20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ

ਬਠਿੰਡਾ, 19 ਸਤੰਬਰ (ਅਵਤਾਰ ਸਿੰਘ ਕੈਂਥ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜ਼ਿਲਾ ਪ੍ਰਧਾਨ, ਬਲਾਕ ਪ੍ਰਧਾਨਾਂ ਨੇ ਭਾਗ ਲੈਣ ਉਪਰੰਤ ਚਰਚਾ ਕੀਤੀ ਕਿ ਪੰਜਾਬ ਸਰਕਾਰ ਨੇ ਪਹਿਲਾਂ ਸੂਬਾ ਪੱਧਰ ਤੇ ਪ੍ਰਾਈਵੇਟ ਕੰਪਨੀਆਂ ਨੂੰ ਰਾਸ਼ਨ ਦੇ ਕੇ ਲੁੱਟ ਮਚਾਈ ਗੰਦਾ ਖਾਣਾ ਆਂਗਣਵਾੜੀ ਕੇਂਦਰਾਂ ਦੇ ਵਿਚ ਭੇਜਿਆ।

Ad Position 21
No active advertisement
ਅਜੀਤ ਡੈਸਕ 20-09-2026
ਬਠਿੰਡਾ, 19 ਸਤੰਬਰ (ਅਵਤਾਰ ਸਿੰਘ ਕੈਂਥ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜ਼ਿਲਾ ਪ੍ਰਧਾਨ, ਬਲਾਕ ਪ੍ਰਧਾਨਾਂ ਨੇ ਭਾਗ ਲੈਣ ਉਪਰੰਤ ਚਰਚਾ ਕੀਤੀ ਕਿ ਪੰਜਾਬ ਸਰਕਾਰ ਨੇ ਪਹਿਲਾਂ ਸੂਬਾ ਪੱਧਰ ਤੇ ਪ੍ਰਾਈਵੇਟ ਕੰਪਨੀਆਂ ਨੂੰ ਰਾਸ਼ਨ ਦੇ ਕੇ ਲੁੱਟ ਮਚਾਈ ਗੰਦਾ ਖਾਣਾ ਆਂਗਣਵਾੜੀ ਕੇਂਦਰਾਂ ਦੇ ਵਿਚ ਭੇਜਿਆ। ਇਸ ਲਈ ਜਥੇਬੰਦੀ ਨੇ ਵਿਰੋਧ ਕਰਦਿਆਂ ਤਿੰਨ ਸਾਲ ਲੜਾਈ ਲੜੀ, ਇਸ ਰਾਸ਼ਨਦੇ ਖਿਲਾਫ਼ ਹਾਈਕੋਰਟ ਦੇ ਵਿਚ ਪੀ.ਆਈ.ਐਲ. ਪਈ ਤਾਂ ਸਰਕਾਰ ਨੂੰ ਉਨ੍ਹਾਂ ਪ੍ਰਾਈਵੇਟ ਕੰਪਨੀਆਂ ਦੇ ਟੈਂਡਰ ਰੱਦ ਕਰਨੇ ਪਏ ਪਰ ਹੁਣ ਜਥੇਬੰਦੀ ਦੇ ਧਿਆਨ ਵਿਚ ਆਇਆ ਹੈ ਕਿ ਸਰਕਾਰ ਨੇ ਸਿਰਫ਼ ਉਹ ਇਕ ਅੱਖੀ ਘੱਟਾ ਪਾਉਣ ਦਾ ਡਰਾਮਾ ਕੀਤਾ ਸੀ ਹੁਣ ਉਹੀ ਟੈਂਡਰ ਜ਼ਿਲ੍ਹਾ ਲੈਵਲ ਤੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ। ਖਾਣਾ ਫ਼ਿਰ ਪ੍ਰਾਈਵੇਟ ਕੰਪਨੀਆਂ ਹੀ ਦੇਣਗੀਆਂ, ਜਿਸ ਦਾ ਬਠਿੰਡੇ ਦਾ ਟੈਂਡਰ ਹੋ ਚੁੱਕਿਆ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਆਂਗਣਵਾੜੀ ਕੇਂਦਰਾਂ ਦੇ ਵਿਚ ਆਉਣ ਵਾਲਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਨੂੰ ਨਾ ਦੇ ਕੇ ਆਂਗਣਵਾੜੀ ਕੇਂਦਰਾਂ ਦੇ ਵਿਚ ਤਾਜ਼ਾ ਖਾਣਾ ਪਕਾ ਕੇ ਆਂਗਣਵਾੜੀ ਕੇਂਦਰਾਂ ਰਾਹੀਂ ਹੀ ਦਿੱਤਾ ਜਾਵੇ, ਸਰਕਾਰ ਇਹ ਟੈਂਡਰ ਤੁਰੰਤ ਰੱਦ ਕਰੇ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਕੀਤੇ ਵਾਅਦੇ ਅਨੁਸਾਰ ਮਾਣ ਭੱਤਾ ਦੁੱਗਣਾ ਕਰੇ। ਸੰਘਰਸ਼ ਦੀ ਅਗਲੀ ਲੜੀ ਵਿਚ ਦੋ ਅਕਤੂਬਰ ਨੂੰ ਸੰਗਰੂਰ ਦੇ ਵਿਚ ਇਕ ਵੱਡੀ ਰੈਲੀ ਕੀਤੀ ਜਾਵੇਗੀ ਜਿਸ ਦੇ ਵਿਚ ਹਜ਼ਾਰਾਂ ਆਂਗਣਵਾੜੀ ਵਰਕਰ ਹੈਲਪਰਾਂ ਭਾਗ ਲੈਣਗੀਆਂ। ਇਸ ਮੌਕੇ ਸਤਵੰਤ ਕੌਰ ਭੋਗਪੁਰ, ਗੁਰਮੀਤ ਕੌਰ ਗੋਨੇਆਣਾ ਸੂਬਾ ਜਨਰਲ ਸਕੱਤਰ, ਬਲਵੀਰ ਕੌਰ ਮਾਨਸਾ ਵਿਤ ਸਕੱਤਰ, ਸ਼ਿੰਦਰਪਾਲ ਕੌਰ ਥਾਂਦੇਵਾਲਾ ਦਫ਼ਤਰ ਸਕੱਤਰ, ਸ਼ੀਲਾ ਦੇਵੀ, ਸਰਬਜੀਤ ਕੌਰ ਦਸੂਹਾ, ਕੁਲਵੰਤ ਕੌਰ ਲੁਹਾਰਾ, ਪ੍ਰਕਾਸ਼ ਕੌਰ ਮੱਦੋਟ, ਪਰਮਜੀਤ ਕੌਰ ਰੁਲਦੂਵਾਲਾ, ਸੁਰਿੰਦਰ ਕੌਰ ਜੌੜਕੀਆਂ, ਜੀਵਨ ਸ਼ਰਮਾ ਮੱਖੂ, ਕੁਲਜੀਤ ਕੌਰ ਗੁਰੂ ਹਰਸਾਇ, ਇੰਦਰਜੀਤ ਕੌਰ ਨਿਹਾਲ ਸਿੰਘ ਵਾਲਾ, ਗੁਰਮੇਲ ਕੌਰ ਰਾਏਪੁਰ, ਕਿਰਪਾਲ ਕੌਰ ਰਾਮਪੁਰਾ, ਮਨਮੀਤ ਕੌਰ ਨਥਾਣਾ, ਅੰਮ੍ਰਿਤਪਾਲ ਕੌਰ ਬੱਲੂਆਣਾ, ਜਸਵਿੰਦਰ ਕੌਰ ਗਿੱਦੜਬਾਹਾ, ਪਰਮਜੀਤ ਕੌਰ ਰੁਲਦੂਵਾਲਾ, ਮਨਮੀਤ ਕੌਰ, ਲੀਲਾਵਤੀ ਬਠਿੰਡਾ ਆਦਿ ਆਗੂਆਂ ਨੇ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ‘ਨੈਤਿਕ ਕਦਰਾਂ-ਕੀਮਤਾਂ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਸ੍ਰੀ ਮਹਿੰਦੀਪੁਰ ਬਾਲਾਜੀ ਯਾਤਰਾ ਸੰਘ ਵਲੋਂ ਤੀਸਰੀ ਝੰਡਾ ਯਾਤਰਾ
Ad Position 24