14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਐੱਫ.ਐੱਸ.ਡੀ. ਸਕੂਲ ਜੌੜਕੀਆਂ ਵਿਖੇ ਸਾਲਾਨਾ ਅਥਲੈਟਿਕ ਮੀਟ ਸ਼ੁਰੂ

ਜੌੜਕੀਆਂ, 13 ਨਵੰਬਰ (ਲਕਵਿੰਦਰ ਸ਼ਰਮਾ)- ਐੱਫ. ਐੱਸ.

Ad Position 21
No active advertisement
ਅਜੀਤ ਡੈਸਕ 14-11-2026
ਜੌੜਕੀਆਂ, 13 ਨਵੰਬਰ (ਲਕਵਿੰਦਰ ਸ਼ਰਮਾ)- ਐੱਫ. ਐੱਸ. ਡੀ. ਸੀਨੀਅਰ ਸੈਕੰਡਰੀ ਅਤੇ ਸਫਾਇਰ ਐੱਫ. ਐੱਸ. ਡੀ. ਕਾਨਵੈਂਟ ਸਕੂਲ ਜੌੜਕੀਆਂ ਦੇ ਵਿਖੇ ਸਾਲਾਨਾ ਤਿੰਨ ਰੋਜ਼ਾ ਅਥਲੈਟਿਕਸ ਮੀਟ ਸ਼ੁਰੂ ਹੋ ਗਈ ਹੈ। ਸ਼ੁਰੂਆਤ ਸੰਸਥਾ ਦੇ ਐਮ. ਡੀ.-ਕਮ-ਪ੍ਰਿੰਸੀਪਲ ਫ਼ੌਜਾ ਸਿੰਘ ਧਾਲੀਵਾਲ ਨੇ ਕੀਤੀ। ਉਨ੍ਹਾਂ ਬੱਚਿਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਪਹਿਲੇ ਦਿਨ ਲੜਕੇ-ਲੜਕੀਆਂ ਦੀਆਂ ਰੱਸਾਕਸ਼ੀ, ਬੈਕ ਦੌੜ, ਗੋਲਾ, ਲੰਬੀ ਛਾਲ, 100, 200 ਤੇ 400 ਮੀਟਰ ਦੌੜਾਂ, ਸਪੂਨ ਦੌੜ, ਡਿਸਕਸ ਥਰੋਅ, ਬੋਰੀ ਦੌੜ, ਥਰੀ ਲੈੱਗ ਦੌੜ, ਬੁੱਕ ਬੈਲੈਂਸ ਦੌੜ ਅਤੇ ਰਿਲੇਅ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਰਾਜਵਿੰਦਰ ਸਿੰਘ, ਦੋਵੇਂ ਸਕੂਲਾਂ ਦੇ ਕੋਆਰਡੀਨੇਟਰ ਤੋਂ ਇਲਾਵਾ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਵਲੋਂ ਰੇਲਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਅਗਲੀ ਖ਼ਬਰ ਡਾਇਰੈਕਟਰ ਪੰਚਾਇਤਾਂ ਤੇ ਪੇਂਡੂ ਵਿਕਾਸ ਵਲੋਂ ਵਿਧਾਇਕ ਬੁੱਧ ਰਾਮ ਦਾ ਸਨਮਾਨ
Ad Position 24