12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੈਟਰੋ ਡੀਲਰਜ਼ ਐਸੋਸੀਏਸ਼ਨ ਵਲੋਂ ਐਸ.ਐਸ.ਪੀ. ਨੂੰ ਮੰਗ ਪੱਤਰ ਟੈਂਕਰਾਂ ਨੂੰ ਡਿਪੂ ਅੰਦਰ ਪਾਰਕ ਕਰਵਾਉਣ ਦੀ ਮੰਗ

ਬਠਿੰਡਾ, 12 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਬਠਿੰਡਾ ਪੈਟਰੋ ਡੀਲਰਜ਼ ਐਸੋਸੀਏਸ਼ਨ ਨੇ ਐਚਪੀਸੀਐਲ ਡਿਪੂ ਦੇ ਬਾਹਰ ਕੌਮੀ ਮਾਰਗ ’ਤੇ ਤੇਲ ਟੈਂਕਰਾਂ ਦੀ ਲੰਬੀ ਕਤਾਰ ਲੱਗਣ ਕਾਰਨ ਪੈਦਾ ਹੋ ਰਹੀ ਟ੍ਰੈਫਿਕ ਸਮੱਸਿਆ ਸਬੰਧੀ ਐਸਐਸਪੀ ਬਠਿੰਡਾ ਸੁਹੇਲ ਕਾਸਿਮ ਮੀਰ ਨੂੰ ਮੰਗ ਪੱਤਰ ਦਿੱਤਾ। ਐਸੋਸੀਏਸ਼ਨ ਨੇ ਆਪਣੇ ਮੰਗ ਪੱਤਰ ਰਾਹੀਂ ਦੱਸਿਆ ਕਿ ਤੇਲ ਟੈਂਕਰ ਦੇ ਡਿਪੂ ਦੇ ਬਾਹਰ ਖੜ੍ਹੇ ਰਹਿਣ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਿਸੇ ਵੀ ਸਮੇਂ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਬਠਿੰਡਾ, 12 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਬਠਿੰਡਾ ਪੈਟਰੋ ਡੀਲਰਜ਼ ਐਸੋਸੀਏਸ਼ਨ ਨੇ ਐਚਪੀਸੀਐਲ ਡਿਪੂ ਦੇ ਬਾਹਰ ਕੌਮੀ ਮਾਰਗ ’ਤੇ ਤੇਲ ਟੈਂਕਰਾਂ ਦੀ ਲੰਬੀ ਕਤਾਰ ਲੱਗਣ ਕਾਰਨ ਪੈਦਾ ਹੋ ਰਹੀ ਟ੍ਰੈਫਿਕ ਸਮੱਸਿਆ ਸਬੰਧੀ ਐਸਐਸਪੀ ਬਠਿੰਡਾ ਸੁਹੇਲ ਕਾਸਿਮ ਮੀਰ ਨੂੰ ਮੰਗ ਪੱਤਰ ਦਿੱਤਾ। ਐਸੋਸੀਏਸ਼ਨ ਨੇ ਆਪਣੇ ਮੰਗ ਪੱਤਰ ਰਾਹੀਂ ਦੱਸਿਆ ਕਿ ਤੇਲ ਟੈਂਕਰ ਦੇ ਡਿਪੂ ਦੇ ਬਾਹਰ ਖੜ੍ਹੇ ਰਹਿਣ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਿਸੇ ਵੀ ਸਮੇਂ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਐਚਪੀਸੀਐਲ ਦੇ ਅਧਿਕਾਰੀਆਂ ਵਲੋਂ ਟੈਂਕਰਾਂ ਨੂੰ ਸਿਰਫ਼ ਤੇਲ ਭਰਨ ਲਈ ਡਿਪੂ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਦਕਿ ਵਾਰੀ ਦੀ ਉਡੀਕ ਕਰ ਰਹੇ ਟੈਂਕਰਾਂ ਨੂੰ ਕੌਮੀ ਮਾਰਗ ’ਤੇ ਖੜ੍ਹਾ ਰਹਿਣਾ ਪੈਂਦਾ ਹੈ। ਇਸ ਦੇ ਉਲਟ ਹੋਰ ਡਿਪੂਆਂ ਵਲੋਂ ਟੈਂਕਰਾਂ ਨੂੰ ਆਪਣੇ ਡਿਪੂ ਅੰਦਰ ਪਾਰਕਿੰਗ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਮੌਕੇ ਪੈਟਰੋ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਗਵੰਤ ਰਾਏ ਬਾਂਸਲ ਸਮੇਤ ਅਹੁਦੇਦਾਰਾਂ ਨੇ ਐਸਐਸਪੀ ਤੋਂ ਮੰਗ ਕੀਤੀ ਕਿ ਐਚਪੀਸੀਐਲ ਦੇ ਅਧਿਕਾਰੀਆਂ ਨੂੰ ਟੈਂਕਰ ਡਿਪੂ ਦੇ ਅੰਦਰ ਹੀ ਪਾਰਕ ਕਰਵਾਉਣ ਲਈ ਹਦਾਇਤਾਂ ਦਿੱਤੀਆਂ ਜਾਣ, ਤਾਂ ਜੋ ਕੌਮੀ ਮਾਰਗ ’ਤੇ ਟ੍ਰੈਫਿਕ ਦੀ ਸਮੱਸਿਆ ਅਤੇ ਹਾਦਸਿਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ। ਐਸੋਸੀਏਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਇਸ ਦੌਰਾਨ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਮੋਹਨ ਸਿੰਘ ਮਾਵੀ, ਉਪ ਪ੍ਰਧਾਨ ਆਸ਼ੂਤੋਸ਼ ਚੰਦਰ, ਖ਼ਜ਼ਾਨਚੀ ਗੁਰਬਚਨ ਸਿੰਘ ਖੁਰਾਣਾ, ਮੈਂਬਰ ਰਵੀ ਵਰਮਾ, ਸੁਨੀਲ ਕੁਮਾਰ, ਮਹੇਸ਼ ਕੱਕੜ, ਅੰਬਰ ਭਾਰਗੋ, ਵਿੱਕੀ ਨੰਬਰਦਾਰ, ਗੁਰਪ੍ਰੀਤ ਖੁਰਾਣਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਟੀਮ ਵਲੋਂ ਡੇਅਰੀ ਅਤੇ ਮਠਿਆਈ ਦੀਆਂ ਦੁਕਾਨਾਂ ’ਤੇ ਚੈਕਿੰਗ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ
Ad Position 24