10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅਨਾਜ ਮੰਡੀਆਂ ਵਿਚ ਪੁਰਾਣੇ ਤੁਲਾਈ ਕੰਡਿਆਂ ਦੀ ਥਾਂ ਆਧੁਨਿਕ ਡਿਜ਼ੀਟਲ ਕੰਡਿਆਂ ਦੀ ਵਰਤੋਂ ਕੀਤੇ ਜਾਣ ਦੀ ਮੰਗ

ਬਠਿੰਡਾ, 10 ਨਵੰਬਰ (ਵੀਰਪਾਲ ਸਿੰਘ)-ਸੂਬੇ ਦੀਆਂ ਅਨਾਜ ਮੰਡੀਆਂ ਵਿਚ ਕਿਸਾਨਾਂ ਦੀ ਫ਼ਸਲ ਦੀ ਤੁਲਾਈ ਲਈ ਵਰਤੇ ਜਾ ਰਹੇ ਰਵਾਇਤੀ ਤੁਲਾਈ ਕੰਡਿਆਂ ਦੀ ਕਾਰਜਪ੍ਰਣਾਲੀ ਅਤੇ ਤੋਲ ਦੀ ਸ਼ੁੱਧਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਸਮੇਂ ਦੇ ਬਦਲਾਅ ਦੇ ਨਾਲ ਜਿੱਥੇ ਹਰ ਖੇਤਰ ਵਿਚ ਆਧੁਨਿਕ ਤਕਨੀਕ ਨੇ ਆਪਣੀ ਜਗ੍ਹਾ ਬਣਾ ਲਈ ਹੈ, ਉੱਥੇ ਹੀ ਅਨਾਜ ਮੰਡੀਆਂ ਵਿੱਚ ਅੱਜ ਵੀ ਕਈ ਥਾਵਾਂ ’ਤੇ ਪੁਰਾਣੇ ਤਰੀਕਿਆਂ ਨਾਲ ਫ਼ਸਲ ਦੀ ਤੁਲਾਈ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 11-11-2026
ਬਠਿੰਡਾ, 10 ਨਵੰਬਰ (ਵੀਰਪਾਲ ਸਿੰਘ)-ਸੂਬੇ ਦੀਆਂ ਅਨਾਜ ਮੰਡੀਆਂ ਵਿਚ ਕਿਸਾਨਾਂ ਦੀ ਫ਼ਸਲ ਦੀ ਤੁਲਾਈ ਲਈ ਵਰਤੇ ਜਾ ਰਹੇ ਰਵਾਇਤੀ ਤੁਲਾਈ ਕੰਡਿਆਂ ਦੀ ਕਾਰਜਪ੍ਰਣਾਲੀ ਅਤੇ ਤੋਲ ਦੀ ਸ਼ੁੱਧਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਸਮੇਂ ਦੇ ਬਦਲਾਅ ਦੇ ਨਾਲ ਜਿੱਥੇ ਹਰ ਖੇਤਰ ਵਿਚ ਆਧੁਨਿਕ ਤਕਨੀਕ ਨੇ ਆਪਣੀ ਜਗ੍ਹਾ ਬਣਾ ਲਈ ਹੈ, ਉੱਥੇ ਹੀ ਅਨਾਜ ਮੰਡੀਆਂ ਵਿੱਚ ਅੱਜ ਵੀ ਕਈ ਥਾਵਾਂ ’ਤੇ ਪੁਰਾਣੇ ਤਰੀਕਿਆਂ ਨਾਲ ਫ਼ਸਲ ਦੀ ਤੁਲਾਈ ਕੀਤੀ ਜਾ ਰਹੀ ਹੈ। ਇਸ ਕਾਰਨ ਆਧੁਨਿਕ ਡਿਜ਼ੀਟਲ ਕੰਡਿਆਂ ਦੀ ਵਰਤੋਂ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ। ਮੰਡੀਆਂ ਵਿਚ ਕਿਸਾਨ ਆਪਣੀ ਸਾਲ ਭਰ ਦੀ ਮਿਹਨਤ ਨਾਲ ਤਿਆਰ ਕੀਤੀ ਕਣਕ ਅਤੇ ਝੋਨੇ ਦੀ ਫ਼ਸਲ ਵੇਚਣ ਲਈ ਲੈ ਕੇ ਆਉਂਦੇ ਹਨ। ਫ਼ਸਲ ਦੀ ਖ਼ਰੀਦ ਦੌਰਾਨ ਤੁਲਾਈ ਸਭ ਤੋਂ ਅਹਿਮ ਪ੍ਰਕਿਰਿਆ ਹੁੰਦੀ ਹੈ, ਕਿਉਂਕਿ ਇਸੇ ਦੇ ਆਧਾਰ ’ਤੇ ਕਿਸਾਨ ਨੂੰ ਉਸ ਦੀ ਫ਼ਸਲ ਦੀ ਅਦਾਇਗੀ ਕੀਤੀ ਜਾਂਦੀ ਹੈ। ਅਜਿਹੇ ਵਿਚ ਤੁਲਾਈ ਵਿਚ ਪੂਰੀ ਪਾਰਦਰਸ਼ਤਾ ਅਤੇ ਸਹੀ ਵਜ਼ਨ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਦੂਜੇ ਪਾਸੇ ਆਧੁਨਿਕ ਡਿਜੀਟਲ ਕੰਡਿਆਂ ਵਿਚ ਵਜ਼ਨ ਸਿੱਧਾ ਡਿਜੀਟਲ ਸਕਰੀਨ ’ਤੇ ਦਿਖਾਈ ਦਿੰਦਾ ਹੈ। ਇਸ ਨਾਲ ਕਿਸਾਨ, ਆੜ੍ਹਤੀ ਅਤੇ ਖ਼ਰੀਦ ਏਜੰਸੀਆਂ ਦੇ ਕਰਮਚਾਰੀ ਇਕੋ ਸਮੇਂ ਵਜ਼ਨ ਦੇਖ ਸਕਦੇ ਹਨ। ਡਿਜੀਟਲ ਪ੍ਰਣਾਲੀ ਰਾਹੀਂ ਤੁਲਾਈ ਦਾ ਰਿਕਾਰਡ ਰੱਖਣਾ ਵੀ ਆਸਾਨ ਹੋ ਜਾਂਦਾ ਹੈ। ਇਸ ਨਾਲ ਮਨੁੱਖੀ ਗ਼ਲਤੀ ਦੀ ਸੰਭਾਵਨਾ ਘਟਾਉਣ ਅਤੇ ਤੋਲ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਵਿਚ ਮਦਦ ਮਿਲ ਸਕਦੀ ਹੈ। ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਤੁਲਾਈ ਦੀ ਪ੍ਰਕਿਰਿਆ ਅਜਿਹੀ ਹੋਣੀ ਚਾਹੀਦੀ ਹੈ ਜਿਸ ਵਿੱਚ ਕਿਸੇ ਵੀ ਧਿਰ ਨੂੰ ਵਜ਼ਨ ਸਬੰਧੀ ਸ਼ਿਕਾਇਤ ਕਰਨ ਦਾ ਮੌਕਾ ਨਾ ਮਿਲ ਸਕੇ। ਇਸ ਲਈ ਪੁਰਾਣੇ ਕੰਡਿਆਂ ਦੀ ਸਮੇਂ-ਸਮੇਂ ’ਤੇ ਜਾਂਚ, ਕੈਲੀਬ੍ਰੇਸ਼ਨ ਅਤੇ ਲੋੜ ਅਨੁਸਾਰ ਆਧੁਨਿਕ ਡਿਜੀਟਲ ਕੰਡਿਆਂ ਦੀ ਵਰਤੋਂ ਬੇਹੱਦ ਜ਼ਰੂਰੀ ਹੈ। ਇਸ ਦੇ ਨਾਲ ਹੀ ਤੋਲ ਅਤੇ ਮਾਪ ਵਿਭਾਗ ਵਲੋਂ ਮੰਡੀਆਂ ਵਿਚ ਵਰਤੇ ਜਾ ਰਹੇ ਕੰਡਿਆਂ ਦੀ ਨਿਯਮਤ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਅਤੇ ਸਹੀ ਵਜ਼ਨ ਮਿਲ ਸਕੇ। ਮਾਹਿਰਾਂ ਅਨੁਸਾਰ ਆਧੁਨਿਕ ਤਕਨੀਕ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਜੇਕਰ ਮੰਡੀਆਂ ਵਿਚ ਡਿਜੀਟਲ ਤੁਲਾਈ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਇਸ ਨਾਲ ਨਾ ਸਿਰਫ਼ ਕਿਸਾਨਾਂ ਦਾ ਭਰੋਸਾ ਵਧੇਗਾ, ਸਗੋਂ ਖ਼ਰੀਦ ਪ੍ਰਕਿਰਿਆ ਵਿਚ ਵੀ ਪਾਰਦਰਸ਼ਤਾ ਆਵੇਗੀ ਕਈ ਅਨਾਜ਼ ਮੰਡੀਆਂ ਅਨਾਜ ਦੀ ਤੁਲਾਈ ਦੀ ਗੜਬੜੀ ਦੀਆਂ ਖਬਰਾਂ ਚਰਚਾ ਵਿਚ ਹਨ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਤਿੰਨ ਨਸ਼ਾ ਤਸਕਰ ਕਾਬੂ 14.48 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ ਗੇਟ ਅੱਗੇ ਰੈਲੀ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24