ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀ ਗੰਭੀਰ ਜ਼ਖਮੀ
ਬਠਿੰਡਾ, 12 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਵਲੋਂ ਸੜਕ ਦੁਰਘਟਨਾਵਾਂ ਹੋਣ ਵਾਲੇ ਜ਼ਖਮੀਆਂ ਨੂੰ ਸਹਾਰਾ ਟੀਮ ਮੈਂਬਰਾਂ ਵਲੋਂ ਘਟਨਾ ਸਥਾਨਾਂ ’ਤੇ ਪਹੁੰਚ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ। ਇਕ ਘਟਨਾ ਮਲੋਟ ਸਿਵੀਆਂ ਰੋਡ ’ਤੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋਣ ਵਾਲੇ ਦੀ ਪਛਾਣ ਧਰਮ ਸਿੰਘ ਪੁੱਤਰ ਗੁਰਪਿਆਰ ਸਿੰਘ (25) ਵਾਸੀ ਲੁਮਾਣਾ ਅਜੀਤ ਸਿੰਘ ਵਜੋਂ ਹੋਈ ਹੈ।
ਬਠਿੰਡਾ, 12 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਵਲੋਂ ਸੜਕ ਦੁਰਘਟਨਾਵਾਂ ਹੋਣ ਵਾਲੇ ਜ਼ਖਮੀਆਂ ਨੂੰ ਸਹਾਰਾ ਟੀਮ ਮੈਂਬਰਾਂ ਵਲੋਂ ਘਟਨਾ ਸਥਾਨਾਂ ’ਤੇ ਪਹੁੰਚ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ। ਇਕ ਘਟਨਾ ਮਲੋਟ ਸਿਵੀਆਂ ਰੋਡ ’ਤੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋਣ ਵਾਲੇ ਦੀ ਪਛਾਣ ਧਰਮ ਸਿੰਘ ਪੁੱਤਰ ਗੁਰਪਿਆਰ ਸਿੰਘ (25) ਵਾਸੀ ਲੁਮਾਣਾ ਅਜੀਤ ਸਿੰਘ ਵਜੋਂ ਹੋਈ ਹੈ। ਇਸ ਤੋਂ ਬਾਅਦ ਇਕ ਹੋਰ ਘਟਨਾ ’ਚ ਸਥਾਨਕ ਪਰਸਰਾਮ ਨਗਰ ਅੰਡਰ ਬ੍ਰਿਜ ’ਤੇ ਦੋ ਐਕਟਿਵਾ ਸਵਾਰਾਂ ਦੀ ਟੱਕਰ ਹੋ ਗਈ। ਦੋਵੇਂ ਐਕਟਿਵਾ ਸਵਾਰ ਜ਼ਖਮੀ ਹੋ ਗਏ। ਜ਼ਖਮੀ ਐਕਟਿਵਾ ਸਵਾਰ ਇੰਦਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ (25) ਵਾਸੀ ਗੋਬਿੰਦਪੁਰਾ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਸਥਾਨਕ ਬੱਸ ਸਟੈਂਡ ਨੇੜੇ ਪਾਵਰ ਹਾਊਸ ਰੋਡ ਦੀਆਂ ਲਾਈਟਾਂ ਨੇੜੇ ਇਕ ਸਾਈਕਲ ਸਵਾਰ ਹਾਦਸਾਗ੍ਰਸਤ ਚੰਪਕ ਲਾਲ (52) ਵਾਸੀ ਬੇਅੰਤ ਨਗਰ ਦਾ ਰਹਿਣ ਵਾਲਾ ਜ਼ਖਮੀ ਹੋ ਗਿਆ।