ਜਨਮੇਜਾ ਸਿੰਘ ਸੇਖੋਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੀ 30 ਨਵੰਬਰ ਦੀ ਰੈਲੀ ਸੰਬੰਧੀ ਵਰਕਰਾਂ ਦੀਆਂ ਲਗਾਈਆਂ ਡਿਊਟੀਆਂ
ਚਾਉਕੇ, 27 ਨਵੰਬਰ (ਮਨਜੀਤ ਸਿੰਘ ਘੜੈਲੀ) : ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਪੂਰੇ ਪੰਜਾਬ ਅੰਦਰ ‘ਲਲਕਾਰ ਮਾਵਾਂ ਧੀਆਂ ਦੀ’ ਤਹਿਤ ਔਰਤਾਂ ਦੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਹਲਕਾ ਮੌੜ ਦੀ ਰੈਲੀ 30 ਨਵੰਬਰ ਨੂੰ ਹੋ ਰਹੀ ਹੈ। ਰੈਲੀ ਨੂੰ ਲੈ ਕੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਗਿੱਲ ਕਲਾਂ ਵਿਖੇ ਬਲਾਕ ਰਾਮਪੁਰਾ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਹਲਕਾ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ ਅਤੇ ਰੈਲੀ ਸੰਬੰਧੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਚਾਉਕੇ, 27 ਨਵੰਬਰ (ਮਨਜੀਤ ਸਿੰਘ ਘੜੈਲੀ) : ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਪੂਰੇ ਪੰਜਾਬ ਅੰਦਰ ‘ਲਲਕਾਰ ਮਾਵਾਂ ਧੀਆਂ ਦੀ’ ਤਹਿਤ ਔਰਤਾਂ ਦੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਹਲਕਾ ਮੌੜ ਦੀ ਰੈਲੀ 30 ਨਵੰਬਰ ਨੂੰ ਹੋ ਰਹੀ ਹੈ। ਰੈਲੀ ਨੂੰ ਲੈ ਕੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਗਿੱਲ ਕਲਾਂ ਵਿਖੇ ਬਲਾਕ ਰਾਮਪੁਰਾ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਹਲਕਾ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ ਅਤੇ ਰੈਲੀ ਸੰਬੰਧੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸੇਖੋਂ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਅੰਦਰ ਫੈਲੇ ਚਿੱਟਾ ਅਤੇ ਹੋਰ ਨਸ਼ਿਆਂ ਦੇ ਖ਼ਿਲਾਫ਼ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹਲਕਾ ਮੌੜ ਵਿਚ ਮੌੜ ਮੰਡੀ ਵਿਖੇ ਵੀ 30 ਨਵੰਬਰ ਨੂੰ ਔਰਤਾਂ ਦੀ ਵੱਡੀ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਡਾ. ਪ੍ਰੀਤਇੰਦਰ ਸਿੰਘ ਰੋਮੀ ਸੇਖੋਂ, ਜਥੇਦਾਰ ਹਰਦਿਆਲ ਸਿੰਘ ਮਿੱਠੂ ਚਾਉਕੇ ਕੌਮੀ ਮੀਤ ਪ੍ਰਧਾਨ, ਯਾਦਵਿੰਦਰ ਸਿੰਘ ਜੈਮੀ ਪੀਰਕੋਟ ਮੈਂਬਰ ਪੀ.ਏ.ਸੀ, ਰਾਜਦੀਪ ਸਿੰਘ ਕਾਲਾ ਮੈਂਬਰ ਪੀ.ਏ.ਸੀ, ਜਥੇਦਾਰ ਕੁਲਵੰਤ ਸਿੰਘ ਗਿੱਲ ਕਲਾਂ ਸਰਕਲ ਪ੍ਰਧਾਨ, ਸੰਦੀਪ ਸਿੰਘ ਬਾਠ ਗਿੱਲ ਕਲਾਂ, ਜਗਸੀਰ ਸਿੰਘ ਗਿੱਲ ਸੀਨੀਅਰ ਆਗੂ, ਗੁਲਜਾਰ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਰੁਪਿੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖੀ ਗਿੱਲ, ਸੁਖਦੇਵ ਸਿੰਘ ਗਿੱਲ, ਜੱਜ ਸਿੰਘ ਪਿੱਥੋ, ਕੁਲਵਿੰਦਰ ਸਿੰਘ ਪ੍ਰਧਾਨ ਜੈਦ, ਗੁਰਵਿੰਦਰ ਸਿੰਘ ਪਿੱਥੋ ਯੂਥ ਆਗੂ, ਸੋਨੀ ਮਾਨ ਪਿੱਥੋ, ਚਮਕੌਰ ਸਿੰਘ ਨੰਬਰਦਾਰ ਚੋਟੀਆਂ, ਤਵਿੰਦਰ ਸਿੰਘ ਸਿੱਧੂ ਫੂਲਕਾ ਯੂਥ ਆਗੂ, ਸੌਰਵਦੀਪ ਸਿੰਘ ਸਿੱਧੂ ਰਾਮਪੁਰਾ ਮੀਤ ਪ੍ਰਧਾਨ , ਪੁਸ਼ਤਾਜ ਸਿੰਘ ਫੂਲਕਾ ਯੂਥ ਆਗੂ, ਕੁਲਵੰਤ ਸਿੰਘ ਚੇਅਰਮੈਨ ਢੱਡੇ, ਮਹਿੰਦਰ ਸਿੰਘ ਬੁਰਜਮਾਨਸ਼ਾਹੀਆ, ਗੁਰਮੀਤ ਸਿੰਘ ਬੁੱਗਰ, ਸੁਖਵਿੰਦਰ ਸਿੰਘ ਬੁੱਗਰ, ਹਰਜੀਤ ਸਿੰਘ ਬੁੱਗਰ, ਪਰਮਜੀਤ ਸਿੰਘ ਬੁੱਗਰ, ਜੁਗਰਾਜ ਸਿੰਘ ਬੁੱਗਰ, ਬਲਜਿੰਦਰ ਸਿੰਘ ਸਰਪੰਚ ਘੜੈਲਾ, ਜਸਵਿੰਦਰ ਸਿੰਘ ਪ੍ਰਧਾਨ ਘੜੈਲੀ, ਰਾਜਪਾਲ ਸਿੰਘ ਪ੍ਰਧਾਨ ਘੜੈਲੀ, ਕੁਲਵਿੰਦਰ ਸਿੰਘ ਕਿੰਦੀ, ਗੁਰਚਰਨ ਸਿੰਘ ਸਾਬਕਾ ਸਰਪੰਚ , ਭੋਲਾ ਸਿੰਘ ਮਾਨ, ਡਾਕਟਰ ਸੁਖਦੇਵ ਸਿੰਘ ਗਿੱਲ, ਧਰਮ ਸਿੰਘ ਬਾਠ ਜੇਠੂਕੇ ਸਾਬਕਾ ਸਰਪੰਚ, ਰਣ ਸਿੰਘ ਜੇਠੂਕੇ, ਰਾਜਪਾਲ ਸਿੰਘ ਮੈਂਬਰ ਜੇਠੂਕੇ ਆਦਿ ਹਾਜ਼ਰ ਸਨ।