19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਦਾ ਸ਼ਿਮਲਾ ਵਿਖੇ ਰਾਜ-ਪੁਰਸਕਾਰ ਅਤੇ ਹੈਕਿੰਗ-ਟੈਕ੍ਰਿੰਗ ਕੈਂਪ

ਭਗਤਾ ਭਾਈਕਾ, 18 ਅਕਤੂਬਰ (ਸੁਖਪਾਲ ਸਿੰਘ ਸੋਨੀ)- ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈਕਾ’ ਦੇ ਵਿਦਿਆਰਥੀਆਂ ਲਈ ਹੈਕਿੰਗ-ਟੈਕ੍ਰਿੰਗ ਕੈਂਪ ਵੀ ਲਗਵਾਏ ਜਾਂਦੇ ਹਨ। ਪਿਛਲੇ ਦਿਨੀਂ ਲੱਗੇ ਤ੍ਰਿਤਿਆ ਸੁਪਾਂ ਕੈਂਪ ਦੌਰਾਨ ਇਸ ਸੰਸਥਾ ਦੇ 35 ਵਿਦਿਆਰਥੀਆਂ ਦੀ ਹੀ ਚੋਣ ਰਾਜ ਪੁਰਸਕਾਰ ਅਤੇ ਹੈਕਿੰਗ ਟੈਕਿੰਗ ਕੈਂਪ ਲਈ ਹੋਈ ਸੀ।

Ad Position 21
No active advertisement
ਅਜੀਤ ਡੈਸਕ 19-10-2026
ਭਗਤਾ ਭਾਈਕਾ, 18 ਅਕਤੂਬਰ (ਸੁਖਪਾਲ ਸਿੰਘ ਸੋਨੀ)- ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈਕਾ’ ਦੇ ਵਿਦਿਆਰਥੀਆਂ ਲਈ ਹੈਕਿੰਗ-ਟੈਕ੍ਰਿੰਗ ਕੈਂਪ ਵੀ ਲਗਵਾਏ ਜਾਂਦੇ ਹਨ। ਪਿਛਲੇ ਦਿਨੀਂ ਲੱਗੇ ਤ੍ਰਿਤਿਆ ਸੁਪਾਂ ਕੈਂਪ ਦੌਰਾਨ ਇਸ ਸੰਸਥਾ ਦੇ 35 ਵਿਦਿਆਰਥੀਆਂ ਦੀ ਹੀ ਚੋਣ ਰਾਜ ਪੁਰਸਕਾਰ ਅਤੇ ਹੈਕਿੰਗ ਟੈਕਿੰਗ ਕੈਂਪ ਲਈ ਹੋਈ ਸੀ। ਤਾਰਾ ਦੇਵੀ, ਸ਼ਿਮਲਾ ਵਿਚ ਤਿੰਨ ਰੋਜਾ ਚੱਲੇ ਕੈਂਪ ਵਿਚ ਵਿਦਿਆਰਥੀਆਂ ਨੇ ਕੈਪਿੰਗ ਵੀ ਕੀਤੀ ਅਤੇ ਸਕਾਊਟ ਐਂਡ ਗਾਈਡ ਦੀ ਪੜ੍ਹਾਈ ਵੀ ਕੀਤੀ। ਕੈਪਿੰਗ ਕਲਾਸਾਂ ਦੌਰਾਨ ਸਟੇਟ ਕੁਆਰਡੀਨੇਟਰ ਉਕਾਰ ਸਿੰਘ ਨੇ ਬੱਚਿਆਂ ਨੂੰ ਅਨੇਕਤਾ ਵਿਚ ਏਕਤਾ ਦਾ ਸੰਦੇਸ਼ ਦਿੰਦੇ ਹੋਏ,ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਟ੍ਰੈਕਿੰਗ ਵਾਲੇ ਵਿਦਿਆਰਥੀਆਂ ਨੂੰ ਰਾਜ ਪੁਰਸਕਾਰ ਅਤੇ ਰਾਜ ਪੁਰਸਕਾਰ ਪ੍ਰਾਪਤ ਕਰ ਚੁੱਕਿਆਂ ਨੂੰ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਪ੍ਰੇਰਿਆ। ਇੱਥੇ ਵਰਨਣਯੋਗ ਹੈ ਕਿ ਆਕਸਫੋਰਡ ਦੇ 35 ਵਿਦਿਆਰਥੀਆਂ ਵਿਚੋਂ 10 ਵਿਦਿਆਰਥੀਆਂ ਦੀ ਚੋਣ ਹੈਕਿੰਗ-ਟ੍ਰੈਕਿੰਗ ਕੈਂਪ ਲਈ ਹੋਈ ਅਤੇ ਰਾਜ ਪੁਰਸਕਾਰ ਵਾਲੇ 10 ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸੋਲਨ ਵਿਖੇ ‘ਸੰਕਟ ਮੋਚਨ ਮੰਦਰ’ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸ਼ਿਮਲਾ ਮਾਲ ਰੋਡ , ਲੱਕੜ ਬਾਜ਼ਾਰ ਦੀ ਰੌਣਕ ਦਾ ਵੀ ਆਨੰਦ ਮਾਣਿਆ। ਵਾਪਸੀ ਦੌਰਾਨ ਵਿਦਿਆਰਥੀਆਂ ਨੂੰ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ। ਸਕੂਲ ਦੇ ਅਧਿਆਪਕ ਅਤੇ ਸਕਾਊਟ ਮਾਸਟਰ ਤੇਜਿੰਦਰ ਸਿੰਘ ਅਤੇ ਗਾਈਡ ਲਵਪ੍ਰੀਤ ਕੌਰ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਆਗੂ ਬੂਟਾ ਜਲਾਲ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਸੈਕਟਰੀ ਨਿਯੁਕਤ ਅਗਲੀ ਖ਼ਬਰ ਮੇਅਰ ਪਦਮਜੀਤ ਮਹਿਤਾ ਵਲੋਂ ਸੰਜੇ ਨਗਰ ਰੇਲਵੇ ਓਵਰਬ੍ਰਿਜ ਲੋਕਾਂ ਨੂੰ ਸਮਰਪਿਤ
Ad Position 24