ਗੁਰੂ ਗੋਬਿੰਦ ਸਿੰਘ ਸਕੂਲ ਵਿਖੇ ਬਾਲ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਭਾ
ਭਗਤਾ ਭਾਈਕਾ , 13 ਨਵੰਬਰ ( ਸੁਖਪਾਲ ਸਿੰਘ ਸੋਨੀ )- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ , ਮਲੂਕਾ ਵਿਖੇ ਬਾਲ ਦਿਵਸ ਦੇ ਮੌਕੇ ’ ਤੇ ਊਧਮ ਸਿੰਘ ਹਾਊਸ ਵਲੋਂ ਵਿਸ਼ੇਸ਼ ਸਭਾ ਦਾ ਆਯੋਜਨ ਬੜੇ ਉਤਸ਼ਾਹ ਨਾਲ ਕੀਤਾ ਗਿਆ । ਇਸ ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਦੇ ਅਧਿਕਾਰਾਂ , ਖੁਸ਼ੀਆਂ , ਪ੍ਰਤਿਭਾ ਅਤੇ ਸਰਵਪੱਖੀ ਵਿਕਾਸ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ ।
ਭਗਤਾ ਭਾਈਕਾ , 13 ਨਵੰਬਰ ( ਸੁਖਪਾਲ ਸਿੰਘ ਸੋਨੀ )- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ , ਮਲੂਕਾ ਵਿਖੇ ਬਾਲ ਦਿਵਸ ਦੇ ਮੌਕੇ ’ ਤੇ ਊਧਮ ਸਿੰਘ ਹਾਊਸ ਵਲੋਂ ਵਿਸ਼ੇਸ਼ ਸਭਾ ਦਾ ਆਯੋਜਨ ਬੜੇ ਉਤਸ਼ਾਹ ਨਾਲ ਕੀਤਾ ਗਿਆ । ਇਸ ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਦੇ ਅਧਿਕਾਰਾਂ , ਖੁਸ਼ੀਆਂ , ਪ੍ਰਤਿਭਾ ਅਤੇ ਸਰਵਪੱਖੀ ਵਿਕਾਸ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ । ਸਮਾਗਮ ਦੀ ਸ਼ੁਰੂਆਤ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸੁਪ੍ਰੀਤ ਸਿੰਘ ਅਤੇ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਖੁਸ਼ਵਿੰਦਰ ਕੌਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਵਿਚ ਕੀਤੀ । ਸੰਗੀਤ ਵਿਭਾਗ ਵਲੋਂ ‘ ਮੇਰੇ ਲਾਲਨ ਦੀ ਸੋਭਾ ’ ਸ਼ਬਦ ਦਾ ਰਸਭਿੰਨਾ ਗਾਇਨ ਕੀਤਾ ਗਿਆ । ਇਸ ਮੌਕੇ ਬਾਰ੍ਹਵੀਂ ਮੈਡੀਕਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਬਾਲ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬਾਰ੍ਹਵੀਂ ਮੈਡੀਕਲ ਦੀ ਹੀ ਵਿਦਿਆਰਥਣ ਸਰਵਜੋਤ ਕੌਰ ਨੇ ਕਵਿਤਾ ਰਾਹੀਂ ਬੱਚਿਆਂ ਦੀ ਮਾਸੂਮੀਅਤਅਤੇ ਬਚਪਨ ਦੀਆਂ ਖੁਸ਼ੀਆਂ ਨੂੰ ਬਿਆਨ ਕੀਤਾ । ਦੂਜੀ ਅਤੇ ਤੀਜੀ ਜਮਾਤ ਦੇ ਨੰਨ੍ਹੇ - ਮੁੰਨੇਬੱਚਿਆਂ ਵੱਲੋਂ ਮਨਮੋਹਕ ਨਾਚ ਪੇਸ਼ ਕੀਤੇ ਗਏ । ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੀਆਂ ਗਤੀਵਿਧੀਆਂ ਬਹੁਤ ਮਹੱਤਵਪੂਰਨ ਹਨ । ਚਰਨਜੀਤ ਮੈਡਮ ਨੇ ਆਪਣੇ ਸੰਬੋਧਨ ਵਿਚ ਬਾਲ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ । ਇਸ ਸਮੁੱਚੇ ਸਮਾਗਮ ਦੀ ਤਿਆਰੀ ਹਾਊਸ ਇੰਚਾਰਜ ਲਖਵੀਰ ਕੌਰਦੀ ਅਗਵਾਈ ਹੇਠ ਕੀਤੀ ਗਈ । ਹਾਊਸ ਮੈਂਬਰਾਂ ਸੁਖਪਾਲ ਕੌਰ , ਸੁਖਜਿੰ ਦਰ ਸਿੰਘ , ਸੀਮਾ ਸ਼ਰਮਾ , ਮੀਨਾ ਰਾਣੀ , ਨਵਦੀਪ ਕੌਰ ਅਤੇ ਪਰਮਜੀਤ ਸਿੰਘ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ । ਵਿਦਿਆਰਥੀਆਂ ਡਾਂਸ ਦੀ ਤਿਆਰੀ ਹਰਪ੍ਰੀਤ ਕੌਰ ਵਲੋਂ ਕਰਵਾਈ ਗਈ ।