ਸੜਕ ਹਾਦਸੇ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ
ਬਠਿੰਡਾ , 10 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਮੈਂਬਰਾਂ ਵਲੋਂ ਸ਼ਹਿਰ ਵਿਚ ਹੋਏ ਸੜਕ ਹਾਦਸੇ ਦੌਰਾਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ । ਬਠਿੰਡਾ ਮੁਕਤਸਰ ਰੋਡ ’ ਤੇ ਪਿੰਡ ਦਿਉਣ ਨੇੜੇ ਵਾਪਰੀ ਘਟਨਾ ’ ਚ ਐਕਟਿਵਾ ਸਵਾਰ ਇਕ ਲੜਕੀ ਜਸ਼ਨ ਕੌਰ ਵਾਸੀ ਲੋਹਾਰਾ ਮਲੋਟ ਦੀ ਐਕਟਿਵ ਸਕੂਟਰੀ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਈ ।
ਬਠਿੰਡਾ , 10 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਮੈਂਬਰਾਂ ਵਲੋਂ ਸ਼ਹਿਰ ਵਿਚ ਹੋਏ ਸੜਕ ਹਾਦਸੇ ਦੌਰਾਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ । ਬਠਿੰਡਾ ਮੁਕਤਸਰ ਰੋਡ ’ ਤੇ ਪਿੰਡ ਦਿਉਣ ਨੇੜੇ ਵਾਪਰੀ ਘਟਨਾ ’ ਚ ਐਕਟਿਵਾ ਸਵਾਰ ਇਕ ਲੜਕੀ ਜਸ਼ਨ ਕੌਰ ਵਾਸੀ ਲੋਹਾਰਾ ਮਲੋਟ ਦੀ ਐਕਟਿਵ ਸਕੂਟਰੀ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਈ । ਇਕ ਹੋਰ ਘਟਨਾ ਬਠਿੰਡਾ - ਗੋਨਿਆਣਾ ਰੋਡ ’ ਤੇ ਪਿੰਡ ਭੋਖੜਾ ਨੇੜੇ ਇਕ ਕਾਰ ਅਤੇ ਟੈਂਪੂ ਦੀ ਟੱਕਰ ਹੋਣ ਕਾਰਨ ਪ੍ਰਸ਼ਾਦ ਪੁੱਤਰ ਗੁਪਤਾ , ਰਾਧੇਸ਼ਿਆਮ 34, ਲਹੌਦੀ ਰਾਮ ਪੁੱਤਰ ਮੋਤੀ ਲਾਲ 50 ਵਾਸੀ ਪਟਿਆਲਾ ਗੰਭੀਰ ਜ਼ਖ਼ਮੀ ਹੋ ਗਏ ।