11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗੜ੍ਹੇਮਾਰੀ ਦੇ ਮੁਆਵਜ਼ੇ ਨੂੰ ਤਰਸੇ ਕਿਸਾਨ

ਮਹਿਮਾ ਸਰਜਾ, 10 ਸਤੰਬਰ (ਬਲਦੇਵ ਸੰਧੂ)- ਗੋਨਿਆਣਾ ਬਲਾਕ ਅਧੀਨ ਪੈਂਦੇ ਪਿੰਡ ਮਹਿਮਾ ਸਰਕਾਰੀ, ਕੋਠੇ ਲਾਲ ਵਾਲੇ, ਸੰਧੂਆਂ ਵਾਲੇ, ਕਿਲੀ ਨਿਹਾਲ ਸਿੰਘ ਵਾਲਾ ਅਤੇ ਦਾਨ ਸਿੰਘ ਵਾਲਾ ਦੇ ਕਿਸਾਨ ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਲਈ ਪੰਜ ਮਹੀਨਿਆਂ ਤੋਂ ਸਰਕਾਰ ਦੇ ਦਰਵਾਜ਼ੇ ਖੜਕਾ ਰਹੇ ਹਨ । ਫ਼ਸਲਾਂ ਦਾ ਨੁਕਸਾਨ ਇੰਨਾ ਭਾਰੀ ਸੀ ਕਿ ਕਈ ਪਰਿਵਾਰਾਂ ਕੋਲ ਪਸ਼ੂਆਂ ਲਈ ਤੂੜੀ ਤੱਕ ਨਹੀਂ ਬਚੀ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮਹਿਮਾ ਸਰਜਾ, 10 ਸਤੰਬਰ (ਬਲਦੇਵ ਸੰਧੂ)- ਗੋਨਿਆਣਾ ਬਲਾਕ ਅਧੀਨ ਪੈਂਦੇ ਪਿੰਡ ਮਹਿਮਾ ਸਰਕਾਰੀ, ਕੋਠੇ ਲਾਲ ਵਾਲੇ, ਸੰਧੂਆਂ ਵਾਲੇ, ਕਿਲੀ ਨਿਹਾਲ ਸਿੰਘ ਵਾਲਾ ਅਤੇ ਦਾਨ ਸਿੰਘ ਵਾਲਾ ਦੇ ਕਿਸਾਨ ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਲਈ ਪੰਜ ਮਹੀਨਿਆਂ ਤੋਂ ਸਰਕਾਰ ਦੇ ਦਰਵਾਜ਼ੇ ਖੜਕਾ ਰਹੇ ਹਨ । ਫ਼ਸਲਾਂ ਦਾ ਨੁਕਸਾਨ ਇੰਨਾ ਭਾਰੀ ਸੀ ਕਿ ਕਈ ਪਰਿਵਾਰਾਂ ਕੋਲ ਪਸ਼ੂਆਂ ਲਈ ਤੂੜੀ ਤੱਕ ਨਹੀਂ ਬਚੀ । ਕਿਸਾਨਾਂ ਦਾ ਦੋਸ਼ ਹੈ ਕਿ ਗਿਰਦਾਵਰੀ ਅਤੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਬਾਵਜੂਦ ਸਰਕਾਰ ਨੇ ਮੁਆਵਜ਼ਾ ਜਾਰੀ ਨਹੀਂ ਕੀਤਾ । ਪੀੜਤ ਕਿਸਾਨ ਸੁਖਰਾਜ ਸਿੰਘ, ਗੁਰਦੋਰ ਸਿੰਘ, ਮੰਦਰ ਸਿੰਘ ਅਤੇ ਸਰਬਜੀਤ ਸ਼ਰਮਾ ਨੇ ਦੱਸਿਆ ਕਿ ਗੜਿਆਂ ਨੇ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਉਸ ਵੇਲੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨਾਂ ਅਤੇ ਦਾਨੀ ਸੱਜਣਾਂ ਨੇ ਕਣਕ ਤੇ ਤੂੜੀ ਭੇਜ ਕੇ ਮਦਦ ਕੀਤੀ, ਪਰ ਸਰਕਾਰੀ ਰਾਹਤ ਅਜੇ ਵੀ ਕਾਗ਼ਜ਼ਾਂ ਵਿਚ ਹੀ ਅਟਕੀ ਹੋਈ ਹੈ। ਕਿਸਾਨਾਂ ਮੁਤਾਬਿਕ ਸਬੰਧਿਤ ਵਿਭਾਗ ਨੇ ਗਿਰਦਾਵਰੀ ਕੀਤੀ ਅਤੇ ਹਲਕਾ ਵਿਧਾਇਕ ਜਗਸੀਰ ਸਿੰਘ ਨੇ ਵੀ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਸੀ। ਇਸ ਦੇ ਬਾਵਜੂਦ ਪੰਜ ਮਹੀਨੇ ਬੀਤ ਜਾਣ ਮਗਰੋਂ ਵੀ ਮੁਆਵਜ਼ਾ ਨਾ ਮਿਲਣਾ ਆਮ ਆਦਮੀ ਪਾਰਟੀ ਸਰਕਾਰ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਚੋਣਾਂ ਵੇਲੇ ਵੱਡੇ ਵਾਅਦੇ ਕਰਨ ਵਾਲੀ ਸਰਕਾਰ ਹੁਣ ਕੁਦਰਤੀ ਆਫ਼ਤ ਨਾਲ ਜੂਝ ਰਹੇ ਕਿਸਾਨਾਂ ਨੂੰ ਦਫ਼ਤਰਾਂ ਦੇ ਚੱਕਰ ਕਟਵਾ ਰਹੀ ਹੈ। ਫ਼ਸਲ ਖ਼ਰਾਬ ਹੋਣ ਤੋਂ ਬਾਅਦ ਕਿਸਾਨਾਂ ਨੂੰ ਅਗਲੀ ਫ਼ਸਲ ਲਈ ਬੀਜ, ਖਾਦ, ਡੀਜ਼ਲ ਅਤੇ ਹੋਰ ਖਰਚੇ ਆਪਣੀ ਜੇਬ ਵਿਚੋਂ ਕਰਨ ੇ ਪਏ। ਉਨ੍ਹਾਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕਈ ਵਾਰ ਮੁਲਾਕਾਤ ਕੀਤੀ, ਪਰ ਨਤੀਜਾ ਸਿਫ਼ਰ ਰਿਹਾ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਿਰਦਾਵਰੀ ਦੇ ਆਧਾਰ ’ਤੇ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਲਾਈਨ ਤੋਂ ਨੌਜਵਾਨ ਦੀ ਲਾਸ਼ ਬਰਾਮਦ ਅਗਲੀ ਖ਼ਬਰ ਹਸਰਤ ਮਿੱਡੂਖੇੜਾ ਦੇ ਘਰ ਪੁੱਜੇ ਐਸ.ਡੀ. ਕਾਲਜ ਚੰਡੀਗੜ੍ਹ ਦੇ ਪ੍ਰਧਾਨ ਅਭਿਰਾਜ ਸਰਾਂ ਦਾ ਸਨਮਾਨ
Ad Position 24