17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ ਹਲਕਾ ਵਿਧਾਇਕਾ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 23-02-2026
ਤਲਵੰਡੀ ਸਾਬੋ, 22 ਫਰਵਰੀ (ਰਣਜੀਤ ਸਿੰਘ ਰਾਜੂ)- ਸੰਯੁਕਤ ਕਿਸਾਨ ਮੋਰਚਾ ਪੰਜਾਬ, ਮਜ਼ਦੂਰ ਮੋਰਚਾ ਅਤੇ ਮੁਲਾਜ਼ਮ ਮੋਰਚੇ ਦੇ ਸਾਂਝੇ ਸੱਦੇ 'ਤੇ ਅੱਜ ਇੱਥੇ ਕਿਸਾਨਾਂ ਨੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੋਰ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਅਜਿਹੇ ਕਾਨੂੰਨ ਲਿਆ ਰਹੀ ਹੈ ਜਿਨ੍ਹਾਂ ਨਾਲ ਕਾਰਪੋਰੇਟੀ ਲੁੱਟ ਹੋਰ ਤੇਜ਼ ਹੋਵੇਗੀ | ਬਿਜਲੀ ਸਬੰਧੀ ਬਿੱਲ ਲਿਆਉਣ ਨਾਲ ਬਿਜਲੀ ਪ੍ਰਾਈਵੇਟ ਹੋ ਜਾਵੇਗੀ ਅਤੇ ਆਮ ਲੋਕਾਂ 'ਤੇ ਇਸ ਦਾ ਬਹੁਤ ਬੋਝ ਪਵੇਗਾ | ਬੀਜ ਬਿੱਲ ਨਾਲ ਖੇਤੀ ਮਹਿੰਗੀ ਹੋਵੇਗੀ ਅਤੇ ਕਿਸਾਨਾਂ ਦਾ ਬੀਜ ਰੱਖਣ ਦਾ ਮੁੱਢਲਾ ਅਧਿਕਾਰ ਵੀ ਖ਼ਤਮ ਹੋ ਜਾਵੇਗਾ | ਮਨਰੇਗਾ ਕਾਨੂੰਨ ਖ਼ਤਮ ਹੋਣ ਨਾਲ ਮਜ਼ਦੂਰਾਂ ਨੂੰ ਕੰਮ ਮੰਗਣ ਦਾ ਅਧਿਕਾਰ ਨਹੀਂ ਰਹੇਗਾ ਅਤੇ ਕੇਂਦਰ ਸਰਕਾਰ ਆਪਣੀ ਮਰਜ਼ੀ ਨਾਲ ਕੰਮ ਕਰਵਾਏਗੀ | ਆਗੂਆਂ ਨੇ ਦੱਸਿਆਂ ਕਿ ਚਾਰ ਲੇਬਰ ਕੋਡ ਲਾਗੂ ਹੋਣ ਤੇ ਮੁਲਾਜ਼ਮ ਬੰਧੂਆ ਮਜ਼ਦੂਰ ਬਣ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਇਹ ਸਾਰੀਆਂ ਨੀਤੀਆਂ ਤੇ ਸਮਝੌਤੇ ਰੱਦ ਕੀਤੇ ਜਾਣੇ ਚਾਹੀਦੇ ਹਨ | ਆਗੂਆਂ ਨੇ ਜਿਉਂਦ ਪਿੰਡ 'ਚ ਪੰਜਾਬ ਸਰਕਾਰ ਦੀ ਸ਼ਹਿ ਤੇ ਐਸ.ਐਸ.ਪੀ. ਬਠਿੰਡਾ ਜਯੋਤੀ ਯਾਦਵ ਵੱਲੋਂ ਕਿਸਾਨਾਂ ਤੇ ਕੀਤੇ ਅੱਤਿਆਚਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਲਗਾਤਾਰ ਕਿਸਾਨਾਂ ਖਿਲਾਫ ਧੱਕੇਸ਼ਾਹੀ ਦਾ ਇਸਤੇਮਾਲ ਕਰ ਰਹੀ ਹੈ ਤੇ ਇਹ ਕੇਂਦਰ ਦੀ ਭਾਜਪਾ ਸਰਕਾਰ ਨਾਲੋਂ ਕਿਸੇ ਪੱਖੋਂ ਘੱਟ ਨਹੀ |ਇਸ ਮੌਕੇ ਭਾਕਿਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਤੇ ਜ਼ਿਲ੍ਹਾ ਆਗੂ ਜਗਦੇਵ ਜੋਗੇਵਾਲਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਭਾਕਿਯੂ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਰਾਜਮਹਿੰਦਰ ਸਿੰਘ ਕੋਟਭਾਰਾ, ਭਾਕਿਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ, ਟੀ.ਐਸ.ਯੂ ਦੇ ਸੂਬਾ ਮੀਤ ਪ੍ਰਧਾਨ ਚੰਦਰ ਸ਼ਰਮਾ, ਠੇਕਾ ਕੋਆਰਡੀਨੇਟਰ ਦੇ ਰਾਜੇਸ਼ ਕੁਮਾਰ, ਕੁਲ ਹਿੰਦ ਕਿਸਾਨ ਸਭਾ ਦੇ ਰਾਜੂ ਔਲਖ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ, ਭਾਕਿਯੂ ਮਾਲਵਾ ਦੇ ਸੂਬਾ ਆਗੂ ਜਗਜੀਤ ਸਿੰਘ ਕੋਟਸ਼ਮੀਰ, ਭਾਕਿਯੂ ਉਗਰਾਹਾਂ ਬਲਾਕ ਮੌੜ ਦੇ ਜਰਨਲ ਸਕੱਤਰ ਗੁਰਮੇਲ ਸਿੰਘ ਭੂੰਦੜ, ਜਮਹੂਰੀ ਕਿਸਾਨ ਸਭਾ ਬਲਾਕ ਮੌੜ ਦੇ ਆਗੂ ਜਗਜੀਤ ਸਿੰਘ ਘੁੰਮਣ ਕਲਾਂ, ਬਲਾਕ ਤਲਵੰਡੀ ਸਾਬੋ ਦੇ ਜਰਨਲ ਸਕੱਤਰ ਹਰਪ੍ਰੀਤ ਸਿੰਘ ਚੱਠੇਵਾਲਾ, ਉਗਰਾਹਾਂ ਆਗੂ ਰਣਜੋਧ ਸਿੰਘ ਮਾਹੀਨੰਗਲ ਹਾਜ਼ਰ ਸਨ ਜਦੋਂਕਿ ਸਟੇਜ ਦਾ ਸੰਚਾਲਨ ਗੁਰਜੀਤ ਸਿੰਘ ਬੰਗੇਹਰ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜਸਵਿੰਦਰ ਸਿੰਘ ਬਾਲਿਆਂਵਾਲੀ ਵਾਲੇ ਦੀ ਪਲੇਠੀ ਧਾਰਮਿਕ ਪੁਸਤਕ 'ਸਿੱਖੀ ਦੇ ਥੰਮ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ... ਅਗਲੀ ਖ਼ਬਰ ਸਾਂਝੀਵਾਲਤਾ ਦਾ ਪ੍ਰਤੀਕ ਇਕ ਧਰਮ ਸੰਮੇਲਨ ਕਰਵਾਇਆ
Ad Position 24