੋਮੀਟਰ ਲੰਬੀ ਹੋਵੇਗੀ । ਲੜਕਿਆਂ ਅਤੇ ਲੜਕੀਆਂ ਲਈ ਵੱਖ - ਵੱਖ ਉਮਰ ਵਰਗ ਨਿਰਧਾਰਿਤ ਕੀਤੇ ਗਏ ਹਨ , ਜਿਨ੍ਹਾਂ ਵਿੱਚ ਅੰਡਰ -19, ਅੰਡਰ -35, ਅੰਡਰ -50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਸ਼ਾਮਲ ਹਨ । ਬੀਰ ਦਵਿੰਦਰ ਨੇ ਦੱਸਿਆ ਕਿ ਜੇਤੂਆਂ ਨੂੰ ਕੁੱਲ 5.5 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ । ਆਯੋਜਕਾਂ ਨੇ ਸ਼ਹਿਰ ਦੇ ਨੌਜਵਾਨਾਂ , ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਇਸ ਸਮਾਗਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ । ਇਸ ਮੌਕੇ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ , ਯੂਥ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ , ਚੇਅਰਮੈਨ ਇੰਦਰਜੀਤ ਸਿੰਘ ਮਾਨ , ਚੇਅਰਮੈਨ ਹਰਦੀਪ ਸਿੰਘ ਸਰਾਂ , ਯੂਥ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਅਤੇ ਸਿਟੀ ਪ੍ਰਧਾਨ ਆਸ਼ੀਸ਼ ਭਾਰਦਵਾਜ ਵੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਬਹਾਦਰਪੁਰ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ
Ad Position 24