20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

‘ ਆਪ’ ਦੇ ਹਲਕਾ ਬਠਿੰਡਾ ਦਿਹਾਤੀ ਵਿਧਾਇਕ ਅਤੇ ਹਲਕਾ ਇੰਚਾਰਜ ਦੇ ਘਰ ਭੇਜੇ ਰੋਸ ਪੱਤਰ

ਸੰਗਤ ਮੰਡੀ, 19 ਅਕਤੂਬਰ (ਅੰਮ੍ਰਿਤ ਸ਼ਰਮਾ)- ਜਥੇਬੰਦੀ (ਵਾਰਿਸ ਪੰਜਾਬ) ਬਠਿੰਡਾ ਦਿਹਾਤੀ ਟੀਮ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੇ ਘਰ ਲਾਹਨਤ ਪੱਤਰ ਚਿਪਕਾ ਕੇ ਨਾਅਰੇਬਾਜ਼ੀ ਕੀਤੀ ਗਈ। ਹਲਕਾ ਸੇਵਾਦਾਰ ਹਰਮੰਦਰ ਸਿੰਘ ਗੁਲਾਬਗੜ੍ਹ ਦੀ ਅਗਵਾਈ ‘ਚ ਹਲਕਾ ਬਠਿੰਡਾ ਦਿਹਾਤੀ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਰਿਹਾਇਸ਼ ‘ਤੇ ਅਤੇ ਹਲਕਾ ਇੰਚਾਰਜ ਗੋਪਾਲ ਕੋਟਫੱਤਾ ਦੇ ਦਫ਼ਤਰ ਲਾਹਨਤ ਪੱਤਰ ਲਗਾਏ ਗਏ।

Ad Position 21
No active advertisement
ਵਿਧਾਇਕ ਕੋਟਫੱਤਾ ਦੇ ਘਰ ਮੂਹਰੇ ਪੋਸਟਰ ਚਿਪਕਾ ਕੇ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ: ਅੰਮ੍ਰਿਤ ਸ਼ਰਮਾ 20-10-2026
ਸੰਗਤ ਮੰਡੀ, 19 ਅਕਤੂਬਰ (ਅੰਮ੍ਰਿਤ ਸ਼ਰਮਾ)- ਜਥੇਬੰਦੀ (ਵਾਰਿਸ ਪੰਜਾਬ) ਬਠਿੰਡਾ ਦਿਹਾਤੀ ਟੀਮ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੇ ਘਰ ਲਾਹਨਤ ਪੱਤਰ ਚਿਪਕਾ ਕੇ ਨਾਅਰੇਬਾਜ਼ੀ ਕੀਤੀ ਗਈ। ਹਲਕਾ ਸੇਵਾਦਾਰ ਹਰਮੰਦਰ ਸਿੰਘ ਗੁਲਾਬਗੜ੍ਹ ਦੀ ਅਗਵਾਈ ‘ਚ ਹਲਕਾ ਬਠਿੰਡਾ ਦਿਹਾਤੀ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਰਿਹਾਇਸ਼ ‘ਤੇ ਅਤੇ ਹਲਕਾ ਇੰਚਾਰਜ ਗੋਪਾਲ ਕੋਟਫੱਤਾ ਦੇ ਦਫ਼ਤਰ ਲਾਹਨਤ ਪੱਤਰ ਲਗਾਏ ਗਏ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਦੇ ਮੈਡੀਕਲ ਸਟੋਰ ਵਾਲੇ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਦੇ ਚੱਲਦੇ ਪੂਰੇ ਪੰਜਾਬ ਅਤੇ ਮਾਨਸਾ ਵਿਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਭਾਈ ਹਰਮੰਦਰ ਸਿੰਘ ਗੁਲਾਬਗੜ੍ਹ ਨੇ ਕਿਹਾ ਕਿ ਸੰਘਰਸ਼ ਕਮੇਟੀ ਮਾਨਸਾ ਵਲੋਂ ਕਾਲ ਦਿੱਤੀ ਗਈ ਸੀ, ਕਿ ਪੰਜਾਬ ਸਰਕਾਰ ਦੇ ਸਮੁੱਚੇ ਵਿਧਾਇਕ ਇਸ ਮਸਲੇ ’ਤੇ ਚੁੱਪ ਹਨ, ਉਨ੍ਹਾਂ ਨੂੰ ਪੰਜਾਬ ਭਰ ‘ਚ ਅੱਜ ਲਾਹਨਤ ਪੱਤਰ ਦਿੱਤੇ ਜਾਣ, ਜਿਸ ਤਹਿਤ ਇਹ ਰੋਸ ਪ੍ਰਦਰਸ਼ਨ ਕਰਕੇ ਵਿਧਾਇਕਾਂ ਨੂੰ ਸੁਨੇਹਾ ਦਿੱਤਾ ਹੈ, ਕਿ ਮੁੱਖ ਮੰਤਰੀ ਭਗਵੰਤ ਮਾਨ ’ਤੇ ਦਬਾਅ ਬਣਾ ਕੇ ਸਮੇਤ ਡੀ. ਜੀ. ਪੀ. ਦੇ ਅਸਤੀਫ਼ੇ ਮੰਗਣ, ਜੇ ਅਜਿਹਾ ਨਹੀਂ ਕਰਦੇ ਤਾਂ ਉਹ ‘ਆਪ’ ਅਸਤੀਫ਼ਾ ਦੇ ਕੇ ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਹਾਅ ਦਾ ਨਾਅਰਾ ਮਾਰਨ। ਇਸ ਮੌਕੇ ਡਾ. ਪ੍ਰਗਟ ਸਿੰਘ ਵਿਰਕ ਮੀਤ ਪ੍ਰਧਾਨ ਬਠਿੰਡਾ, ਸੁਖਜਿੰਦਰ ਸਿੰਘ ਜੱਸੀ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਸਤਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਕਮੇਟੀ ਦੇ ਅਵਤਾਰ ਸਿੰਘ, ਬਲਾਕ ਪ੍ਰਧਾਨ ਮੇਜਰ ਸਿੰਘ ਜੱਸੀ, ਬਲਾਕ ਪ੍ਰਧਾਨ ਗੁਰਜਿੰਦਰ ਸਿੱਧੂ, ਯੂਥ ਆਗੂ ਪਰਮਜੀਤ ਵਿੱਕੀ, ਇਸਤਰੀ ਵਿੰਗ ਤੋਂ ਬੀਬੀ ਮਨਵੀਰ ਕੌਰ ਤਿਓਣਾ, ਬਾਬਾ ਸੁਖਰਾਜ ਸਿੰਘ ਖਾਜੀ ਪਥਰਾਲਾ, ਸਰਕਲ ਪ੍ਰਧਾਨ ਭੁਪਿੰਦਰ ਗਰੇਵਾਲ, ਰਾਜਵੀਰ ਰਾਏਕੇ, ਕੁਲਦੀਪ ਕੋਟਲੀ, ਸੁਖਮਿੰਦਰ ਜੈਸਿੰਘ, ਸਤਪਾਲ ਧੁੰਨੀਕੇ, ਲਵਪ੍ਰੀਤ ਧੁੰਨੀਕੇ, ਜਿੰਦਲ ਬਹਿਮਣ ਦੀਵਾਨਾ ਅਤੇ ਹਰਮੇਲ ਬਹਿਮਣ ਦੀਵਾਨਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੀਆਂ ਹੋਣਹਾਰ ਵਿਦਿਆਰਥਣਾਂ। ਅਗਲੀ ਖ਼ਬਰ ਸਰਵ ਆਂਗਣਵਾੜੀ ਯੂਨੀਅਨ ਵਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ 23 ਨੂੰ
Ad Position 24