17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਅਸ਼ਵਨੀ ਮੈਡੀਕੋਜ਼ ਦੇ ਮਲਬੇ ਕਾਰਨ ਸੜਕ ’ਤੇ ਪਾਣੀ ਭਰਿਆ

ਮਾਨਸਾ, 17 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਖ਼ਾਲਸਾ ਹਾਈ ਸਕੂਲ ਨਜ਼ਦੀਕ ਨਸ਼ਾ ਤਸਕਰ ਅਸ਼ਵਨੀ ਮੈਡੀਕੋਜ਼ ਦੇ ਮਲਬੇ ਕਾਰਨ ਸੀਵਰੇਜ ਬੰਦ ਹੋ ਗਿਆ, ਜਿਸ ਕਰ ਕੇ ਮੁੱਖ ਸੜਕ ਤੋਂ ਇਲਾਵਾ ਗਲੀਆਂ, ਨਾਲੀਆਂ ’ਚ ਗੰਦਾ ਪਾਣੀ ਭਰ ਗਿਆ। ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਮੱਦੇਨਜ਼ਰ ਨੇੜਲੇ ਦੁਕਾਨਦਾਰਾਂ ਨੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ।

Ad Position 21
No active advertisement
ਅਜੀਤ ਡੈਸਕ 18-10-2026
ਮਾਨਸਾ, 17 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਖ਼ਾਲਸਾ ਹਾਈ ਸਕੂਲ ਨਜ਼ਦੀਕ ਨਸ਼ਾ ਤਸਕਰ ਅਸ਼ਵਨੀ ਮੈਡੀਕੋਜ਼ ਦੇ ਮਲਬੇ ਕਾਰਨ ਸੀਵਰੇਜ ਬੰਦ ਹੋ ਗਿਆ, ਜਿਸ ਕਰ ਕੇ ਮੁੱਖ ਸੜਕ ਤੋਂ ਇਲਾਵਾ ਗਲੀਆਂ, ਨਾਲੀਆਂ ’ਚ ਗੰਦਾ ਪਾਣੀ ਭਰ ਗਿਆ। ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਮੱਦੇਨਜ਼ਰ ਨੇੜਲੇ ਦੁਕਾਨਦਾਰਾਂ ਨੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ। ਇਸ ਉਪਰੰਤ ਨਗਰ ਕੌਂਸਲ ਵਲੋਂ ਪਾਣੀ ਕੱਢਣ ਲਈ ਚਾਰਾਜੋਈ ਆਰੰਭ ਕੀਤੀ ਗਈ। ਮੁਨੀਸ਼ ਬੱਬੀ ਦਾਨੇਵਾਲੀਆ, ਗੁਰਲਾਭ ਸਿੰਘ ਮਾਹਲ, ਸੁਰੇਸ਼ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਹਰ ਕੰਮ ਨਾਅਰੇਬਾਜ਼ੀ ਤੋਂ ਬਾਅਦ ਹੀ ਕਰਨ ਦੀ ਆਦੀ ਹੋ ਗਈ ਹੈ। ਇਸ ਮੌਕੇ ਰਾਮ ਸ਼ਰਮਾ, ਰਾਹੁਲ ਕੁਮਾਰ, ਸੁੱਖੀ ਸਿੰਘ, ਅੰਕੁਸ਼ ਕੁਮਾਰ, ਸੰਦੀਪ ਕੁਮਾਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੁੜੀਆਂ ਪ੍ਰਤੀ ਸਮਾਜ ਦੀ ਪੁਰਾਣੀ ਅਤੇ ਨਵੀਂ ਸੋਚ ਦੇ ਟਕਰਾਅ ਦੀ ਕਹਾਣੀ ਹੈ ਫ਼ਿਲਮ ‘ਥਾਪੀ’ ਅਗਲੀ ਖ਼ਬਰ ਚਾਰ ਰੋਜ਼ਾ ਮੁਢਲੀ ਸਹਾਇਤਾ ਸਿਖਲਾਈ ਵਰਕਸ਼ਾਪ
Ad Position 24