ਐਸ.ਆਈ.ਆਰ., ਨਾਗਰਿਕਤਾ ਤੇ ਜਮਹੂਰੀ ਅਧਿਕਾਰਾਂ ਸੰਬੰਧੀ ਕਨਵੈਨਸ਼ਨ ਅਤੇ ਰੋਸ ਮਾਰਚ 20 ਨੂੰ
ਬਠਿੰਡਾ, 17 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਜ਼ਮਹੂਰੀ ਅਧਿਕਾਰ ਸਭਾ ਬਠਿੰਡਾ ਵਲੋਂ 20 ਅਕਤੂਬਰ ਨੂੰ ਸਥਾਨਕ ਟੀਚਰਜ਼ ਹੋਮ ਵਿਖੇ ਐਸ. ਆਈ.
ਬਠਿੰਡਾ, 17 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਜ਼ਮਹੂਰੀ ਅਧਿਕਾਰ ਸਭਾ ਬਠਿੰਡਾ ਵਲੋਂ 20 ਅਕਤੂਬਰ ਨੂੰ ਸਥਾਨਕ ਟੀਚਰਜ਼ ਹੋਮ ਵਿਖੇ ਐਸ.ਆਈ.ਆਰ., ਨਾਗਰਿਕਤਾ ਕਾਨੂੰਨਾਂ ਅਤੇ ਜਮਹੂਰੀ ਅਧਿਕਾਰਾਂ ਦੇ ਗੰਭੀਰ ਸਵਾਲਾਂ ’ਤੇ ਕਨਵੈਨਸ਼ਨ ਕੀਤੀ ਜਾ ਰਹੀ ਹੈ, ਜਿਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਾਇਕ ਪ੍ਰੋਫੈਸਰ ਮਨਪ੍ਰੀਤ ਜੱਸ ਸੰਬੋਧਨ ਕਰਨਗੇ। ਉਪਰੰਤ ਟੀਚਰਜ਼ ਹੋਮ ਤੋਂ ਫਾਇਰ ਬ੍ਰਿਗੇਡ ਚੌਂਕ ਤੱਕ ਰੋਸ ਮਾਰਚ ਕੀਤਾ ਜਾਵੇਗਾ। ਸਭਾ ਦੇ ਉਪ-ਪ੍ਰਧਾਨ ਰਣਜੀਤ ਸਿੰਘ ਅਤੇ ਸਕੱਤਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਦਿੱਲੀ ਦੇ ਪ੍ਰਦਰਸ਼ਨਾਂ ਦੌਰਾਨ ਪੁਲਿਸ ਜਬਰ, ਔਰਤ ਪੱਤਰਕਾਰਾਂ ਨਾਲ ਜਿਣਸੀ ਹਿੰਸਾ ਦੇ ਦੋਸ਼ਾਂ, ਗੁੰਡਾਗਰਦੀ ਅਤੇ ਹਕੂਮਤ-ਪੱਖੀ ਮੀਡੀਆ ਦੀ ਭੂਮਿਕਾ ਨੇ ਦੇਸ਼ ਅੰਦਰ ਜਮਹੂਰੀ ਆਜ਼ਾਦੀਆਂ ਦੀ ਹਾਲਤ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਐਸ.ਆਈ.ਆਰ. ਤਹਿਤ ਵੋਟਰ ਸੂਚੀਆਂ ਵਿਚੋਂ ਵੱਡੇ ਪੱਧਰ ’ਤੇ ਨਾਂਅ ਕੱਟੇ ਜਾ ਰਹੇ ਹਨ, ਜਿਸ ਦੇ ਨਾਗਰਿਕਤਾ ਅਤੇ ਸਮਾਜਿਕ ਸੁਰੱਖਿਆ ਉਤੇ ਸੰਭਾਵਿਤ ਅਸਰਾਂ, ਚੋਣ ਕਮਿਸ਼ਨ ਦੀ ਖ਼ੁਦਮੁਖ਼ਤਿਆਰੀ ਅਤੇ ਅਦਾਲਤਾਂ ਦੀ ਭੂਮਿਕਾ ਬਾਰੇ ਵੀ ਗੰਭੀਰ ਸਵਾਲ ਹਨ। ਉਨ੍ਹਾਂ ਕਿਹਾ ਕਿ ਉੱਕਤ ਕਨਵੈਨਸ਼ਨ ਵਿਚ ਇਨ੍ਹਾਂ ਮਸਲਿਆਂ ‘ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਸਭਾ ਨੇ ਸਮੂਹ ਜਨਤਕ ਤੇ ਜਮਹੂਰੀ ਜਥੇਬੰਦੀਆਂ, ਬੁਧੀਜੀਵੀਆਂ, ਵਕੀਲਾਂ, ਅਧਿਆਪਕਾਂ, ਵਿਦਿਆਰਥੀਆਂ, ਪੱਤਰਕਾਰਾਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਕਨਵੈਨਸ਼ਨ ਅਤੇ ਰੋਸ ਮਾਰਚ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।