17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦਾ ਬਰਸੀ ਸਮਾਗਮ ਮਨਾਇਆ

Ad Position 21
No active advertisement
ਅਜੀਤ ਡੈਸਕ 23-02-2026
ਰਾਮਪੁਰਾ ਫੂਲ, 22 ਫ਼ਰਵਰੀ (ਹੇਮੰਤ ਕੁਮਾਰ ਸ਼ਰਮਾ)- ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਪਿਛਲੇ ਵਰ੍ਹੇ 21 ਫ਼ਰਵਰੀ, 2024 ਨੂੰ ਖਨÏਰੀ ਬਾਰਡਰ ਉੱਪਰ ਹਰਿਆਣੇ ਦੀ ਭਾਜਪਾ ਸਰਕਾਰ ਦੀ ਗੋਲੀ ਨਾਲ ਸ਼ਹੀਦ ਕੀਤੇ ਨÏਜਵਾਨ ਕਿਸਾਨ ਆਗੂ ਸ਼ੁਭਕਰਨ ਸਿੰਘ¢ (ਪਿੰਡ ਬੱਲੋ) ਦਾ ਬਰਸੀ ਸਮਾਗਮ ਰਾਮਪੁਰਾ ਫੂਲ ਦੀ ਪਟਿਆਲਾ ਮੰਡੀ 'ਚ ਮਨਾਇਆ ਗਿਆ¢ ਇਸ ਮੌਕੇ ਬਰਸੀ ਸਮਾਗਮ ਦੀ ਸਟੇਜ ਸੰਚਾਲਨ ਤੋਂ ਪਹਿਲਾਂ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਕੇ ਸਟੇਜ ਦੀ ਕਾਰਵਾਈ ਚਲਾਈ ਗਈ¢ ਇਸ ਮÏਕੇ ਸੰਬੋਧਨ ਕਰਦਿਆਂ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕÏਰ ਰਾਮਪੁਰਾ ਨੇ ਕਿਹਾ ਕਿ ਪਿਛਲੇ ਦਿੱਲੀ ਅੰਦੋਲਨ ਦÏਰਾਨ ਸ਼ਹੀਦ ਹੋਏ ਨÏਜਵਾਨ ਕਿਸਾਨ ਨਵਰੀਤ ਸਿੰਘ ਅਤੇ ਖਨÏਰੀ ਬਾਰਡਰ ਉੱਪਰ ਕਿਸਾਨ ਅੰਦੋਲਨ 2.0 ਦੌਰਾਨ ਸ਼ਹੀਦ ਨÏਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਤੋਂ ਇਹ ਗੱਲਾਂ ਸਾਫ਼ ਹਨ ਕਿ ਕੇਂਦਰ ਦੀ ਮੋਦੀ ਹਕੂਮਤ ਹਮੇਸ਼ਾ ਕਿਸਾਨ ਮਜ਼ਦੂਰ ਵਿਰੋਧੀ ਰਹੀ ਹੈ¢ ਉਨ੍ਹਾਂ ਆਖਿਆ ਕਿ ਇਸ ਵੇਲੇ ਭਾਰਤ ਵਿਚ ਮੋਦੀ ਹਕੂਮਤ ਨਹੀਂ ਬਲਕਿ ਟਰੰਪ ਹਕੂਮਤ ਰਾਜ ਕਰ ਰਹੀ ਹੈ ਜੋ ਭਾਰਤ-ਅਮਰੀਕਾ ਟਰੇਡ ਡੀਲ ਵੀ ਇਸੇ ਕੜੀ ਦਾ ਹੀ ਹਿੱਸਾ ਹੈ ¢ ਉਨ੍ਹਾਂ ਆਖਿਆ ਕਿ ਸ਼ਹੀਦ ਸ਼ੁਭਕਰਨ ਸਿੰਘ ਦੀ ਸ਼ਹਾਦਤ ਨੂੰ ਅਜਾਈਾ ਨਹੀਂ ਜਾਣ ਦਿੱਤਾ ਜਾਵੇਗਾ ¢ ਇਸ ਬਰਸੀ ਸਮਾਗਮ ਮੌਕੇ ਅੰਗਰੇਜ਼ ਸਿੰਘ ਸਰਕਲ ਮੀਤ ਪ੍ਰਧਾਨ ਟੀ.ਐਸ.ਯੂ., ਭਾਕਿਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਦਰਸ਼ਨ ਢਿੱਲੋਂ ਫੂਲ, ਕਰਮਜੀਤ ਭਗਤਾ, ਬੂਟਾ ਸਿੰਘ ਢਿਪਾਲੀ, ਤੀਰਥ ਰਾਮ ਸੇਲਬਰਾਹ, ਹਰਬੰਸ ਸੇਲਬਰਾਹ, ਹਰਬੰਸ ਕੋਠਾਗੁਰੂ, ਪਾਲ ਸਿੰਘ ਧਰਮੀ ਫ਼ੌਜੀ, ਬਲਵਿੰਦਰ ਸਿੰਘ ਧÏਲਾ ਤੇ ਜਗਸੀਰ ਮਹਿਰਾਜ, ਬਲਵਿੰਦਰ ਸਿੰਘ ਫੂਲ, ਗੀਤਕਾਰ ਬੱਬੀ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ ਜਦਕਿ ਸਟੇਜ ਕਾਰਵਾਈ ਜ਼ਿਲ੍ਹਾ ਜਨਰਲ ਸਕੱਤਰ ਕੁਲਜਿੰਦਰ ਜੰਡਾਂਵਾਲਾ ਨੇ ਨਿਭਾਈ¢
Ad Position 22
No active advertisement
ਪਿਛਲੀ ਖ਼ਬਰ ਸਾਂਝੀਵਾਲਤਾ ਦਾ ਪ੍ਰਤੀਕ ਇਕ ਧਰਮ ਸੰਮੇਲਨ ਕਰਵਾਇਆ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਸੰਬੰਧੀ ਕਾਮਗਾਰ-ਕਰਮਚਾਰੀ ਕਾਂਗਰਸ ਪੰਜਾਬ ਦੀ ਹੋਈ ਇਕੱਤਰਤਾ
Ad Position 24