08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਐਸੋਸੀਏਸ਼ਨ ਵਲੋਂ ਉਲੀਕੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਲਈ ਪੈਨਸ਼ਨਰਾਂ ’ਚ ਉਤਸ਼ਾਹ

ਭਗਤਾ ਭਾਈਕਾ, 8 ਸਤੰਬਰ (ਸੁਖਪਾਲ ਸਿੰਘ ਸੋਨੀ)- ਪੰਜਾਬ ਸਰਕਾਰ ਪੈਨਸ਼ਨਰ ਐਸੋਸ਼ੀਏਸ਼ਨ ਵਲੋਂ ਬਲਾਕ ਭਗਤਾ ਭਾਈਕਾ ਦੀ ਮੀਟਿੰਗ ਸਥਾਨਕ ਪੰਚਾਇਤ ਸਮਿਤੀ ਦਫ਼ਤਰ ਵਿਚ ਕੀਤੀ ਗਈ। ਇਸ ਵਿਚ ਭਰਵੀਂ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਹੋਏ ।

Ad Position 21
repet_subhas-goyals [Copy P29]
ਭਗਤਾ ਭਾਈਕਾ ਵਿਖੇ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਮਾ: ਆਤਮ ਤੇਜ ਸ਼ਰਮਾ। ਤਸਵੀਰ: ਸੁਖਪਾਲ ਸਿੰਘ ਸੋਨੀ 09-09-2026
ਭਗਤਾ ਭਾਈਕਾ, 8 ਸਤੰਬਰ (ਸੁਖਪਾਲ ਸਿੰਘ ਸੋਨੀ)- ਪੰਜਾਬ ਸਰਕਾਰ ਪੈਨਸ਼ਨਰ ਐਸੋਸ਼ੀਏਸ਼ਨ ਵਲੋਂ ਬਲਾਕ ਭਗਤਾ ਭਾਈਕਾ ਦੀ ਮੀਟਿੰਗ ਸਥਾਨਕ ਪੰਚਾਇਤ ਸਮਿਤੀ ਦਫ਼ਤਰ ਵਿਚ ਕੀਤੀ ਗਈ। ਇਸ ਵਿਚ ਭਰਵੀਂ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਹੋਏ । ਇਸ ਸਮੇਂ ਗੁਰਜੀਤ ਸਿੰਘ ਜਨਰਲ ਸਕੱਤਰ ਨੇ ਪੈਨਸ਼ਨਰਾਂ ਨੂੰ ਬੈਂਕਾਂ ਵਿਚ ਆ ਰਹੀਆਂ ਸਮੱਸਿਆਵਾਂ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਬਹੁਤੇ ਮਸਲੇ ਜਿਵੇਂ ਲਾਈਫ਼ ਸਰਟੀਫਿਕੇਟ, ਦੋ ਸਾਲ ਬਾਅਦ ਮਿਲਣ ਵਾਲੇ ਐਲ. ਟੀ. ਸੀ. (ਬੇਸਿਕ ਪੇ) ਵਜੋਂ ਬਕਾਇਆ ਰਾਸ਼ੀ ਪ੍ਰਾਪਤ ਕਰਨ ਸਬੰਧੀ ਜਾਂ ਕੋਈ ਹੋਰ ਸ਼ਿਕਾਇਤ ਹੋਵੇ ਤਾਂ ਉਹ ਪੈਨਸ਼ਨ ਪੋਰਟਲ ’ਤੇ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇ ਸ਼ੇਰੋਂ ਦੇ ਨੌਜਵਾਨ ਮੋਹਨ ਜੀਤ ਸਿੰਘ ਦੀ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਦੀ ਨਿਖੇਧੀ ਕੀਤੀ। ਭਾਈ ਕੌਰ ਸਿੰਘ ਕੋਠਾ ਗੁਰੂ ਪ੍ਰੈੱਸ ਸਕੱਤਰ ਨੇ ‘ਅਧਿਆਪਕ ਦਿਵਸ’ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਵਧਾਈ ਦਿੱਤੀ। ਪ੍ਰਧਾਨ ਮਾ: ਆਤਮ ਤੇਜ ਸ਼ਰਮਾ ਕੋਠਾ ਗੁਰੂ ਨੇ ਪੈਨਸ਼ਨਰ ਐਸੋਸ਼ੀਏਸ਼ਨ ਵਲੋਂ ਉਲੀਕੇ ਪ੍ਰੋਗਰਾਮਾਂ ਸਬੰਧੀ ਦੱਸਿਆ ਕਿ ਪੰਜਾਬ ਸਰਕਾਰ ਦੀ ਮੰਦੀ ਮਨਸ਼ਾ ਦੇ ਮੱਦੇਨਜ਼ਰ ਪੈਨਸ਼ਨਰ ਸਾਥੀਆਂ ਨੂੰ ਸੰਘਰਸ਼ ਹੋਰ ਤੇਜ਼/ਤਿੱਖਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸੇ ਕੜੀ ਅਧੀਨ 12 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਫਰੀਦਕੋਟ ਵਿਖੇ ਕੋਠੀ ਦਾ ਘਿਰਾਓ ਕਰਨ ਸਬੰਧੀ ਵੱਧ ਤੋਂ ਵੱਧ ਲਾਮਬੰਦੀ ਕਰਨ ਲਈ ਪੈਨਸ਼ਨਰਾਂ ਨੂੰ ਪ੍ਰੇਰਿਤ ਕੀਤਾ। ਇਸ ਸਮੇਂ ਅਮਰਜੀਤ ਭਗਤਾ, ਗੁਰਦੀਪ ਸਿੰਘ, ਸੁਰਜੀਤ ਸਿੰਘ, ਰਣਜੋਧ ਸਿੰਘ, ਪਰਮਜੀਤ ਸਿੰਘ, ਨਛੱਤਰ ਸਿੰਘ,ਪਟਵਾਰੀ ਦਰਸ਼ਨਸਿੰਘ, ਹਾਕਮ ਸਿੰਘ, ਸੱਤਪਾਲ ਕੌਰ, ਸੁਰਜਨ ਸਿੰਘ ਸਿਹਤ ਵਿਭਾਗ, ਇਕੱਤਰ ਸਿੰਘ, ਗੁਰਦੀਪ ਸਿੰਘ, ਸੁਰਜੀਤ ਕੋਠਾ ਗੁਰੂ, ਰੇਸ਼ਮ ਭਗਤਾ, ਗੁਰਪ੍ਰੀਤ ਸਿੰਘ ਪੰਚਾਇਤ ਵਿਭਾਗ, ਲਾਭ ਸਿੰਘ ਡੋਡ, ਜਗਸੀਰ ਜਲਾਲ, ਸੁਰਜੀਤ ਮਲੂਕਾ, ਰੂਪ ਸਿੰਘ, ਹਰਮੇਲ ਆਕਲੀਆ ਜਲਾਲ, ਤੇਜਾ ਸਿੰਘ, ਸੱਤਪਾਲ ਸਿੰਘ, ਅਮਰਜੀਤ ਸਿੰਘ, ਨਛੱਤਰ ਸਿਰੀਏਵਾਲਾ ਆਦਿ ਹਾਜ਼ਰ ਸਨ।­
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮਹਿਲਾ ਕਮਿਸ਼ਨ ਵਲੋਂ ਮੌੜ ਵਿਖੇ ‘ਸ਼ੀ ਰਨਜ਼–2026’ ਮੈਰਾਥਨ ਅੱਜ- ਰਾਜ ਲਾਲੀ ਗਿੱਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਯੂਥ ਪ੍ਰਧਾਨ ਵਲੋਂ ਸਰਕਲ ਪ੍ਰਧਾਨਾਂ ਦਾ ਐਲਾਨ
Ad Position 24