ਬਠਿੰਡਾ-ਸ੍ਰੀਮਤੀ ਗੁਰਮੀਤ ਕੌਰ ਦਾ ਜਨਮ 25 ਦਸੰਬਰ 1970 ਨੂੰ ਪਿੰਡ ਭੈਣੀ ਜੱਸਾ ਵਿਚ ਪਿਤਾ ਸ. ਦਲੀਪ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਹੋਇਆ¢ ਉਨ੍ਹਾਂ ਨੇ ਆਪਣੀ ਮੁੱਢਲੀ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲੋਂ ਪ੍ਰਾਪਤ ਕੀਤੀ¢ ਸਾਲ 2004 ਵਿਚ ਉਨ੍ਹਾਂ ਦਾ ਵਿਆਹ ਹਰਵਿੰਦਰ ਸਿੰਘ ਸਿੱਧੂ, ਜੋ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਜਨਰਲ ਸਕੱਤਰ ਅਤੇ ਸੇਵਾਮੁਕਤ ਜੇ.ਈ. ਹਨ, ਨਾਲ ਬਠਿੰਡਾ ਵਿਖੇ ਹੋਇਆ¢ ਵਿਆਹ ਉਪਰੰਤ ਉਨ੍ਹਾਂ ਨੇ ਬੜੀ ਸੂਝ-ਬੂਝ ਨਾਲ ਘਰ-ਪਰਿਵਾਰ ਨੂੰ ਅੱਗੇ ਵਧਾਇਆ¢ ਉਨ੍ਹਾਂ ਦੇ 3 ਬੱਚੇ ਮਨਵੀਰ ਸਿੰਘ, ਗੁਰਨਿਵਾਜ ਸਿੰਘ ਅਤੇ ਬੇਟੀ ਜਸਲੀਨ ਕੌਰ ਹਨ, ਜਿਨ੍ਹਾਂ ਨੂੰ ਚੰਗੀ ਸਿੱਖਿਆ ਦੇ ਕੇ ਆਤਮ ਨਿਰਭਰ ਬਣਾਇਆ | ਉਨ੍ਹਾਂ ਨੇ ਆਪਣੀ ਧੀ ਜਸਲੀਨ ਕੌਰ ਦਾ ਵਿਆਹ ਇਕ ਚੰਗੇ ਖ਼ਾਨਦਾਨੀ ਪਰਿਵਾਰ ਵਿਚ ਜਗਦੇਵ ਸਿੰਘ ਨਾਲ ਕੀਤਾ¢ ਉਨ੍ਹਾਂ ਦਾ ਛੋਟਾ ਪੁੱਤਰ ਗੁਰਨਿਵਾਜ ਸਿੰਘ ਇਸ ਸਮੇਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਖੇ ਡਿਗਰੀ ਕਰ ਰਿਹਾ ਹੈ¢ ਗੁਰਮੀਤ ਕੌਰ ਬੜੀ ਜ਼ਿੰਦਾਦਿਲ, ਮਿੱਠ-ਬੋਲੜੇ ਸੁਭਾਅ ਦੀ ਮਾਲਕ ਸਨ, ਜਿਨ੍ਹਾਂ ਨੇ ਆਪਣੀ ਦੁੱਖ-ਤਕਲੀਫ਼ ਦਾ ਕਦੇ ਕਿਸੇ ਨੂੰ ਅਹਿਸਾਸ ਨਹੀਂ ਹੋਣ ਦਿੱਤਾ¢ ਹਮੇਸ਼ਾ ਚਿਹਰੇ 'ਤੇ ਮੁਸਕਰਾਹਟ ਰੱਖਣੀ ਅਤੇ ਦੂਜਿਆਂ ਨੂੰ ਹੌਸਲਾ ਦਿੰਦੇ ਰਹਿਣਾ¢ ਉਹ ਆਪਣੇ ਪਰਿਵਾਰ ਅਤੇ ਸਮਾਜ ਲਈ ਹਮੇਸ਼ਾ ਹੀ ਪੇ੍ਰਰਨਾ ਸ੍ਰੋਤ ਰਹੇ¢ ਪਰ ਲੰਘੀ 26 ਫਰਵਰੀ 2026 ਨੂੰ ਅਚਾਨਕ ਬਿਮਾਰ ਹੋਣ ਦੇ ਚੱਲਦਿਆਂ ਗੁਰਮੀਤ ਕੌਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਮਿਤੀ 6 ਮਾਰਚ 2026 (ਦਿਨ ਸ਼ੁੱਕਰਵਾਰ) ਨੂੰ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ, ਗੁਰੂ ਨਾਨਕ ਸਕੂਲ, 100 ਫੁੱਟੀ ਰੋਡ ਬਠਿੰਡਾ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਦਰਮਿਆਨ ਪਵੇਗਾ | ਵਲੋਂ:- ਅੰਮਿ੍ਤਪਾਲ ਸਿੰਘ ਵਲ੍ਹਾਣ