ਸੰਸਥਾ ਦੁਆਰਾ ਔਰਤ ਸਮੇਤ ਤਿੰਨ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ
ਬਠਿੰਡਾ, 18 ਅਕਤੂਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਵਲੋਂ ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਜ਼ਖ਼ਮੀ ਵਿਅਕਤੀਆਂ ਸਮੇਤ ਇਕ ਔਰਤ ਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ । ਸੰਸਥਾ ਦੇ ਚੇਅਰਮੈਨ ਸੋਨੂੰ ਮਹੇਸ਼ਵਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹਿਰ ਦੇ ਚਾਂਦਸਰ ਬਸਤੀ ਵਿਚ ਰਾਤ ਦੇ ਸਮੇਂ ਇੱਕ ਨੌਜਵਾਨ ਨੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੀ ਮਾਂ ਦੇ ਸਿਰ ‘ਤੇ ਡੰਡੇ ਮਾਰ ਕੇ ਸਿਰ ਪਾੜ ਦਿੱਤਾ।
ਬਠਿੰਡਾ, 18 ਅਕਤੂਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਵਲੋਂ ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਜ਼ਖ਼ਮੀ ਵਿਅਕਤੀਆਂ ਸਮੇਤ ਇਕ ਔਰਤ ਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ । ਸੰਸਥਾ ਦੇ ਚੇਅਰਮੈਨ ਸੋਨੂੰ ਮਹੇਸ਼ਵਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹਿਰ ਦੇ ਚਾਂਦਸਰ ਬਸਤੀ ਵਿਚ ਰਾਤ ਦੇ ਸਮੇਂ ਇੱਕ ਨੌਜਵਾਨ ਨੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੀ ਮਾਂ ਦੇ ਸਿਰ ‘ਤੇ ਡੰਡੇ ਮਾਰ ਕੇ ਸਿਰ ਪਾੜ ਦਿੱਤਾ। ਇਕ ਹੋਰ ਘਟਨਾ ਮੁਲਤਾਨੀਆ ਰੋਡ ‘ਤੇ ਡੀਡੀ ਮਿੱਤਲ ਟਾਵਰ ਨੇੜੇ ਵਾਪਰੀ, ਜਿੱਥੇ ਮੋਟਰਸਾਈਕਲ ਦੀ ਟੱਕਰ ਨਾਲ ਐਕਟਿਵਾ ਸਕੂਟਰ ਸਵਾਰ ਇੱਕ ਨੌਜਵਾਨ ਗੁਰਜੀਤ ਸਿੰਘ (26) ਵਾਸੀ ਨਰੂਆਣਾ ਵਾਸੀ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਆਰੀਆ ਸਮਾਜ ਚੌਕ ‘ਤੇ, ਇੱਕ ਵਿਅਕਤੀ ਦੀ ਤਬੀਅਤ ਅਚਾਨਕ ਵਿਗੜ ਗਈ। ਪੀੜਤ ਸੋਨੂੰ ਨਾਮਕ ਵਿਅਕਤੀ (40 ਸਾਲ) ਵਾਸੀ ਬਿਰਲਾ ਮਿੱਲ ਕਾਲੋਨੀ ਦੇ ਰਹਿਣ ਵਾਲਾ ਹੈ।