04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੁਲਿਸ ਨੇ ਲਹਿਰਾ ਮੁਹੱਬਤ ’ਚ ਚਲਾਇਆ ਨਸ਼ਿਆਂ ਵਿਰੁੱਧ ਸਰਚ ਆਪ੍ਰੇਸ਼ਨ, 26 ਕਾਬੂ

ਲਹਿਰਾ ਮੁਹੱਬਤ, 4 ਅਕਤੂਬਰ (ਚਰਨਜੀਤ ਸਿੰਘ)- ਅੱਜ ਸ਼ਾਮ 4 ਵਜੇ ਦੇ ਕਰੀਬ ਲਹਿਰਾ ਮੁਹੱਬਤ ਵਿਖੇ ਨਸ਼ਿਆਂ ਵਿਰੁੱਧ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਡੀ.

Ad Position 21
No active advertisement
-ਸਰਕਾਰ ਤੇ ਪ੍ਰਸ਼ਾਸਨ ਨਸ਼ੇ ਰੋਕਣ ਲਈ ਸੰਜੀਦਾ ਕਦਮ ਨਹੀਂ ਚੁੱਕ ਰਹੀਂ - ਜਗਜੀਤ ਸਿੰਘ ਲਹਿਰਾ 05-10-2026
ਲਹਿਰਾ ਮੁਹੱਬਤ, 4 ਅਕਤੂਬਰ (ਚਰਨਜੀਤ ਸਿੰਘ)- ਅੱਜ ਸ਼ਾਮ 4 ਵਜੇ ਦੇ ਕਰੀਬ ਲਹਿਰਾ ਮੁਹੱਬਤ ਵਿਖੇ ਨਸ਼ਿਆਂ ਵਿਰੁੱਧ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਐਸ.ਐਸ.ਪੀ ਬਠਿੰਡਾ ਸੁਹੇਲ ਕਾਸਿਮ ਮੀਰ ਵੱਡੀ ਪੁਲਿਸ ਟੁਕੜੀ ਨਾਲ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਗੇਟ ’ਤੇ ਪਹੁੰਚੇ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆਂ ਕਿ ਇਸ ਕਾਰਵਾਈ ਦੌਰਾਨ 3 ਐਸ.ਪੀਜ਼, 9 ਡੀ.ਐਸ.ਪੀਜ਼ ਅਤੇ ਕਰੀਬ 615 ਪੁਲਿਸ ਮੁਲਾਜ਼ਮਾਂ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਸਰਚ ਆਪ੍ਰੇਸ਼ਨ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀਆਈਜੀ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਬਠਿੰਡਾ ਦੇ 20 ਹੌਟਸਪੌਟ ਖੇਤਰਾਂ ਵਿਚ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਆਉਣ ਜਾਣ ਵਾਲੇ ਰਸਤਿਆਂ ’ਤੇ ਸਪੈਸ਼ਲ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਕੀਤੇ ਸਰਚ ਆਪ੍ਰੇਸ਼ਨ ਦੌਰਾਨ 19 ਮੁਕੱਦਮੇ ਦਰਜ ਕਰਕੇ 26 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ 60.45 ਗ੍ਰਾਮ ਹੈਰੋਇਨ ਅਤੇ 650 ਕੈਪੂਸ਼ਲ ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਦੂਸਰੇ ਪਾਸੇ ਇਨਕਲਾਬੀ ਕੇਂਦਰ ਦੇ ਸੂਬਾ ਕਮੇਟੀ ਆਗੂ ਜਗਜੀਤ ਸਿੰਘ ਲਹਿਰਾ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨਸ਼ੇ ਰੋਕਣ ਲਈ ਸੰਜੀਦਾ ਕਦਮ ਨਹੀਂ ਚੁੱਕ ਰਹੀਂ। ਨਸ਼ਾ ਹਰੇਕ ਗਲੀ ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਨਸ਼ੇ ਦੇ ਵੱਡੇ ਸਮੱਗਲਰਾਂ ਨੂੰ ਕੋਈ ਨੱਥ ਨਹੀਂ ਪਾਈ ਜਾ ਰਹੀਂ, ਪ੍ਰੰਤੂ ਆਮ ਲੋਕਾਂ ਦੇ ਘਰਾਂ ’ਚ ਛਾਪੇਮਾਰੀ ਕਰਕੇ ਦਿਖਾਵਾ ਕੀਤਾ ਜਾ ਰਿਹਾ ਹੈ। ਨਸ਼ਾ ਵਿਰੋਧੀ ਕਮੇਟੀ ਮੈਂਬਰਾਂ ਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉੱਚ ਅਧਿਕਾਰੀ ਇੱਕ ਵਾਰੀ ਪਿੰਡ ਦਾ ਚੱਕਰ ਲਗਾਉਂਦੇ ਤਾਂ ਬਹੁਤ ਜ਼ਿਆਦਾ ਪ੍ਰਭਾਵ ਪੈਣਾ ਸੀ, ਪ੍ਰੰਤੂ ਥਰਮਲ ਦੇ ਗੇਟ ’ਤੇ ਖੜ੍ਹ ਕੇ ਉੱਚ ਅਧਿਕਾਰੀਆਂ ਦਾ ਮੁੜਨਾ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਸਕਿਆ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਵਿਚਾਰ-ਚਰਚਾ ਅਗਲੀ ਖ਼ਬਰ ਯੂਥ ਕਲੱਬ ਭੰਗ ਕਰਨ ਦੇ ਫ਼ੈਸਲੇ ਦਾ ਗੁਰਪ੍ਰੀਤ ਮਲੂਕਾ ਵਲੋਂ ਵਿਰੋਧ
Ad Position 24