11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਾਬਾ ਵਰਿੰਦਰ ਸਿੰਘ ਨੂੰ ਬੁੰਗਾ ਨਾਨਕਸਰ ਦਾ ਮੁੱਖ ਸੇਵਾਦਾਰ ਥਾਪਿਆ ਉੱਚ ਧਾਰਮਿਕ ਸ਼ਖਸੀਅਤਾਂ ਨੇ ਕੀਤੀ ਦਸਤਾਰਬੰਦੀ

ਤਲਵੰਡੀ ਸਾਬੋ, 10 ਸਤੰਬਰ (ਰਣਜੀਤ ਸਿੰਘ ਰਾਜੂ)-ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ:ਬੁੰਗਾ ਨਾਨਕਸਰ ਸਾਹਿਬ (ਰਵੀਦਾਸੀਏ ਸਿੰਘਾਂ) ਦੀ ਲੰਬਾਂ ਸਮਾਂ ਸੇਵਾ ਕਰਨ ਉਪਰੰਤ ਪਿਛਲੇ ਦਿਨੀਂ ਸੱਚਖੰਡ ਗਮਨ ਕਰ ਗਏ ਬਾਬਾ ਧਰਮ ਸਿੰਘ ਦੀ ਅੰਤਿਮ ਅਰਦਾਸ ਮੌਕੇ ਜਿੱਥੇ ਧਾਰਮਿਕ/ਰਾਜਸੀ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ, ਉੱਥੇ ਬਾਬਾ ਵਰਿੰਦਰ ਸਿੰਘ ਨੂੰ ਬੁੰਗਾ ਨਾਨਕਸਰ ਸਾਹਿਬ ਦਾ ਨਵਾਂ ਸੇਵਾਦਾਰ ਥਾਪਿਆ ਗਿਆ। ਜਿਨ੍ਹਾਂ ਦੀ ਬੁੰਗਾ ਨਾਨਕਸਰ ਦੀ ਪ੍ਰਬੰਧਕ ਕਮੇਟੀ ਵਲੋਂ ਰਵਾਇਤੀ ਢੰਗ ਨਾਲ ਦਸਤਾਰਬੰਦੀ ਦੀ ਰਸਮ ਨਿਭਾਈ ਗਈ ।

Ad Position 21
repet_subhas-goyals [Copy P29]
ਬਾਬਾ ਵਰਿੰਦਰ ਸਿੰਘ ਨੂੰ ਦਸਤਾਰ ਸਜਾਉਂਦੇ ਜਥੇਦਾਰ ਬਾਬਾ ਟੇਕ ਸਿੰਘ। ਤਸਵੀਰ: ਰਾਜੂ 11-09-2026
ਤਲਵੰਡੀ ਸਾਬੋ, 10 ਸਤੰਬਰ (ਰਣਜੀਤ ਸਿੰਘ ਰਾਜੂ)-ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ:ਬੁੰਗਾ ਨਾਨਕਸਰ ਸਾਹਿਬ (ਰਵੀਦਾਸੀਏ ਸਿੰਘਾਂ) ਦੀ ਲੰਬਾਂ ਸਮਾਂ ਸੇਵਾ ਕਰਨ ਉਪਰੰਤ ਪਿਛਲੇ ਦਿਨੀਂ ਸੱਚਖੰਡ ਗਮਨ ਕਰ ਗਏ ਬਾਬਾ ਧਰਮ ਸਿੰਘ ਦੀ ਅੰਤਿਮ ਅਰਦਾਸ ਮੌਕੇ ਜਿੱਥੇ ਧਾਰਮਿਕ/ਰਾਜਸੀ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ, ਉੱਥੇ ਬਾਬਾ ਵਰਿੰਦਰ ਸਿੰਘ ਨੂੰ ਬੁੰਗਾ ਨਾਨਕਸਰ ਸਾਹਿਬ ਦਾ ਨਵਾਂ ਸੇਵਾਦਾਰ ਥਾਪਿਆ ਗਿਆ। ਜਿਨ੍ਹਾਂ ਦੀ ਬੁੰਗਾ ਨਾਨਕਸਰ ਦੀ ਪ੍ਰਬੰਧਕ ਕਮੇਟੀ ਵਲੋਂ ਰਵਾਇਤੀ ਢੰਗ ਨਾਲ ਦਸਤਾਰਬੰਦੀ ਦੀ ਰਸਮ ਨਿਭਾਈ ਗਈ । ਦਸਤਾਰਬੰਦੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ, ਬੁੱਢਾ ਦਲ 96 ਕਰੋੜੀ ਵਲੋਂ ਬਾਬਾ ਦਲੇਰ ਸਿੰਘ, ਬਾਬਾ ਕਾਕਾ ਸਿੰਘ ਮੁਖੀ ਬੁੰਗਾ ਮਸਤੂਆਣਾ ਸਾਹਿਬ, ਬੀਬੀ ਕੁਲਵੀਰ ਕੌਰ ਸਰਾਂ ਪ੍ਰਧਾਨ ਨਗਰ ਕੌਂਸਲ ਤੇ ਸਮੂਹ ਕੌਂਸਲਰਾਂ, ਬੁੰਗਾ ਨਾਨਕਸਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਮ ਸਿੰਘ, ਮੀਤ ਪ੍ਰਧਾਨ ਨੱਥਾ ਸਿੰਘ, ਖ਼ਜ਼ਾਨਚੀ ਬੂਟਾ ਸਿੰਘ, ਸਕੱਤਰ ਹਰਬੰਸ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਭੋਲਾ ਸਿੰਘ, ਕੁਲਦੀਪ ਸਿੰਘ ਸਰਦੂਲਗੜ੍ਹ ਅਤੇ ਅੰਮ੍ਰਿਤਪਾਲ ਸਿੰਘ ਰਿੰਕੂ ਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਸ਼੍ਰੋਮਣੀ ਪੰਥ ਅਕਾਲੀ ਮਾਲਵਾ ਤਰਨਾ ਦਲ ਵੱਲੋਂ ਬਾਬਾ ਵਰਿੰਦਰ ਸਿੰਘ ਦੇ ਰਸਮੀ ਪੰਜ ਦਸਤਾਰਾਂ ਸਜਾਈਆਂ ਗਈਆਂ। ਦਸਤਾਰਬੰਦੀ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲੇ, ਬਾਬਾ ਸ਼ੇਰ ਸਿੰਘ ਬੁੱਢਾ ਦਲ ਅੰਬਾਲਾ, ਬਾਬਾ ਸਰਬਜੀਤ ਸਿੰਘ ਪ੍ਰਧਾਨ ਗੱਤਕਾ ਦਲ ਪੰਜਾਬ, ਗਿਆਨੀ ਅਮਰ ਸਿੰਘ, ਬਾਬਾ ਸ਼ਿਵਰਾਜ ਸਿੰਘ, ਬਾਬਾ ਸਵਰਨ ਸਿੰਘ ਲੱਖੀਜੰਗਲ, ਬਾਬਾ ਭਰਪੂਰ ਸਿੰਘ ਸੇਖਾ ਝਲੂਰ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਜਥੇਦਾਰ ਬੱਲਮ ਸਿੰਘ,ਜਥੇਦਾਰ ਬਾਬਾ ਸਰਬਜੀਤ ਸਿੰਘ ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਸਿੰਘ ਸਮੇਤ ਵੱਡੀ ਗਿਣਤੀ ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਰਾਜਸੀ ਸਖਸ਼ੀਅਤਾਂ ਨੇ ਵੀ ਬਾਬਾ ਵਰਿੰਦਰ ਸਿੰਘ ਨੂੰ ਦਸਤਾਰਾਂ ਭੇਟ ਕੀਤੀਆਂ । ਪ੍ਰਬੰਧਕ ਕਮੇਟੀ ਵਲੋਂ ਭਾਈ ਸਤਨਾਮ ਸਿੰਘ ਅਤੇ ਕੁਲਦੀਪ ਸਿੰਘ ਸਰਦੂਲਗੜ੍ਹ ਵਲੋਂ ਸਮਾਗਮ ਵਿੱਚ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਵਿਖੇ ਸਟਾਫ਼ ਤੇ ਬੱਚਿਆਂ ਨੂੰ ਬੂਟੇ ਵੰਡੇ ਅਗਲੀ ਖ਼ਬਰ ਆਤਮ ਹੱਤਿਆ ਰੋਕਥਾਮ ਲਈ ਮਾਨਸਿਕ ਰੋਗਾਂ ਦੀ ਸਮੇਂ ਸਿਰ ਪਛਾਣ ਲਾਜ਼ਮੀ-ਡਾ. ਸ਼ੈਲੀ ਅਰੋੜਾ
Ad Position 24