ਵੋਟਰ ਸੂਚੀਆਂ ਦੀ ਸੁਧਾਈ ਲਈ ਹਲਕੇ ਦੇ ਪੋਲਿੰਗ ਬੂਥਾਂ ’ਤੇ ਐਸ.ਆਈ.ਆਰ ਤਹਿਤ ਵਿਸ਼ੇਸ਼ ਕੈਂਪ
ਮਹਿਮਾ ਸਰਜਾ, 6 ਸਤੰਬਰ (ਬਲਦੇਵ ਸੰਧੂ)- ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ. ਆਰ.
ਮਹਿਮਾ ਸਰਜਾ, 6 ਸਤੰਬਰ (ਬਲਦੇਵ ਸੰਧੂ)- ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਰ.ਆਈ) ਤਹਿਤ ਅੱਜ ਹਲਕੇ ਦੇ ਵੱਖ-ਵੱਖ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਗਏ। ਸਰਕਾਰੀ ਪ੍ਰਾਇਮਰੀ ਸਕੂਲ ਮਹਿਮਾ ਸਵਾਈ ਵਿਖੇ ਲੱਗੇ ਕੈਂਪ ਦ ੌਰਾਨ ਬੀ.ਐਲ.ਓ. ਕਰਮਜੀਤ ਸਿੰਘ ਬਰਾੜ ਅਤੇ ਮੁਖ਼ਤਿਆਰ ਸਿੰਘ, ਬੂਟਾ ਸਿੰਘ ਆਲਮਪੁਰ ਮੰਦਰ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਰਾਂ ਨੂੰ ਵੋਟਰ ਸੂਚੀ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ, ਵੋਟਰ ਸੂਚੀ ਵਿਚ ਦਰਜ ਵੇਰਵਿਆਂ ਦੀ ਪੜਤਾਲ, ਨਾਮ, ਪਤਾ ਤੇ ਹੋਰ ਜਾਣਕਾਰੀ ਵਿਚ ਸੋਧ ਅਤੇ ਮ੍ਰਿਤਕ ਜਾਂ ਸਥਾਨ ਬਦਲ ਚੁੱਕੇ ਵੋਟਰਾਂ ਦੇ ਨਾਮ ਕੱਟਣ ਸੰਬੰਧੀ ਫਾਰਮ ਭਰੇ ਗਏ। ਬੀ.ਐਲ.ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਹੱਕ ਨੂੰ ਮਜ਼ਬੂਤ ਕਰਨ ਲਈ ਵੋਟਰ ਸੂਚੀ ਵਿਚ ਆਪਣੇ ਵੇਰਵਿਆਂ ਦੀ ਜ਼ਰੂਰ ਜਾਂਚ ਕਰਨ । ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਆਪਣੇ ਦਾਅਵੇ-ਇਤਰਾਜ਼ ਦਰਜ ਕਰਵਾਏ। ਸਰਪੰਚ ਲਖਵਿੰਦਰ ਕੌਰ ਮਹਿਮਾ ਸਵਾਈ ਵਲੋਂ ਕੈਂਪ ਵਿਚ ਪਹੁੰਚੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਰ ਵੋਟਰ ਨੂੰ ਸੂਚੀਆਂ ਦੀ ਸੁਧਾਈ ਸਾਥ ਦੇਣਾ ਚਾਹੀਦਾ ਹੈ।