ਭਾਕਿਯੂ ਧਨੇਰ ਵਲੋਂ ਸ਼ਹੀਦ ਕਿਸਾਨ ਪਿਰਥੀਪਾਲ ਚੱਕ ਅਲੀਸ਼ੇਰ ਦੀ ਬਰਸੀ ਸੰਬੰਧੀ ਇਕੱਤਰਤਾ
ਬਠਿੰਡਾ, 6 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ਧਨੇਰ) ਵਲੋਂ ਸ਼ਹੀਦ ਕਿਸਾਨ ਪਿਰਥੀਪਾਲ ਚੱਕ ਅਲੀਸ਼ੇਰ ਦੀ ਬਰਸੀ ਸੰਬੰਧੀ ਸਥਾਨਕ ਟੀਚਰ ਹੋਮ ਵਿਖੇ ਵਿਸ਼ੇਸ਼ ਇਕੱਤਰਤਾ ਸੱਦੀ ਗਈ। ਇਸ ਮੌਕੇ ਯੂਨੀਅਨ ਦੇ ਉੱਪ-ਪ੍ਰਧਾਨ ਨਾਹਰ ਸਿੰਘ, ਸੂਬਾ ਸੀਨੀਅਰ ਉੱਪ-ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ ਬਾਹੀਆ ਨੇ ਦੱਸਿਆ ਕਿ ਸ਼ਹੀਦ ਪਿਰਥੀਪਾਲ ਜ਼ਮੀਨਾਂ ਦੀ ਰਾਖੀ ਲਈ ਧੱਕੇਸ਼ਾਹੀ ਤਾਕਤਾਂ ਨਾਲ ਭਿੜਦਾ ਹੋਇਆ ਸ਼ਹਾਦਤ ਪਾ ਗਿਆ ਸੀ, ਪਰ ਜ਼ਮੀਨਾਂ ਦੀ ਰਾਖੀ ਲਈ ਰਾਹ ਦਸੇਰਾ ਬਣ ਗਿਆ, ਜਿਸ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ 11 ਅਕਤੂਬਰ ਨੂੰ ਉਸ ਦੇ ਪਿੰਡ ਚੱਕ ਅਲੀਸ਼ੇਰ ਵਿਚ ਉਸ ਦੀ ਬਰਸੀ ਕਿਸਾਨ ਧਿਰਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।
ਬਠਿੰਡਾ, 6 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ਧਨੇਰ) ਵਲੋਂ ਸ਼ਹੀਦ ਕਿਸਾਨ ਪਿਰਥੀਪਾਲ ਚੱਕ ਅਲੀਸ਼ੇਰ ਦੀ ਬਰਸੀ ਸੰਬੰਧੀ ਸਥਾਨਕ ਟੀਚਰ ਹੋਮ ਵਿਖੇ ਵਿਸ਼ੇਸ਼ ਇਕੱਤਰਤਾ ਸੱਦੀ ਗਈ। ਇਸ ਮੌਕੇ ਯੂਨੀਅਨ ਦੇ ਉੱਪ-ਪ੍ਰਧਾਨ ਨਾਹਰ ਸਿੰਘ, ਸੂਬਾ ਸੀਨੀਅਰ ਉੱਪ-ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ ਬਾਹੀਆ ਨੇ ਦੱਸਿਆ ਕਿ ਸ਼ਹੀਦ ਪਿਰਥੀਪਾਲ ਜ਼ਮੀਨਾਂ ਦੀ ਰਾਖੀ ਲਈ ਧੱਕੇਸ਼ਾਹੀ ਤਾਕਤਾਂ ਨਾਲ ਭਿੜਦਾ ਹੋਇਆ ਸ਼ਹਾਦਤ ਪਾ ਗਿਆ ਸੀ, ਪਰ ਜ਼ਮੀਨਾਂ ਦੀ ਰਾਖੀ ਲਈ ਰਾਹ ਦਸੇਰਾ ਬਣ ਗਿਆ, ਜਿਸ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ 11 ਅਕਤੂਬਰ ਨੂੰ ਉਸ ਦੇ ਪਿੰਡ ਚੱਕ ਅਲੀਸ਼ੇਰ ਵਿਚ ਉਸ ਦੀ ਬਰਸੀ ਕਿਸਾਨ ਧਿਰਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਅਤੇ ਵੱਡੇ ਵਪਾਰਕ ਘਰਣਿਆਂ ਤੋਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਕਿਸਾਨ ਇੱਕਜੁੱਟ ਹੋਣ ਅਤੇ ਪਿਰਥੀਪਾਲ ਦੀ ਬਰਸੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ। ਇਸ ਮੌਕੇ ਬਰਸੀ ਸੰਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਅਮਰਜੀਤ ਹਨੀ, ਸੰਗਤ ਬਲਾਕ ਪ੍ਰਧਾਨ ਬੰਤਾ ਸਿੰਘ ਖ਼ਜ਼ਾਨਚੀ, ਲਾਭ ਸਿੰਘ ਬਲਾਕ ਪ੍ਰਧਾਨ ਰਾਮਪੁਰਾ, ਸਰਦੂਲ ਸਿੰਘ ਜਨਰਲ ਸਕੱਤਰ, ਨਥਾਣਾ ਬਲਾਕ ਦੇ ਜਨਰਲ ਸਕੱਤਰ ਸੁਖਵਿੰਦਰ ਸੁੱਖੀ, ਜਗਦੇਵ ਸਿੰਘ ਰਾਮਪੁਰਾ, ਬਹਾਦਰ ਸਿੰਘ ਢਪਾਲੀ ਆਦਿ ਮੌਜੂਦ ਸਨ।