06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਏਮਜ਼ ਦੇ ਸਫ਼ਾਈ ਕਰਮਚਾਰੀਆਂ ਵਲੋਂ ਘੱਟ ਤਨਖਾਹਾਂ ਖ਼ਿਲਾਫ਼ ਰੋਸ ਪ੍ਰਗਟ

ਬਠਿੰਡਾ, 6 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਏਮਜ਼ ਬਠਿੰਡਾ ਦੇ ਸਫ਼ਾਈ ਕਰਮਚਾਰੀਆਂ ਵਲੋਂ ਘੱਟ ਤਨਖਾਹਾਂ ਅਤੇ ਕਥਿਤ ਕਟੌਤੀਆਂ ਦੇ ਮਸਲੇ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਕਰਮਚਾਰੀਆਂ ਦੇ ਸੱਦੇ ’ਤੇ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ (ਐਨਐਸਡਬਲਯੂਐਸ) ਦੀ ਟੀਮ ਸੂਬਾ ਪ੍ਰਧਾਨ ਇੰਜ਼.

Ad Position 21
No active advertisement
ਅਜੀਤ ਡੈਸਕ 07-10-2026
ਬਠਿੰਡਾ, 6 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਏਮਜ਼ ਬਠਿੰਡਾ ਦੇ ਸਫ਼ਾਈ ਕਰਮਚਾਰੀਆਂ ਵਲੋਂ ਘੱਟ ਤਨਖਾਹਾਂ ਅਤੇ ਕਥਿਤ ਕਟੌਤੀਆਂ ਦੇ ਮਸਲੇ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਕਰਮਚਾਰੀਆਂ ਦੇ ਸੱਦੇ ’ਤੇ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ (ਐਨਐਸਡਬਲਯੂਐਸ) ਦੀ ਟੀਮ ਸੂਬਾ ਪ੍ਰਧਾਨ ਇੰਜ਼. ਰਾਜਿੰਦਰ ਸਿੰਘ ਮੌੜ ਦੀ ਅਗਵਾਈ ਹੇਠ ਏਮਜ਼ ਬਠਿੰਡਾ ਪਹੁੰਚੀ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ।ਇਸ ਮੌਕੇ ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਅਨੁਸਾਰ ਨਿਰਧਾਰਿਤ ਦਰਾਂ ਮੁਤਾਬਿਕ ਬਣਦੀ ਤਨਖ਼ਾਹ ਅਤੇ ਹੱਥ ਵਿਚ ਮਿਲਣ ਵਾਲੀ ਰਕਮ ਵਿਚ ਕਾਫ਼ੀ ਅੰਤਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵੱਖ-ਵੱਖ ਕਟੌਤੀਆਂ ਤੋਂ ਬਾਅਦ ਉਨ੍ਹਾਂ ਨੂੰ ਕਰੀਬ 12 ਹਜ਼ਾਰ ਰੁਪਏ ਮਹੀਨਾ ਹੀ ਮਿਲ ਰਹੇ ਹਨ। ਕਰਮਚਾਰੀਆਂ ਦਾ ਕਹਿਣਾ ਸੀ ਕਿ ਇੰਨੀ ਘੱਟ ਆਮਦਨ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਮੌਕੇ ਇੰਜ਼. ਰਾਜਿੰਦਰ ਸਿੰਘ ਮੌੜ ਨੇ ਕਿਹਾ ਕਿ ਜਥੇਬੰਦੀ ਮਜ਼ਦੂਰਾਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਨਾਲ ਜੁੜੇ ਲੋਕ-ਹਿੱਤ ਦੇ ਮੁੱਦੇ ਲਗਾਤਾਰ ਉਠਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਵਲੋਂ ਉਠਾਇਆ ਗਿਆ ਤਨਖ਼ਾਹ ਅਤੇ ਰੁਜ਼ਗਾਰ ਦਾ ਮਸਲਾ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਸੰਵਿਧਾਨਕ ਹੱਕਾਂ ਤੇ ਕਾਨੂੰਨੀ ਪ੍ਰਕਿਰਿਆ ਦੇ ਦਾਇਰੇ ਵਿਚ ਰਹਿੰਦਿਆਂ ਉਨ੍ਹਾਂ ਦੇ ਸੰਘਰਸ਼ ਵਿਚ ਸਹਿਯੋਗ ਕੀਤਾ ਜਾਵੇਗਾ।ਇਸ ਮੌਕੇ ਅਮਨਦੀਪ ਕੌਰ ਉਡਤ, ਗੁਰਸੇਵਕ ਸਿੰਘ ਬੰਗੇਰ, ਕਿਰਨਦੀਪ ਕੌਰ ਬੰਗੇਰ, ਅਵਤਾਰ ਸਿੰਘ ਕੋਟਗੁਰੂ, ਰਾਜਿੰਦਰ ਸਿੰਘ ਮੱਤਾ, ਕੁਲਵੀਰ ਸਿੰਘ ਕਿੰਗਰਾ, ਗੋਬਿੰਦ ਸਿੰਘ, ਪ੍ਰਵੀਨ ਸਿੰਘ ਜੰਡੀਆ, ਰਾਧਾ ਰਾਣੀ ਮੰਡੀ ਡੱਬਵਾਲੀ, ਪ੍ਰਵੀਨ ਕੌਰ ਭਗਵਾਨਗੜ੍ਹ, ਵੀਰਪਾਲ ਕੌਰ ਬਠਿੰਡਾ, ਜਸਵੰਤ ਸਿੰਘ ਜੈਤੋ, ਕਰਮਜੀਤ ਕੌਰ ਪੰਜਾਵਾ, ਕਰਮਜੀਤ ਕੌਰ ਗੋਬਿੰਦਪੁਰਾ, ਜੱਗਾ ਸਿੰਘ ਚੈਨਾ, ਗੁਰਵੀਰ ਸਿੰਘ, ਹਰਦੀਪ ਸਿੰਘ ਝੁੰਬਾ, ਖੁਸ਼ਪ੍ਰੀਤ ਸਿੰਘ, ਗੁਰਪ੍ਰੇਮ ਸਿੰਘ ਫੁੱਲੋ ਮਿੱਠੀ, ਬਲਵਿੰਦਰ ਸਿੰਘ, ਸੁਖਪ੍ਰੀਤ ਸਿੰਘ ਮਹਿਤਾ, ਰਣਦੀਪ ਸਿੰਘ ਜੋਧਪੁਰ ਰੋਮਾਣਾ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਕੌਰ ਜੈ ਸਿੰਘ ਵਾਲਾ, ਗੁਰਮੀਤ ਸਿੰਘ ਜੰਗੀਰਾਣਾ ਅਤੇ ਪੂਜਾ ਗਹਿਰੀ ਸਮੇਤ ਸਫ਼ਾਈ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਹੋਵੇਗੀ ਹੋਰ ਮਜ਼ਬੂਤ–ਗੁਰਪ੍ਰੀਤ ਸਿੰਘ ਕਾਂਗੜ ਅਗਲੀ ਖ਼ਬਰ ਭਾਕਿਯੂ ਧਨੇਰ ਵਲੋਂ ਸ਼ਹੀਦ ਕਿਸਾਨ ਪਿਰਥੀਪਾਲ ਚੱਕ ਅਲੀਸ਼ੇਰ ਦੀ ਬਰਸੀ ਸੰਬੰਧੀ ਇਕੱਤਰਤਾ
Ad Position 24