ਪ੍ਰਤੀ ਬੇਨਤੀ ਦੇ ਆਧਾਰ ’ਤੇ 2 ਵੱਖ-ਵੱਖ ਟਰੈਵਲ ਏਜੰਟਾਂ ਦੇ ਲਾਇਸੰਸ ਰੱਦ-ਜ਼ਿਲ੍ਹਾ ਮੈਜਿਸਟਰੇਟ
ਬਠਿੰਡਾ, 12 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਧੀਮਾਨ ਵਲੋਂ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਸੈਕਸ਼ਨ 8 (1) ਤਹਿਤ 2 ਵੱਖ-ਵੱਖ ਐਮ/ਐਸ ਅਸੈਸ ਇੰਮੀਗ੍ਰੇਸ਼ਨ ਅਤੇ ਆਈਲਟਸ ਇੰਸਟੀਚਿਊਟ, ਪੁਰਾਣੀ ਐਚ. ਡੀ.
ਬਠਿੰਡਾ, 12 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਧੀਮਾਨ ਵਲੋਂ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਸੈਕਸ਼ਨ 8 (1) ਤਹਿਤ 2 ਵੱਖ-ਵੱਖ ਐਮ/ਐਸ ਅਸੈਸ ਇੰਮੀਗ੍ਰੇਸ਼ਨ ਅਤੇ ਆਈਲਟਸ ਇੰਸਟੀਚਿਊਟ, ਪੁਰਾਣੀ ਐਚ. ਡੀ. ਐਫ. ਸੀ. ਬੈਂਕ ਬਿਲਡਿੰਗ ਭਗਤਾ ਭਾਈਕਾ, ਜ਼ਿਲ੍ਹਾ ਬਠਿੰਡਾ ਦੇ ਨਾਮ ਦਾ ਕੋਚਿੰਗ ਇੰਸਟੀਚਿਊਟ ਆਫ਼ ਆਈਲਟਸ ਦਾ ਅਤੇ ਐਮ/ਐਸ ਆਈਕੋਨਿਕ ਵੀਜ਼ਾ ਸਰਵਿਸ ਐਟ ਕਿਰਨ ਕੰਪਲੈਕਸ, ਪਹਿਲੀ ਮੰਜ਼ਿਲ, 100 ਫੁੱਟੀ ਰੋਡ, ਨੇੜੇ ਘੋੜੇ ਵਾਲਾ ਚੌਕ, ਬਠਿੰਡਾ ਦੇ ਨਾਮ ਦਾ ਲਾਇਸੰਸ ਰੱਦ ਕੀਤਾ ਗਿਆ। ਜਾਰੀ ਹੁਕਮਾਂ ਅਨੁਸਾਰ ਦੋਨੋਂ ਲਾਇਸੰਸ ਧਾਰਕਾਂ ਦੇ ਮਾਲਕਾਂ ਵਲੋਂ ਆਪਣੀਆਂ ਲਿਖਤੀ ਰੂਪ ਵਿਚ ਪ੍ਰਤੀ ਬੇਨਤੀਆਂ ਵਿਚ ਦਰਖਾਸਤਾਂ ਪੇਸ਼ ਕੀਤੀਆਂ ਸਨ। ਜਿਸ ਤਹਿਤ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ ਨ ਐਕਟ ਨਿਯਮ 8 (1) ਅਨੁਸਾਰ ਤੁਰੰਤ ਪ੍ਰਭਾਵ ਲਾਇਸੰਸ ਰੱਦ ਕੀਤੇ ਗਏ ਹਨ। ਹੁਕਮਾਂ ਅਨੁਸਾਰ ਫ਼ਰਮਾਂ ਜਾਂ ਸਬੰਧਿਤਾਂ ਖਿਲਾਫ਼ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦੇ ਜ਼ਿੰਮੇਵਾਰ ਹੋਣਗੇ।