ਸ੍ਰੀਮਤੀ ‘ਪ੍ਰਵੀਨ’ ਨੇ ਨਗਰ ਕੌਂਸਲ ਕੋਟਫੱਤਾ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
ਕੋਟਫੱਤਾ, 27 ਨਵੰਬਰ (ਰਣਜੀਤ ਸਿੰਘ ਬੁੱਟਰ)- ਬਾਬਾ ਭਾਈ ਰਾਮ ਸਿੰਘ ਕਲੱਬ ਕੋਟਫੱਤਾ ਦੇ ਸਾਬਕਾ ਪ੍ਰਧਾਨ ਸੁਖਮੰਦਰ ਖਾਨ ਦੀ ਧਰਮ-ਪਤਨੀ ਪ੍ਰਵੀਨ ਨੇ ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਵਿਚ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜੀ.
ਕੋਟਫੱਤਾ, 27 ਨਵੰਬਰ (ਰਣਜੀਤ ਸਿੰਘ ਬੁੱਟਰ)- ਬਾਬਾ ਭਾਈ ਰਾਮ ਸਿੰਘ ਕਲੱਬ ਕੋਟਫੱਤਾ ਦੇ ਸਾਬਕਾ ਪ੍ਰਧਾਨ ਸੁਖਮੰਦਰ ਖਾਨ ਦੀ ਧਰਮ-ਪਤਨੀ ਪ੍ਰਵੀਨ ਨੇ ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਵਿਚ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜੀ. ਅਮਿਤ ਰਤਨ ਕੋਟਫੱਤਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਦੌਰਾਨ ਕੌਂਸਲਰ ਸ੍ਰੀਮਤੀ ਰੀਟਾ ਰਾਣੀ ਧਰਮ-ਪਤਨੀ ਹਰਵਿੰਦਰ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ। ਨਵਨਿਯੁਕਤ ਪ੍ਰਧਾਨ ਪਰਵੀਨ ਅਤੇ ਰੀਟਾ ਰਾਣੀ ਨੂੰ ਮੌਕੇ ‘ਤੇ ਵੱਖ-ਵੱਖ ਸਿਆਸੀ, ਸਮਾਜਿਕ ਆਗੂਆਂ ਸਮੇਤ ਪਿੰਡ ਦੇ ਪਤਵੰਤਿਆਂ ਨੇ ਫੁੱਲਾਂ ਦੇ ਹਾਰ ਪਾ ਕੇ ਵਧਾਈਆਂ ਦਿੱਤੀਆਂ। ਅਹੁਦਾ ਸੰਭਾਲਣ ਮੌਕੇ ਪ੍ਰਧਾਨ ਪਰਵੀਨ ਨੇ ਕਿਹਾ ਕਿ ਨਗਰ ਕੋਟਫੱਤਾ ਦਾ ਸਰਵਪੱਖੀ ਵਿਕਾਸ ਕਰਵਾਉਣਾ, ਸਫ਼ਾਈ ਪ੍ਰਬੰਧਾਂ ਨੂੰ ਸੁਚਾਰੂ ਬਣਾਉਣਾ ਅਤੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਕੋਟਫੱਤਾ ਵਾਸੀਆਂ ਦੀ ਹਰ ਮੁਸ਼ਕਿਲ ਵਿਚ ਉਨ੍ਹਾਂ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਵਿਧਾਇਕ ਇੰਜੀ. ਅਮਿਤ ਰਤਨ ਨੇ ਪ੍ਰਧਾਨ ਪਰਵੀਨ, ਉਨ੍ਹਾਂ ਦੇ ਪਤੀ ਸੁਖਮੰਦਰ ਖਾਨ ਅਤੇ ਰੀਟਾ ਰਾਣੀ ਨੂੰ ਮੁਬਾਰਕਬਾਦ ਦਿੱਤੀ ਅਤੇ ਕੋਟਫੱਤਾ ਦੇ ਵਿਕਾਸ ਤੇ ਪਿੰਡ ਵਾਸੀਆਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਉਮੀਦ ਜਤਾਈ। ਸਮਾਗਮ ਵਿਚ ਜਿਥੇ ਕੌਂਸਲਰ ਇਕਬਾਲ ਮੇਟ, ਅਮਰੀਕ ਸਿੰਘ ਯੂਏਈ, ਭੋਲਾ ਸਿੰਘ, ਦਾਰਾ ਸਿੰਘ, ਸੁਖਦੀਪ ਕੌਰ, ਮਲਕੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਹਾਜ਼ਰ ਰਹੇ, ਉਥੇ ਸਾਬਕਾ ਨਗਰ ਕੌਂਸਲ ਪ੍ਰਧਾਨ ਹਰਤੇਜ ਸਿੰਘ ਢਿੱਲੋਂ, ਸੋਮ ਨਾਥ ਸਾਬਕਾ ਪ੍ਰਧਾਨ, ਤੇਜਵੀਰ ਸਿੰਘ ਢਿੱਲੋਂ, ਬਲਜਿੰਦਰ ਸਿੰਘ ਢਿੱਲੋਂ, ਸੋਹਣ ਸਿੰਘ ਫ਼ੌਜੀ, ਕੁਲਵਿੰਦਰ ਸਿੰਘ ਢਿੱਲੋਂ, ਹਰਦੀਪ ਸਿੰਘ ਸੈਕਟਰੀ, ਦਲਜੀਤ ਸਿੰਘ ਢਿੱਲੋਂ, ਕੁਲਵੰਤ ਸੋਹਲ, ਇੰਦਰਜੀਤ ਸਿੰਘ ਢਿੱਲੋਂ, ਬਲਜੀਤ ਸਿੰਘ ਢਿੱਲੋਂ, ਲਖਵਿੰਦਰ ਸੰਧੂ, ਚਰਨਜੀਤ ਔਲਖ, ਵਿੱਕੀ ਗਰਗ, ਜੌਨੀ ਬਾਂਸਲ, ਗੌਰਵ ਸਿੰਗਲਾ, ਹੈਪੀ ਬਾਂਸਲ, ਨਵੀਂ ਢਿੱਲੋਂ ਕੈਨੇਡਾ, ਪੱਪੂ ਢਿੱਲੋਂ, ਗੁਰਪ੍ਰੀਤ ਢਿੱਲੋਂ, ਬੱਬੂ ਔਲਖ, ਮਨਦੀਪ ਢਿੱਲੋਂ, ਜੱਗੂ ਸ਼ਰਮਾ, ਸੰਗੀਤ ਭਾਰਤੀ, ਵਿੱਕੀ ਢਿੱਲੋਂ, ਸਨੀ ਢਿੱਲੋਂ, ਜਸਵੀਰ ਸਿੰਘ ਮਾੜੂ, ਬਿਊਟੀ ਸੰਧੂ, ਭੋਲਾ ਸਿੰਘ ਸੋਹਲ, ਕਾਲਾ ਖਾਨ, ਕਾਲਾ ਕਬੱਡੀ ਖਿਡਾਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।