6 ਸਾਲਾਂ ਬਾਅਦ ਨਹੁੰ ਮਾਸ ਦਾ ਰਿਸ਼ਤਾ ਦੁਬਾਰਾ ਜੁੜਿਆ , ਅਕਾਲੀ ਭਾਜਪਾ ਗੱਠਜੋੜ ਹੋਣ ’ ਤੇ ਵਿਰਕ ਕਲਾਂ ਦੇ ਅਕਾਲੀਆਂ ’ ਚ ਖੁਸ਼ੀ ਦੀ ਲਹਿਰ
ਬੱਲੂਆਣਾ, 24 ਨਵੰਬਰ (ਗੁਰਨੈਬ ਸਾਜਨ)-ਪਿਛਲੇ ਛੇ ਸਾਲਾਂ ਤੋਂ ਟੁੱਟਿਆ ਨਹੁੰ ਮਾਸ ਦਾ ਰਿਸ਼ਤਾ ਅੱਜ ਦੁਬਾਰਾ ਅਕਾਲੀ ਭਾਜਪਾ ਗੱਠਜੋੜ ਦੇ ਰੂਪ ’ਚ ਜੁੜਨ ਨਾਲ ਬਠਿੰਡਾ ਹਲਕਾ ਦੇ ਅਕਾਲੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਕਰਨ ਸਿੰਘ ਪਟਵਾਰੀ ਨੇ ਅਕਾਲੀ ਭਾਜਪਾ ਗਠਜੋੜ ਹੋਣ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਹਲਕੇ ਦੇ ਅਕਾਲੀ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਵਧਾਈ ਦਿੱਤੀ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਕਾਲੀ ਭਾਜਪਾ ਦਾ ਗਠਜੋੜ ਹੋਣਾ ਦਰਸਾਉਂਦਾ ਹੈ ਕਿ 2027 ’ਚ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਹੋਵੇਗੀ।
ਬੱਲੂਆਣਾ, 24 ਨਵੰਬਰ (ਗੁਰਨੈਬ ਸਾਜਨ)-ਪਿਛਲੇ ਛੇ ਸਾਲਾਂ ਤੋਂ ਟੁੱਟਿਆ ਨਹੁੰ ਮਾਸ ਦਾ ਰਿਸ਼ਤਾ ਅੱਜ ਦੁਬਾਰਾ ਅਕਾਲੀ ਭਾਜਪਾ ਗੱਠਜੋੜ ਦੇ ਰੂਪ ’ਚ ਜੁੜਨ ਨਾਲ ਬਠਿੰਡਾ ਹਲਕਾ ਦੇ ਅਕਾਲੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਕਰਨ ਸਿੰਘ ਪਟਵਾਰੀ ਨੇ ਅਕਾਲੀ ਭਾਜਪਾ ਗਠਜੋੜ ਹੋਣ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਹਲਕੇ ਦੇ ਅਕਾਲੀ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਵਧਾਈ ਦਿੱਤੀ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਕਾਲੀ ਭਾਜਪਾ ਦਾ ਗਠਜੋੜ ਹੋਣਾ ਦਰਸਾਉਂਦਾ ਹੈ ਕਿ 2027 ’ਚ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਹੋਵੇਗੀ। ਉਨ੍ਹਾਂ ਹਲਕੇ ਦੇ ਅਕਾਲੀ ਤੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੂੰ ਮੁਬਾਰਕਬਾਦ ਦਿੱਤੀ ਹੈ। ਡਾ: ਗੁਰਚਰਨ ਸਿੰਘ ਵਿਰਕ ਕਲਾਂ ਮੈਂਬਰ ਐਡਵਾਈਜ਼ਰੀ ਕਮੇਟੀ ਸਿਵਲ ਏਅਰਪੋਰਟ ਵਿਰਕ ਕਲਾਂ ਬਠਿੰਡਾ ਨੇ 6 ਸਾਲਾਂ ਬਾਅਦ ਅਕਾਲੀ ਭਾਜਪਾ ਗੱਠਜੋੜ ਦੁਬਾਰਾ ਜੁੜਨ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਗਠਜੋੜ ਨਾਲ ਜਿੱਥੇ ਆਪਸੀ ਭਾਈਚਾਰਾ ਕਾਇਮ ਹੋਵੇਗਾ। ਉੱਥੇ ਬਾਹਰਲੇ ਸੂਬਿਆਂ ਚ ਵਸਦੇ ਪੰਜਾਬੀਆਂ ਨੂੰ ਵੀ ਫਾਇਦਾ ਹੋਵੇਗਾ, ਉਨ੍ਹਾਂ ਦੇ ਮਾਨ ਸਤਿਕਾਰ ਵਿਚ ਵਾਧਾ ਹੋਵੇਗਾ ਅਤੇ ਪ੍ਰਸ਼ਾਸਨਿਕ ਕੰਮ ਵੀ ਸੌਖੇ ਹੋ ਜਾਣਗੇ। ਜਿਹੜੇ ਸੂਬਿਆਂ ’ਚ ਬੀਜੇਪੀ ਦੀਆਂ ਸਰਕਾਰਾਂ ਹਨ ਉੱਥੋਂ ਦੇ ਪੰਜਾਬੀਆਂ ਨੇ ਅੱਜ ਤੋਂ ਹੀ ਹਿਤੈਸ਼ੀਪੁਣਾ ਦਿਖਾਉਣਾ ਸ਼ੁਰੂ ਕਰ ਦੇਣਾ ਹੈ। ਇਕ ਖੇਤਰੀ ਪਾਰਟੀ ਦੇ ਨਾਲ ਜਦੋਂ ਕੋਈ ਕੌਮੀ ਪੱਧਰ ਦੀ ਪਾਰਟੀ ਹੋਵੇ, ਜਿਸ ਦੀ ਕੇਂਦਰ ’ਚ ਸਰਕਾਰ ਹੋਵੇ ਤਾਂ ਉਹ ਦੇ ਉਸ ਸੂਬੇ ਨੂੰ ਬਹੁਤ ਜ਼ਿਆਦਾ ਫ਼ਾਇਦੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਦੇ ਲੋਕਾਂ ਨੂੰ ਬੰਦ ਪਏ ਸਿਵਲ ਏਅਰਪੋਰਟ ਨੂੰ ਦੁਬਾਰਾ ਚਾਲੂ ਹੋਣ ਵੀ ਆਸ ਵੀ ਜਾਗੀ ਹੈ। ਸਿਵਲ ਏਅਰਪੋਰਟ ਤੋਂ ਪਿਛਲੇ ਮਹੀਨਿਆਂ ਤੋਂ ਬੰਦ ਪਈਆਂ ਉਡਾਣਾਂ ਸ਼ੁਰੂ ਹੋਣ ਦੀ ਆਸ ਬੱਝੀ ਹੈ।