ਅਧਿਆਪਿਕਾ ਸੁਮਨ ਲਤਾ ਦੀ ‘ਯੰਗ ਟੀਚਰ ਐਵਾਰਡ-2026’ ਲਈ ਚੋਣ
ਮਹਿਮਾ ਸਰਜਾ, 6 ਸਤੰਬਰ (ਬਲਦੇਵ ਸੰਧੂ): ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੀ ਹੋਣਹਾਰ ਅਤੇ ਸਮਰਪਿਤ ਅਧਿਆਪਿਕਾ ਸ਼੍ਰੀਮਤੀ ਸੁਮਨ ਲਤਾ ਦੀ ਚੋਣ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਯੰਗ ਟੀਚਰ ਐਵਾਰਡ -2026 ਲਈ ਕੀਤੀ ਗਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਸਕੂਲ ਦੇ ਨਾਲ-ਨਾਲ ਇਲਾਕੇ ਵਿਚ ਵੀ ਖ਼ੁਸ਼ੀ ਅਤੇ ਮਾਣ ਦੀ ਲਹਿਰ ਪਾਈ ਜਾ ਰਹੀ ਹੈ।
ਮਹਿਮਾ ਸਰਜਾ, 6 ਸਤੰਬਰ (ਬਲਦੇਵ ਸੰਧੂ): ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੀ ਹੋਣਹਾਰ ਅਤੇ ਸਮਰਪਿਤ ਅਧਿਆਪਿਕਾ ਸ਼੍ਰੀਮਤੀ ਸੁਮਨ ਲਤਾ ਦੀ ਚੋਣ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਯੰਗ ਟੀਚਰ ਐਵਾਰਡ -2026 ਲਈ ਕੀਤੀ ਗਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਸਕੂਲ ਦੇ ਨਾਲ-ਨਾਲ ਇਲਾਕੇ ਵਿਚ ਵੀ ਖ਼ੁਸ਼ੀ ਅਤੇ ਮਾਣ ਦੀ ਲਹਿਰ ਪਾਈ ਜਾ ਰਹੀ ਹੈ। ਭਲਕੇ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੁਮਨ ਲਤਾ ਐਮ.ਏ., ਬੀ.ਐਡ., ਈਟੀਟੀ ਅਧਿਆਪਕਾਂ ਪਿਛਲੇ ਪੰਜ ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਵਿਖੇ ਆਪਣੀਆਂ ਸੇਵਾਵਾਂ ਪੂਰੀ ਨਿਸ਼ਠਾ, ਸੂਝ-ਬੂਝ ਅਤੇ ਮਿਹਨਤ ਨਾਲ ਨਿਭਾ ਰਹੇ ਹਨ। ਸਕੂਲ ਦੇ ਕਮਜ਼ੋਰ ਵਿਦਿਆਰਥੀਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਲਈ ਉਨ੍ਹਾਂ ਵਲੋਂ ਵਾਧੂ ਸਮਾਂ ਦੇ ਕੇ ਰੈਮੇਡੀਅਲ ਕੋਚਿੰਗ ਕਰਵਾਈ ਗਈ। ਇਸ ਦੇ ਨਾਲ ਹੀ ਹੋਣਹਾਰ ਵਿਦਿਆਰਥੀਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਲਈ ਵਿਸ਼ੇਸ਼ ਤਿਆਰੀ ਵੀ ਕਰਵਾਈ ਗਈ। ਉਨ੍ਹਾਂ ਦੀ ਕਾਰਜਸ਼ੈਲੀ ਨੇ ਅਧਿਆਪਨ ਨੂੰ ਗਿਆਨ ਦੇਣ ਦੇ ਨਾਲ-ਨਾਲ ਸ਼ਖ਼ਸੀਅਤ ਨਿਰਮਾਣ ਦਾ ਮਾਧਿਅਮ ਬਣਾਇਆ ਹੈ। ਸੁਮਨ ਲਤਾ ਦਾ ਯੰਗ ਟੀਚਰ ਐਵਾਰਡ ਲਈ ਚੁਣਿਆ ਜਾਣਾ ਸਕੂਲ ਦੀ ਅਕਾਦਮਿਕ ਪਰੰਪਰਾ ਅਤੇ ਅਧਿਆਪਕਾਂ ਦੀ ਸਿਰਜਣਾਤਮਿਕ ਸੋਚ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।