ਆਈ.ਟੀ.ਆਈ. ’ਚ ਦਾਖ਼ਲਿਆਂ ਦੀ ਤਰੀਕ 15 ਤੱਕ ਵਧਾਈ
ਬਠਿੰਡਾ , 12 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਭਾਰਤ ਸਰਕਾਰ ਦੇ ਹੁਨਰ ਵਿਕਾਸ ਮੰਤਰਾਲੇ ਵਲੋਂ ਆਈ . ਟੀ .
ਬਠਿੰਡਾ , 12 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਭਾਰਤ ਸਰਕਾਰ ਦੇ ਹੁਨਰ ਵਿਕਾਸ ਮੰਤਰਾਲੇ ਵਲੋਂ ਆਈ . ਟੀ . ਆਈ . ਦੇ ਵੱਖ - ਵੱਖ ਟਰੇਡਾਂ ਵਿਚ ਦਾਖ਼ਲੇ ਲੈਣ ਦੀ ਆਖ਼ਰੀ ਮਿਤੀ ਵਧਾ ਕੇ 15 ਅਕਤੂਬਰ 2026 ਕਰ ਦਿੱਤੀ ਗਈ ਹੈ । ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਮਾਡਰਨ ਆਈ . ਟੀ . ਆਈ . ਬਠਿੰਡਾ ਦੇ ਸੰਸਥਾਪਕ ਮਦਨ ਲਾਲ ਜਿੰਦਲ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਅਜੇ ਤੱਕ ਆਈ . ਟੀ . ਆਈ . ਵਿਚ ਦਾਖ਼ਲਾ ਨਹੀਂ ਲੈ ਸਕੇ , ਉਹ ਇਸ ਵਧੇ ਹੋਏ ਸਮੇਂ ਦਾ ਲਾਭ ਲੈ ਸਕਦੇ ਹਨ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਮਾਡਰਨ ਆਈ . ਟੀ . ਆਈ . ਵਿਖੇ ਹੈਲਪ ਡੈਸਕ ਵੀ ਸਥਾਪਤ ਕੀਤੀ ਗਈ ਹੈ , ਜਿੱਥੋਂ ਦਾਖ਼ਲਿਆਂ ਸੰਬੰਧੀ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ ।