16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜ਼ਿਊਲਰ ਦੀ ਦੁਕਾਨ ’ਚੋਂ 30 ਤੋਲੇ ਸੋਨੇ ਅਤੇ 2 ਕਿੱਲੋ ਚਾਂਦੀ ਦੇ ਗਹਿਣੇ ਚੋਰੀ

ਭਗਤਾ ਭਾਈਕਾ, 16 ਨਵੰਬਰ (ਸੁਖਪਾਲ ਸਿੰਘ ਸੋਨੀ) - ਪਿਛਲੇ ਹਫ਼ਤੇ ਤੋਂ ਅਪਰਾਧਿਕ ਘਟਨਾਵਾਂ ਕਾਰਨ ਸਹਿਮ ਵਿਚ ਗੁਜਰ ਰਹੇ ਸਥਾਨਿਕ ਦੁਕਾਨਦਾਰਾਂ ਦੇ ਬੀਤੀ ਰਾਤ ਭਾਈ ਬਹਿਲੋ ਰੋਡ ਉਪਰ ਸਥਿਤ ਇਕ ਜਿਊਲਰ ਦੀ ਦੁਕਾਨ ਤੋਂ ਕਰੀਬ 40 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣਿਆ ਸਮੇਤ 5 ਹਜ਼ਾਰ ਨਗਦੀ ਦੀ ਹੋਈ ਚੋਰੀ ਨੇ ਹੋਰ ਦਿਲ ਦਹਿਲਾ ਦਿੱਤੇ ਹਨ। ਅੱਜ ਸਵੇਰੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਵਾਸੀਆਂ ਨੇ ਘਟਨਾ ਸਥਾਨ ’ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ।

Ad Position 21
No active advertisement
ਭਗਤਾ ਭਾਈਕਾ ਵਿਖੇ ਗੁਰਮੇਲ ਜ਼ਿਊਲਰ ਦੀ ਦੁਕਾਨ ਉੱਪਰ ਚੋਰੀ ਦੌਰਾਨ ਕੱਟੇ ਗਏ ਸ਼ਟਰ ਦਾ ਦ੍ਰਿਸ਼। ਤਸਵੀਰ : ਸੁਖਪਾਲ ਸਿੰਘ ਸੋਨੀ 17-11-2026
ਭਗਤਾ ਭਾਈਕਾ, 16 ਨਵੰਬਰ (ਸੁਖਪਾਲ ਸਿੰਘ ਸੋਨੀ) - ਪਿਛਲੇ ਹਫ਼ਤੇ ਤੋਂ ਅਪਰਾਧਿਕ ਘਟਨਾਵਾਂ ਕਾਰਨ ਸਹਿਮ ਵਿਚ ਗੁਜਰ ਰਹੇ ਸਥਾਨਿਕ ਦੁਕਾਨਦਾਰਾਂ ਦੇ ਬੀਤੀ ਰਾਤ ਭਾਈ ਬਹਿਲੋ ਰੋਡ ਉਪਰ ਸਥਿਤ ਇਕ ਜਿਊਲਰ ਦੀ ਦੁਕਾਨ ਤੋਂ ਕਰੀਬ 40 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣਿਆ ਸਮੇਤ 5 ਹਜ਼ਾਰ ਨਗਦੀ ਦੀ ਹੋਈ ਚੋਰੀ ਨੇ ਹੋਰ ਦਿਲ ਦਹਿਲਾ ਦਿੱਤੇ ਹਨ। ਅੱਜ ਸਵੇਰੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਵਾਸੀਆਂ ਨੇ ਘਟਨਾ ਸਥਾਨ ’ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਘਟਨਾ ਸਥਾਨ ਦਾ ਡੀਐਸਪੀ ਫੂਲ ਮਨੋਜ ਕੁਮਾਰ, ਐਸਐਚਓ ਭਗਤਾ ਭਾਈਕਾ ਪਰਬਤ ਸਿੰਘ, ਸੀਆਈਏ -1 ਦੇ ਇੰਚਾਰਜ ਕਰਨਦੀਪ ਸਿੰਘ ਦੀਆਂ ਟੀਮਾਂ ਵਲੋਂ ਜ਼ਾਇਜਾ ਲਿਆ ਗਿਆ। ਘਟਨਾ ਨੂੰ ਲੈ ਕੇ ਮੋਬਾਇਲ ਫੋਰੈਂਸਿਕ ਸਾਇੰਸ ਯੂਨਿਟ ਬਠਿੰਡਾ ਵੀ ਬੁਲਾਈ ਗਈ। ਜਾਣਕਾਰੀ ਦਿੰਦੇ ਹੋਏ ਸਥਾਨਿਕ ਪੁਲਿਸ ਸਟੇਸ਼ਨ ਦੇ ਐੱਸਐੱਚਓ ਪਰਬਤ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਸ਼ਹਿਰ ਦੇ ਭਾਈ ਬਹਿਲੋ ਰੋਡ ਉਪਰ ਸਥਿਤ ਗੁਰਮੇਲ ਜ਼ਿਊਲਰ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰ ਛੱਤ ਉਪਰ ਦੀ ਆਏ ਅਤੇ ਜ਼ਿਊਲਰ ਦੇ ਚੁਬਾਰੇ ਦਾ ਸ਼ਟਰ ਗੈੱਸ ਦੀ ਮਦਦ ਨਾਲ ਕੱਟ ਕੇ ਦੁਕਾਨ ਅੰਦਰ ਉਤਰੇ। ਇਸੇ ਉਪਰੰਤ ਹੀ ਚੋਰਾਂ ਵਲੋਂ ਗੈੱਸ ਦੀ ਮਦਦ ਨਾਲ ਜ਼ਿਊਲਰ ਦੀ ਸੇਫ (ਅਲਮਾਰੀ) ਨੂੰ ਪਿਛੇ ਤੋਂ ਗੈੱਸ ਦੀ ਮਦਦ ਨਾਲ ਕੱਟਣ ਉਪਰੰਤ ਉਸ ਵਿਚ ਪਏ ਸੋਨੇ, ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ। ਪੀੜਤ ਸੰਚਾਲਕ ਗੁਰਮੇਲ ਸਿੰਘ ਪੁੱਤਰ ਬੰਸੀ ਸਿੰਘ ਅਨੁਸਾਰ ਉਸਦੇ 3 0 ਤੋਲੇ ਸੋਨੇ ਦੇ ਗਹਿਣੇ, 2 ਕਿਲੋਂ ਦੇ ਕਰੀਬ ਚਾਂਦੀ ਦੇ ਗਹਿਣੇ ਚੋਰੀ ਹੋ ਗਏ ਹਨ। ਚੋਰੀ ਦੌਰਾਨ 40 ਲੱਖ ਦੇ ਨੁਕਸਾਨ ਦਾ ਅਨੁਮਾਨ ਹੈ। ਇਸੇ ਦੌਰਾਨ ਹੀ ਪੰਜ ਹਜ਼ਾਰ ਨਗਦੀ ਵੀ ਚੋਰੀ ਹੋ ਗਈ ਹੈ। ਪੁਲਿਸ ਵਲੋਂ ਘਟਨਾ ਸੰਬੰਧੀ ਕੋਈ ਸੁਰਾਖ ਲੱਭਣ ਲਈ ਸੀਆਈਏ -1 ਅਤੇ ਮੋਬਾਇਲ ਫੋਰੈਂਸਿਕ ਸਾਇੰਸ ਯੂਨਿਟ ਬਠਿੰਡਾ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ। ਪੁਲਿਸ ਦੀਆਂ ਟੀਮਾਂ ਵਲੋਂ ਸੁਰਾਖ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ। ਉਕਤ ਚੋਰੀ ਨੂੰ ਲੈ ਕੇ ਸ਼ਹਿਰ ਦੇ ਦੁਕਾਨਦਾਰਾਂ ਅੰਦਰ ਸਹਿਮ ਦਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ। ਚੋਰੀ ਦੀ ਘਟਨਾ ਦੀ ਸੂਚਨਾ ਮਿਲਣ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਦਰਗਰਮ ਆਗੂ ਅਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਵਲੋਂ ਮੌਕੇ ਉਪਰ ਪਹੁੰਚ ਕੇ ਦੁਕਾਨਦਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਉਨ੍ਹਾਂ ਸ਼ਹਿਰ ਦੇ ਦੁਕਾਨਦਾਰਾਂ ਨੂੰ ਸੁਰੱਖਿਆਂ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਡੀਐੱਸਪੀ ਫੂਲ ਮਨੋਜ ਕੁਮਾਰ ਨੇ ਕਿਹਾ ਕਿ ਘਟਨਾ ਸੰਬੰਧੀ ਪੁਲਿਸ ਸਖ਼ਤੀ ਨਾਲ ਕੰਮ ਕਰ ਰਹੀ ਹੈ। ਕਿਸੇ ਵੀ ਦੋਸੀ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਬੰਦ ਹੋਣ ਕਾਰਨ ਕਿਸਾਨਾਂ ਦਾ ਰੋਸ ਦਿਉਣ ਮੰਡੀ ’ਚ ਇਕੱਠੇ ਹੋਏ ਕਿਸਾਨਾਂ ਨੇ ਬਠਿੰਡਾ-ਸ੍ਰੀ ਮੁ... ਅਗਲੀ ਖ਼ਬਰ ਸੈਂਟਰ ਪੱਧਰੀ ਖੇਡਾਂ ਤਹਿਤ ਅਥਲੈਟਿਕਸ ਮੁਕਾਬਲੇ ਕਰਵਾਏ
Ad Position 24