ਹਲਕਾ ਵਿਧਾਇਕ ਨੇ ਗੋਨਿਆਣਾ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ
ਗੋਨਿਆਣਾ , 16 ਅਕਤੂਬਰ ( ਲਛਮਣ ਦਾਸ ਗਰਗ )- ਗੋਨਿਆਣਾ ਨਗਰ ਕੌਂਸਲ ਵਿਖੇ ਅੱਜ ਗੋਨਿਆਣਾ ਬਲਾਕ ਦੀਆਂ ਆਂਗਣਵਾੜੀ ਅਸਾਮੀਆਂ ਲਈ ਚੁਣੀਆਂ ਗਈਆਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਸਬੰਧੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਹਲਕਾ ਵਿਧਾਇਕ ਮਾ : ਜਗਸੀਰ ਸਿੰਘ ਨੇ ਉਚੇਚੇ ਤੌਰ ’ ਤੇ ਪਹੁੰਚ ਕੇ ਸਮਾਗਮ ਦੌਰਾਨ 2 ਆਂਗਣਵਾੜੀ ਵਰਕਰਾਂ ਅਤੇ 14 ਹੈਲਪਰਾਂ ਨੂੰ ਨਿਯੁਕਤੀ ਪੱਤਰ ਸੌਂਪੇ ।
ਗੋਨਿਆਣਾ , 16 ਅਕਤੂਬਰ ( ਲਛਮਣ ਦਾਸ ਗਰਗ )- ਗੋਨਿਆਣਾ ਨਗਰ ਕੌਂਸਲ ਵਿਖੇ ਅੱਜ ਗੋਨਿਆਣਾ ਬਲਾਕ ਦੀਆਂ ਆਂਗਣਵਾੜੀ ਅਸਾਮੀਆਂ ਲਈ ਚੁਣੀਆਂ ਗਈਆਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਸਬੰਧੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਹਲਕਾ ਵਿਧਾਇਕ ਮਾ : ਜਗਸੀਰ ਸਿੰਘ ਨੇ ਉਚੇਚੇ ਤੌਰ ’ ਤੇ ਪਹੁੰਚ ਕੇ ਸਮਾਗਮ ਦੌਰਾਨ 2 ਆਂਗਣਵਾੜੀ ਵਰਕਰਾਂ ਅਤੇ 14 ਹੈਲਪਰਾਂ ਨੂੰ ਨਿਯੁਕਤੀ ਪੱਤਰ ਸੌਂਪੇ । ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰਾਕੇਸ਼ ਕੁਮਾਰ ਰੋਮਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਭੋਖੜਾ ਵਿਸ਼ੇਸ਼ ਤੌਰ ’ ਤੇ ਮੌਜੂਦ ਰਹੇ । ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਸੂਬੇ ’ ਚ ਭਗਵੰਤ ਮਾਨ ਦੀ ਸਰਕਾਰ 2022 ਦੀਆਂ ਵੋਟਾਂ ਦੌਰਾਨ ਸੂਬਾ ਨਿਵਾਸੀਆਂ ਨਾਲ ਕੀਤੇ ਵਾਅਦੇ ਸੋ ਫੀਸਦੀ ਪੂਰੇ ਕਰਨ ਵਿਚ ਪਾਬੰਦ ਹੈ ਅਤੇ ਹਰੇਕ ਵਾਅਦੇ ਨੂੰ ਪੂਰੇ ਕਰ ਵੀ ਰਹੀ ਹੈ । ਇਸ ਮੌਕੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਨਵ - ਨਿਯੁਕਤ ਵਰਕਰਾਂ ਅਤੇ ਹੈਲਪਰਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਪੀਤਾ ਸੀਨੀਅਰ ਮੀ / ਪ੍ਰਧਾਨ , ਸੰਦੀਪ ਕੁਮਾਰ ਬਿੰਟਾ ਮੀਤ ਪ੍ਰਧਾਨ , ਕੁਲਦੀਪ ਸਿੰਘ ਕੌਂਸਲਰ , ਸੰਦੀਪ ਕੁਮਾਰ ਐਸ . ਕੇ , ਰਿੰਕੂ , ਸੁਰਜੀਤ ਸਿੰਘ ਕੌਂਸਲਰ , ਜਲੰਧਰ ਸਿੰਘ ਸਾਬਕਾ ਕੌਂਸਲਰ ਅਤੇ ਅਮਨ ਜਿੰਦਲ ਯੂਥ ਪ੍ਰਧਾਨ , ਨਗਰ ਕੌਂਸਲ ਸਟਾਫ਼ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ ।