17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਾਂਝੀਵਾਲਤਾ ਦਾ ਪ੍ਰਤੀਕ ਇਕ ਧਰਮ ਸੰਮੇਲਨ ਕਰਵਾਇਆ

Ad Position 21
No active advertisement
ਅਜੀਤ ਡੈਸਕ 23-02-2026
ਰਾਮਪੁਰਾ ਫੂਲ, 22 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਸਾਂਝੀਵਾਲਤਾ ਦਾ ਪ੍ਰਤੀਕ ਇਕ ਧਰਮ ਸੰਮੇਲਨ ਦਾ ਆਯੋਜਨ ਸ੍ਰੀ ਦੁਰਗਾ ਸੇਵਕ ਦਲ ਵਿਚ ਕੀਤਾ ਗਿਆ ਜਿਸ ਦਾ ਉਦੇਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਬਲੀਦਾਨ ਤੇ ਲੋਕਾਂ ਨੂੰ ਉਨ੍ਹਾਂ ਦੀ ਸਿੱਖਿਆ 'ਤੇ ਚੱਲਣ ਦੀ ਪੇ੍ਰਰਨਾ ਦੇਣਾ ਸੀ¢ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਵਰੇ੍ਹ 'ਤੇ ਉਨ੍ਹਾਂ ਦੇ ਵਿਚਾਰਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੀ ਸਿੱਖਿਆ 'ਤੇ ਚੱਲਣ ਅਤੇ ਪੇ੍ਰਰਨਾ ਦੇਣਾ ਸੀ ¢ਵੰਦੇ ਮਾਤਰਮ ਗੀਤ ਦੇ 150 ਸਾਲ ਪੂਰੇ ਹੋਣ ਤੇ ਸਾਡੇ ਮਹਾਂਪੁਰਸ਼ਾਂ ਕ੍ਰਾਂਤੀਕਾਰੀਆਂ ਨੂੰ ਯਾਦ ਕਰਨਾ, ਉਸ ਦੇ ਨਾਲ ਹੀ ਰਾਸ਼ਟਰੀਆ ਸਵਯੰਸੇਵਕ ਸੰਘ ਦੇ 100 ਸਾਲ ਜੋ ਦੇਸ਼ ਸੇਵਾ ਸਮਾਜ ਨੂੰ ਸਮਰਪਿਤ ਰਹੇ ਅਤੇ ਸੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਜਾਗਰੂਕਤਾ ਪੈਦਾ ਕਰਨਾ ਸੀ¢ ਇਸ ਮੌਕੇ ਸੰਘ ਨੇ ਪੰਚ ਪਰਿਵਰਤਨ ਦੇ ਵਿਚਾਰ ਆਏ ਹੋਏ ਮੁੱਖ ਬੁਲਾਰੇ ਇੰਦਰੇਸ਼ ਕੁਮਾਰ ਆਲ ਇੰਡੀਆ ਮੈਂਬਰ ਰਾਸ਼ਟਰੀਆ ਸਵਯੰਸੇਵਕ ਸੰਘ ਨੇ ਰੱਖੇ ਅਤੇ ਕਿਹਾ ਕਿ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਵਾਤਾਵਰਨ ਨੂੰ ਬਚਾਉਣਾ ਹੈ¢ ਇਸ ਸੰਮੇਲਨ ਵਿਚ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਭਾਗ ਲਿਆ ਅਤੇ ਲਗਭਗ 25 ਵੱਖ-ਵੱਖ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਭਾਗ ਲਿਆ ਅਤੇ ਇਸ ਮੌਕੇ ਬਾਬਾ ਆਕਾਸ਼ ਮੁਨੀ ਡੇਰਾ ਡਿੱਗੀ ਵਾਲੇ ਮਹਿਰਾਜ ਅਤੇ ਸੰਚਾਲਕ ਨੰਦੀ ਗਊਸ਼ਾਲਾ ਰਾਮਪੁਰਾ, ਦਸਮੇਸ਼ ਗਊਸ਼ਾਲਾ ਮਹਿਰਾਜ ਨੇ ਵੀ ਆਪਣਾ ਆਸ਼ੀਰਵਾਦ ਦਿੱਤਾ¢ ਇਸ ਸੰਮੇਲਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਡਿਸਪੋਜ਼ਲ ਵਸਤੂ ਦਾ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਭੰਡਾਰਾ ਬਰਤਨਾਂ ਵਿਚ ਹੀ ਵਰਤਾਇਆ ਗਿਆ¢ ਇਸ ਮੌਕੇ ਸੰਜੀਵ ਕੁਮਾਰ, ਤਰਸੇਮ ਜੇਠੀ, ਬਸੰਤ ਲਾਲ, ਪ੍ਰਬੋਧ ਕੁਮਾਰ, ਮੁਕੇਸ਼, ਗੁਰਪ੍ਰੀਤ ਗੋਰਾ, ਵਿਪਨ ਕੁਮਾਰ, ਅੰਕੁਸ਼ ਰਾਈਆਂ, ਨਹਿਰੂ ਲਾਲ ਮÏਜੂਦ ਰਹੇ¢
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ ਹਲਕਾ ਵਿਧਾਇਕਾ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦਾ ਬਰਸੀ ਸਮਾਗਮ ਮਨਾਇਆ
Ad Position 24