18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਬੇਸਬਾਲ ਅੰਡਰ-17 ਲੜਕਿਆਂ ਵਿਚ ਫ਼ਿਰੋਜ਼ਪੁਰ ਬਣਿਆ ‘ਚੈਂਪੀਅਨ’ ਪਟਿਆਲਾ ਦੂਜੇ ਅਤੇ ਸੰਗਰੂਰ ਰਿਹਾ ਤੀਜੇ ਸਥਾਨ ’ ਤੇ

ਬਠਿੰਡਾ, 18 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੇਸਬਾਲ ਅੰਡਰ-17 ਲੜਕਿਆਂ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ ਹਨ। ਫਾਈਨਲ ਮੁਕਾਬਲੇ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਟੀਮ ਨੇ ਪਟਿਆਲਾ ਨੂੰ 3-0 ਨਾਲ ਹਰਾ ਕੇ ‘ਚੈਂਪੀਅਨ’ ਬਣਨ ਦਾ ਮਾਣ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 19-09-2026
ਬਠਿੰਡਾ, 18 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੇਸਬਾਲ ਅੰਡਰ-17 ਲੜਕਿਆਂ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ ਹਨ। ਫਾਈਨਲ ਮੁਕਾਬਲੇ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਟੀਮ ਨੇ ਪਟਿਆਲਾ ਨੂੰ 3-0 ਨਾਲ ਹਰਾ ਕੇ ‘ਚੈਂਪੀਅਨ’ ਬਣਨ ਦਾ ਮਾਣ ਹਾਸਲ ਕੀਤਾ। ਜਦਕਿ ਪਟਿਆਲਾ ਨੇ ਸੰਗਰੂਰ ਨੂੰ 6-3 ਨਾਲ ਹਰਾ ਕੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸੰਗਰੂਰ ਦੀ ਟੀਮ ਨੇ ਤੀਸਰੇ ਸਥਾਨ ‘ਤੇ ਰਹੀ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਠਿੰਡਾ ਜਸਵੀਰ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਹਿਨਾਏ ਅਤੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਖੇਡ ਵਿਚ ਜਿੱਤ ਅਤੇ ਹਾਰ ਦੋਵੇਂ ਇਸ ਦਾ ਹਿੱਸਾ ਹਨ। ਜਿੱਤ ਮਿਲਣ ‘ਤੇ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਹਾਰ ਮਿਲਣ ‘ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਖਿਡਾਰੀਆਂ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਖੇਡ ਭਾਵਨਾ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਹਾਰ ਤੋਂ ਸਿੱਖ ਕੇ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਅਤੇ ਅਗਲੀ ਵਾਰ ਹੋਰ ਮਿਹਨਤ ਕਰਨਾ ਹੀ ਇੱਕ ਸੱਚੇ ਖਿਡਾਰੀ ਦੀ ਪਹਿਚਾਣ ਹੈ। ਇਸ ਲਈ ਜਿੱਤ-ਹਾਰ ਨੂੰ ਪਿੱਛੇ ਛੱਡ ਕੇ ਇਕ-ਦੂਜੇ ਦਾ ਸਨਮਾਨ ਕਰਦੇ ਹੋਏ ਖੇਡੋ ਅਤੇ ਖੇਡਾਂ ਰਾਹੀਂ ਅਨੁਸ਼ਾਸਨ, ਭਾਈਚਾਰੇ ਅਤੇ ਮਿਲਵਰਤਣ ਦੀ ਭਾਵਨਾ ਨੂੰ ਮਜ਼ਬੂਤ ਕਰੋ। ਇਸ ਮੌਕੇ ਅਬਜ਼ਰਵਰ ਸਤਵੀਰ ਸਿੰਘ ਗਿੱਲ ਲੁਧਿਆਣਾ, ਨੋਡਲ ਅਫ਼ਸਰ ਰਿਹਾਇਸ਼ ਕੁਲਵਿੰਦਰ ਸਿੰਘ ਕਟਾਰੀਆ ਮੁੱਖ ਅਧਿਆਪਕ, ਕਨਵੀਨਰ ਕੁਲਵੀਰ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਕੋ-ਕਨਵੀਨਰ ਜਗਮੋਹਨ ਸਿੰਘ ਡੀ.ਪੀ.ਈ., ਰਹਿੰਦਰ ਸਿੰਘ ਡੀ.ਪੀ.ਈ., ਰਣਧੀਰ ਸਿੰਘ ਡੀ.ਪੀ.ਈ., ਗੁਰਿੰਦਰਜੀਤ ਸਿੰਘ ਡੀ.ਪੀ.ਈ. ਅਤੇ ਹਰਭਗਵਾਨ ਦਾਸ ਪੀ.ਟੀ.ਆਈ. ਸਮੇਤ ਹੋਰ ਅਧਿਕਾਰੀ ਅਤੇ ਖੇਡ ਅਧਿਆਪਕ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੇ ਅਰਜਨ ਨਗਰ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਡਰਾਈਵਰ ਤੇ ਸਾਥੀ ਗ੍ਰਿਫ਼ਤਾਰ ਅਗਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਲਿਖਣਸਰ ਸਾਹਿਬ ਸਰੋਵਰ ਦੀ ਕਾਰ ਸੇਵਾ 20 ਸਤੰਬਰ ਨੂੰ- ਜਥੇਦਾਰ ਬਾਬਾ ਟੇਕ ਸਿੰਘ
Ad Position 24