26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਧੋਬੀਆਣਾ ਬਸਤੀ 'ਚੋਂ ਕਾਰ ਸਵਾਰਾਂ ਵਲੋਂ ਤਿੰਨ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 06-03-2026
ਬਠਿੰਡਾ, 5 ਮਾਰਚ (ਸੱਤਪਾਲ ਸਿੰਘ ਸਿਵੀਆਂ)-ਹੋਲੀ ਦੇ ਤਿਉਹਾਰ ਵਾਲੇ ਦਿਨ ਬਠਿੰਡਾ ਦੀ ਧੋਬੀਆਣਾ ਬਸਤੀ 'ਚੋਂ ਇਕ ਕਾਰ ਸਵਾਰਾਂ ਵਲੋਂ ਤਿੰਨ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ, ਜਦਕਿ ਬੱਚਿਆਂ ਵਲੋਂ ਰੌਲਾ ਪਾਉਣ 'ਤੇ ਕਾਰ ਸਵਾਰ ਉਨ੍ਹਾਂ ਨੂੰ ਛੱਡ ਕੇ ਭੱਜ ਗਏ | ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ | ਸਬੰਧਿਤ ਛੋਟੀਆਂ ਤਿੰਨ ਬੱਚੀਆਂ ਨੇ ਦੱਸਿਆ ਕਿ ਉਹ ਇਕ ਦੁਕਾਨ ਤੋਂ ਕੁਝ ਸਮਾਨ ਲੈਣ ਗਈਆਂ ਸਨ ਕਿ ਇਕ ਕਾਰ ਵਿਚ ਸਵਾਰ ਦੋ ਔਰਤਾਂ ਨੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦਾ ਲਾਲਚ ਦਿੰਦੇ ਹੋਏ ਆਪਣੀ ਕਾਰ 'ਚ ਬੈਠਣ ਲਈ ਕਿਹਾ, ਪਰ ਉਨ੍ਹਾਂ ਨੇ ਮਨ੍ਹਾਂ ਕੀਤਾ, ਤਾਂ ਉਨ੍ਹਾਂ ਨੂੰ ਜਬਰੀ ਕਾਰ 'ਚ ਬਿਠਾ ਲਿਆ, ਜਿਸ ਵਿਚ ਪਹਿਲਾਂ ਵੀ ਕੁਝ ਬੱਚੇ ਬੈਠੇ ਹੋਏ ਸਨ, ਪਰ ਉਨ੍ਹਾਂ ਨੂੰ ਘਰਾਂ ਵਾਲੇ ਪਾਸੇ ਤੋਂ ਦੂਰ ਲਿਜਾਉਣ 'ਤੇ ਉਨ੍ਹਾਂ ਨੇ ਰੌਲਾ ਪਾਇਆ ਤਾਂ ਕਾਰ ਸਵਾਰ ਉਨ੍ਹਾਂ ਨੂੰ ਧੋਬੀਆਣਾ ਦੇ ਇਕ ਮੰਦਿਰ ਨੇੜੇ ਉੱਤਾਰ ਕੇ ਫਰਾਰ ਹੋ ਗਏ | ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੀ ਗੱਲ ਘਰ ਆ ਕੇ ਆਪਣੇ ਮਾਪਿਆਂ ਨੂੰ ਦੱਸੀ, ਜਿਸ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਖ਼ੁਦ ਕਾਰ ਸਵਾਰਾਂ ਦੀ ਭਾਲ ਕੀਤੀ, ਪਰ ਉਹ ਮਿਲੇ ਨਹੀਂ | ਉੱਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਤੋਂ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ, ਜਿਸ ਨੇ ਕਿਹਾ ਕਿ ਕਾਰ ਸਵਾਰਾਂ ਦੀ ਭਾਲ ਕਰਨ ਲਈ ਘਟਨਾ ਸਥਾਨ ਨੇੜਲੇ ਸੀ.ਸੀ.ਟੀ.ਵੀ. ਕੈਮਰੇ ਖੰਘਾਲੇ ਜਾ ਰਹੇ ਹਨ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਰਜਬਾਹੇ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ-ਗੁਰਮੀਤ ਕੌਰ ਸਿੱਧੂ <br/>
Ad Position 24