12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਰੇਟਾ ਵਿਖੇ ਗੈਸ ਏਜੰਸੀ ’ਚੋਂ ਸਿਲੰਡਰ ਚੋਰੀ

ਬਰੇਟਾ, 12 ਨਵੰਬਰ (ਪਾਲ ਸਿੰਘ ਮੰਡੇਰ)- ਬੀਤੀ ਰਾਤ ਅਣਪਛਾਤੇ ਚੋਰਾਂ ਨੇ ਬਰੇਟਾ ਗੈਸ ਏਜੰਸੀ ਦੇ ਗੋਦਾਮ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੋਂ ਲਗਪਗ 4 ਦਰਜਨ ਦੇ ਕਰੀਬ ਗੈਸ ਸਿਲੰਡਰ ਚੋਰੀ ਕਰ ਲਏ। ਚੋਰ ਗੋਦਾਮ ਦੀ ਪਿਛਲੀ ਕੰਧ ਵਿਚ ਪਾੜ ਲਗਾ ਕੇ ਅੰਦਰ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।

Ad Position 21
No active advertisement
ਬਰੇਟਾ ਵਿਖੇ ਗੈਸ ਏਜੰਸੀ ਗੋਦਾਮ ਦੀ ਕੰਧ ਨੂੰ ਲਗਾਏ ਗਏ ਪਾੜ ਦੀ ਤਸਵੀਰ। ਤਸਵੀਰ : ਪਾਲ ਸਿੰਘ ਮੰਡੇਰ 13-11-2026
ਬਰੇਟਾ, 12 ਨਵੰਬਰ (ਪਾਲ ਸਿੰਘ ਮੰਡੇਰ)- ਬੀਤੀ ਰਾਤ ਅਣਪਛਾਤੇ ਚੋਰਾਂ ਨੇ ਬਰੇਟਾ ਗੈਸ ਏਜੰਸੀ ਦੇ ਗੋਦਾਮ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੋਂ ਲਗਪਗ 4 ਦਰਜਨ ਦੇ ਕਰੀਬ ਗੈਸ ਸਿਲੰਡਰ ਚੋਰੀ ਕਰ ਲਏ। ਚੋਰ ਗੋਦਾਮ ਦੀ ਪਿਛਲੀ ਕੰਧ ਵਿਚ ਪਾੜ ਲਗਾ ਕੇ ਅੰਦਰ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸਵੇਰੇ ਜਦੋਂ ਏਜੰਸੀ ਦੇ ਕਰਮਚਾਰੀ ਗੋਦਾਮ ਖੋਲ੍ਹਣ ਪਹੁੰਚੇ ਤਾਂ ਪਿਛਲੇ ਪਾਸੇ ਕੰਧ ’ਚ ਵੱਡਾ ਪਾੜ ਵੇਖਿਆ ਅਤੇ ਅੰਦਰ ਜਾ ਕੇ ਗਿਣਤੀ ਕਰਨ ’ਤੇ ਕਰੀਬ 4 ਦਰਜਨ ਦੇ ਕਰੀਬ ਭਰੇ ਹੋਏ ਸਿਲੰਡਰ ਗ਼ਾਇਬ ਪਾਏ ਗਏ। ਇਸ ਦੀ ਸੂਚਨਾ ਤੁਰੰਤ ਏਜੰਸੀ ਦੇ ਮਾਲਕ ਅਤੇ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਵਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੇਖਿਆ ਜਾ ਰਿਹਾ ਹੈ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਏਜੰਸੀ ਮਾਲਕ ਪਵਨ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਿਲੰਡਰ ਬਰਾਮਦ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਮਾਡਰਨ ਕਾਲਜ ਭੀਖੀ ਵਿਖੇ ਰਾਸ਼ਟਰੀ ਸਿੱਖਿਆ ਨੀਤੀ ਸਬੰਧੀ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ 2027 ’ਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ–ਗੁਰਪ੍ਰੀਤ ਸਿੰਘ ਵਿੱਕੀ
Ad Position 24