ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਦੀ ਮੌਤ
ਸੰਗਤ ਮੰਡੀ , 16 ਅਕਤੂਬਰ ( ਸੁਖਤੇਜ ਧਾਲੀਵਾਲ )- ਬਠਿੰਡਾ - ਬੀਕਾਨੇਰ ਰੇਲਵੇ ਲਾਈਨ ‘ ਤੇ ਪੈਂਦੇ ਪਿੰਡ ਪਥਰਾਲਾ ਵਿਖੇ ਅੱਜ ਸਵੇਰੇ ਰੇਲ ਗੱਡੀ ਦੀ ਲਪੇਟ ‘ ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਨਗਿੰਦਰ ਸਿੰਘ (40) ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਪਥਰਾਲਾ ਵਜੋਂ ਹੋਈ ਹੈ ।
ਸੰਗਤ ਮੰਡੀ , 16 ਅਕਤੂਬਰ ( ਸੁਖਤੇਜ ਧਾਲੀਵਾਲ )- ਬਠਿੰਡਾ - ਬੀਕਾਨੇਰ ਰੇਲਵੇ ਲਾਈਨ ‘ ਤੇ ਪੈਂਦੇ ਪਿੰਡ ਪਥਰਾਲਾ ਵਿਖੇ ਅੱਜ ਸਵੇਰੇ ਰੇਲ ਗੱਡੀ ਦੀ ਲਪੇਟ ‘ ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਨਗਿੰਦਰ ਸਿੰਘ (40) ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਪਥਰਾਲਾ ਵਜੋਂ ਹੋਈ ਹੈ । ਡੱਬਵਾਲੀ ਐਂਬੂਲੈਂਸ ਸੇਵਾ ਟਰੱਸਟ ਦੇ ਵਲੰਟੀਅਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 11:30 ਵਜੇ ਵਾਪਰੀ । ਘਟਨਾ ਦੀ ਸੂਚਨਾ ਮਿਲਣ ‘ ਤੇ ਉਹ ਰੇਲਵੇ ਪੁਲਿਸ ਦੀ ਮੌਜੂਦਗੀ ਵਿਚ ਮੌਕੇ ‘ ਤੇ ਪਹੁੰਚੇ ਅਤੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਦੀ ਮੋਰਚਰੀ ਵਿਚ ਪਹੁੰਚਾਇਆ । ਉਨ੍ਹਾਂ ਦੱਸਿਆ ਕਿ ਰੇਲਵੇ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ ਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਫਿਲਹਾਲ ਵਿਅਕਤੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ।