ਕੂਲਰ ਫ਼ੈਕਟਰੀ ’ਚ ਚੌਥੀ ਵਾਰ ਚੋਰੀ ਕਰਨ ਆਇਆ ਚੋਰ ਕਾਬੂ
ਬਠਿੰਡਾ , 8 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ ਦੇ ਮੁਲਤਾਨੀਆ ਰੋਡ ਵਿਖੇ ਇਕ ਕੂਲਰ ਦੀ ਫ਼ੈਕਟਰੀ ਵਿਚ ਚੋਰਾਂ ਵਲੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਕੂਲਰ ਫ਼ੈਕਟਰੀ ਮਾਲਕ ਅਨੁਸਾਰ ਉਨ੍ਹਾਂ ਦੀ ਫ਼ੈਕਟਰੀ ਵਿਚੋਂ ਪਿਛਲੇ 20 ਦਿਨਾਂ ਦੇ ਅੰਦਰ ਤਿੰਨ ਵਾਰ ਚੋਰੀ ਹੋ ਚੁੱਕੀ ਹੈ ।
ਬਠਿੰਡਾ , 8 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ ਦੇ ਮੁਲਤਾਨੀਆ ਰੋਡ ਵਿਖੇ ਇਕ ਕੂਲਰ ਦੀ ਫ਼ੈਕਟਰੀ ਵਿਚ ਚੋਰਾਂ ਵਲੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਕੂਲਰ ਫ਼ੈਕਟਰੀ ਮਾਲਕ ਅਨੁਸਾਰ ਉਨ੍ਹਾਂ ਦੀ ਫ਼ੈਕਟਰੀ ਵਿਚੋਂ ਪਿਛਲੇ 20 ਦਿਨਾਂ ਦੇ ਅੰਦਰ ਤਿੰਨ ਵਾਰ ਚੋਰੀ ਹੋ ਚੁੱਕੀ ਹੈ । ਜਦ ਉਨ੍ਹਾਂ ਹੁਣ ਸੀ . ਸੀ . ਟੀ . ਵੀ . ਕੈਮਰਾ ਲਗਾਇਆ ਤਾਂ ਅਣਪਛਾਤਾ ਵਿਅਕਤੀ ਫ਼ੈਕਟਰੀ ਅੰਦਰ ਦਾਖਲ ਹੋ ਕੇ ਕੂਲਰ ਦੀਆਂ ਮੋਟਰਾਂ ਚੋਰੀ ਕਰਕੇ ਫ਼ਰਾਰ ਹੋ ਗਿਆ । ਇਸ ਘਟਨਾ ਦੀ ਵਾਰਦਾਤ ਸੀ . ਸੀ . ਟੀ . ਵੀ . ਕੈਮਰੇ ਵਿਚ ਕੈਦ ਹੋ ਗਈ ਜਦੋਂ ਚੌਥੀ ਵਾਰ ਮੁੜ ਚੋਰੀ ਦੀ ਨੀਅਤ ਨਾਲ ਅਣਪਛਾਤਾ ਵਿਅਕਤੀ ਅੰਦਰ ਆਇਆ ਤਾਂ ਫੈਕਟਰੀ ਵਾਲਿਆਂ ਨੇ ਉਸ ਨੂੰ ਕਾਬੂ ਕਰ ਲਿਆ , ਉਪਰੰਤ ਉਸ ਨੂੰ ਫੈਕਟਰੀ ਅੰਦਰ ਬੰਨ੍ਹ ਕੇ ਪਿਛਲੀਆਂ ਚੋਰੀਆਂ ਬਾਰੇ ਪੁੱਛਿਆ ਤਾਂ ਉਸ ਨੇ ਇਕ ਇਕ ਕਰਕੇ ਸਾਰੀਆਂ ਚੋਰੀਆਂ ਤੇ ਰਾਜ ਖੋਲ੍ਹੇ । ਇਹੀਂ ਨਹੀਂ ਚੋਰ ਨੇ ਚੋਰੀ ਕੀਤਾ ਸਮਾਨ ਅੱਗੇ ਕਿਸ ਕਬਾੜੀਏ ਨੂੰ ਵੇਚਦੇ ਹਨ , ਬਾਰੇ ਵੀ ਦੱਸਿਆ ਹੈ ਬਾਅਦ ਵਿਚ ਫੈਕਟਰੀ ਵਾਲਿਆਂ ਨੇ ਪੁਲਿਸ ਹਵਾਲੇ ਕਰ ਦਿੱਤਾ । ਦੱਸਣਾ ਬਣਦਾ ਹੈ , ਕਿ ਸ਼ਹਿਰ ਵਿਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਭਾਵੇਂ ਕਿ ਚੋਰੀ ਦੀਆਂ ਵਾਰਦਾਤਾਂ ਸੀ . ਸੀ . ਟੀ . ਵੀ . ਕੈਮਰੇ ਵਿਚ ਕੈਦ ਹੋ ਚੁੱਕੀਆਂ ਹਨ , ਪਰ ਕਈ ਚੋਰ ਅੱਜ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ । ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਰਾਰਤੀ ਅਨਸਰਾਂ ਉਪਰ ਨੱਥ ਪਾ ਕੇ ਸ਼ਹਿਰ ਵਿਚ ਸਾਂਤੀਪੂਰਵਕ ਮਾਹੌਲ ਮੁਹੱਈਆ ਕਰਵਾਇਆ ਜਾਵੇ ।