ਕੈਂਪ ਦੌਰਾਨ 70 ਖ਼ੂਨਦਾਨੀਆਂ ਨੇ ਕੀਤਾ ਖ਼ੂਨਦਾਨ
ਰਾਮਾਂ ਮੰਡੀ, 19 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ/ਤਰਸੇਮ ਸਿੰਗਲਾ)- ਨਯਾਰਾ ਪੈਟਰੋਲ ਪੰਪ ਬੈਂਕ ਬਾਜ਼ਾਰ ਰਾਮਾਂ ਮੰਡੀ ਵਲੋਂ ਮਨੁੱਖਤਾ ਦੀ ਸੇਵਾ ਅਤੇ ਐਮਰਜੈਂਸੀ ਮਰੀਜ਼ਾਂ ਲਈ ਰਾਮਾਂ ਮੰਡੀ ਦੀ ਸਾਂਝੀ ਸਮਾਜਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਨਯਾਰਾ ਪੈਟਰੋਲ ਪੰਪ ਬੈਂਕ ਬਾਜ਼ਾਰ ਰਾਮਾਂ ਮੰਡੀ ਵਿਖੇ ਲਗਾਇਆ ਗਿਆ। ਇਸ ਮੌਕੇ ਰਾਜੇਸ਼ ਬਾਂਸਲ (ਡਿਵੀਜ਼ਨ ਮੈਨੇਜਰ ਨਯਾਰਾ ਐਨਰਜੀ ਲਿਮਟਿਡ), ਨਿਤਿਨ ਕੁਮਾਰ ਸ਼ਰਮਾ (ਸੀਨੀਅਰ ਸੇਲਜ਼ ਮੈਨੇਜਰ ਨਯਾਰਾ ਐਨਰਜੀ ਲਿਮਟਿਡ) ਅਤੇ ਨਯਾਰਾ ਪੈਟਰੋਲ ਪੰਪ ਦੇ ਮਾਲਕ ਭਰਤ ਬਾਂਸਲ ਵਲੋਂ ਖ਼ੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ।
ਰਾਮਾਂ ਮੰਡੀ, 19 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ/ਤਰਸੇਮ ਸਿੰਗਲਾ)- ਨਯਾਰਾ ਪੈਟਰੋਲ ਪੰਪ ਬੈਂਕ ਬਾਜ਼ਾਰ ਰਾਮਾਂ ਮੰਡੀ ਵਲੋਂ ਮਨੁੱਖਤਾ ਦੀ ਸੇਵਾ ਅਤੇ ਐਮਰਜੈਂਸੀ ਮਰੀਜ਼ਾਂ ਲਈ ਰਾਮਾਂ ਮੰਡੀ ਦੀ ਸਾਂਝੀ ਸਮਾਜਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਨਯਾਰਾ ਪੈਟਰੋਲ ਪੰਪ ਬੈਂਕ ਬਾਜ਼ਾਰ ਰਾਮਾਂ ਮੰਡੀ ਵਿਖੇ ਲਗਾਇਆ ਗਿਆ।ਇਸ ਮੌਕੇ ਰਾਜੇਸ਼ ਬਾਂਸਲ (ਡਿਵੀਜ਼ਨ ਮੈਨੇਜਰ ਨਯਾਰਾ ਐਨਰਜੀ ਲਿਮਟਿਡ), ਨਿਤਿਨ ਕੁਮਾਰ ਸ਼ਰਮਾ (ਸੀਨੀਅਰ ਸੇਲਜ਼ ਮੈਨੇਜਰ ਨਯਾਰਾ ਐਨਰਜੀ ਲਿਮਟਿਡ) ਅਤੇ ਨਯਾਰਾ ਪੈਟਰੋਲ ਪੰਪ ਦੇ ਮਾਲਕ ਭਰਤ ਬਾਂਸਲ ਵਲੋਂ ਖ਼ੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਅਤੇ ਉਨ੍ਹਾਂ ਨੇ ਕਿਹਾ ਕਿ ਸੇਵਾ ਹੀ ਸਭ ਤੋਂ ਵੱਡਾ ਧਰਮ ਅਤੇ ਪੁੰਨ ਦਾ ਕਾਰਜ ਹੈ।ਹਰ ਇੱਕ ਤੰਦਰੁਸਤ ਇਨਸਾਨ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ ਅਤੇ ਕਿਹਾ ਕਿ ਖ਼ੂਨਦਾਨ ਕੈਂਪ ਵਿਚ ਜਿਥੇ ਨੌਜਵਾਨਾਂ ਨੇ ਖ਼ੂਨਦਾਨ ਕੀਤਾ ਉੱਥੇ ਔਰਤਾਂ ਨੇ ਵੀ ਖ਼ੂਨਦਾਨ ਕੀਤਾ ਤਾਂ ਜੋ ਲੋੜਵੰਦਾਂ ਦੇ ਕੰਮ ਆ ਸਕੇ ਅਤੇ ਕਿਹਾ ਕਿ ਖ਼ੂਨਦਾਨੀ ਯੋਧੇ ਹੁੰਦੇ ਹਨ ਜੋ ਹਰ ਸਮੇਂ ਲੋੜਵੰਦਾਂ ਲਈ ਖ਼ੂਨਦਾਨ ਸੇਵਾ ਵਿਚ ਸਹਿਯੋਗ ਕਰਦੇ ਹਨ ਅਤੇ ਧੰਨਵਾਦ ਕਰਦੇ ਹਾਂ ਦਾਨੀ ਸੱਜਣਾਂ ਦਾ ਜਿਨ੍ਹਾਂ ਨੇ ਖ਼ੂਨਦਾਨ ਕੈਂਪ ਵਿਚ ਪਹੁੰਚ ਕੇ ਖ਼ੂਨਦਾਨ ਕੀਤਾ। ਇਸ ਖ਼ੂਨਦਾਨ ਕੈਂਪ ਵਿਚ 70 ਖ਼ੂਨਦਾਨੀ ਯੋਧਿਆਂ ਨੇ ਖ਼ੂਨਦਾਨ ਕੀਤਾ। ਖ਼ੂਨਦਾਨ ਕਰਨ ਆਏ ਹੋਏ ਖ਼ੂਨਦਾਨੀ ਯੋਧਿਆਂ ਨੂੰ ਨਯਾਰਾ ਪੈਟਰੋਲ ਪੰਪ ਰਾਮਾਂ ਮੰਡੀ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਲੋਕ ਭਲਾਈ ਸੇਵਾ ਸੰਮਤੀ ਦੇ ਪ੍ਰਧਾਨ ਵਿਸ਼ਾਲ ਲੈਹਰੀ, ਡਾਕਟਰ ਅਮਿਤੋਸ ਵਿਸ਼ਵਾਸ, ਸੋਨੀ ਰਾਮਾਂ ਪਿੰਡ ਅਤੇ ਐਡਵੋਕੇਟ ਸਿਮਰ ਰੋਮਾਣਾ ਆਦਿ ਹਾਜ਼ਰ ਸਨ।