26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬੁਰਾ ਨਾ ਮੰਨੋ ਹੋਲੀ ਹੈ... <br/>

Ad Position 21
No active advertisement
ਅਜੀਤ ਡੈਸਕ 06-03-2026
ਰਾਮਾਂ ਮੰਡੀ, 5 ਮਾਰਚ (ਤਰਸੇਮ ਸਿੰਗਲਾ)-ਰਾਮਾਂ ਮੰਡੀ ਇਲਾਕੇ ਵਿਚ ਹੋਲੀ ਦਾ ਤਿਉਹਾਰ ਲੋਕਾਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਿੱਥੇ ਨੌਜਵਾਨਾਂ ਨੇ ਟੋਲੀਆਂ ਦੇ ਰੂਪ ਵਿਚ ਇਕੱਠੇ ਹੋ ਕੇ ਘਰ ਘਰ ਜਾ ਕੇ ਇਕ, ਦੂਸਰੇ ਨੂੰ ਰੰਗ ਲਾਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ, ਉਥੇ ਨਵੀਂ ਬਸਤੀ ਵਿਚ ਮਹਿਲਾਵਾਂ ਨੇ ਇਕ ਦੂਜੀ ਨੂੰ ਰੰਗ ਲਾਕੇ ਨੱਚ ਟੱਪ ਕੇ ਖੁਸ਼ੀ ਸਾਂਝੀ ਕੀਤੀ | ਸ਼ਰਾਰਤੀ ਅਨਸਰਾਂ ਨੂੰ ਹੁੱਲੜਬਾਜ਼ੀ ਕਰਕੇ ਰੰਗ 'ਚ ਭੰਗ ਪਾਉਣ ਤੋਂ ਰੋਕਣ ਲਈ ਥਾਣਾ ਮੁਖੀ ਕੌਰ ਸਿੰਘ ਵਲੋਂ ਪੁਲਿਸ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਸ਼ਹਿਰ ਦੇ ਚੌਕਾਂ ਵਿਚ ਪੁਲਿਸ ਨਾਕੇ ਅਤੇ ਗਸ਼ਤ ਲਗਾਈ ਗਈ ਸੀ | ਥਾਣਾ ਮੁਖੀ ਕੌਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਹੋਲੀ ਦਾ ਤਿਉਹਾਰ ਮਿਲਜੁਲ ਕੇ ਪੂਰੇ ਉਤਸ਼ਾਹ ਨਾਲ ਸ਼ਾਂਤੀਪੂਰਵਕ ਮਨਾਇਆ ਹੈ, ਜੋ ਕਿ ਇਕ ਚੰਗੀ ਰੀਤ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਬਲਾਕ ਸੰਮਤੀ ਸੰਗਤ ਤੋਂ ਪਰਮਜੀਤ ਕੌਰ ਕਾਲਝਰਾਣੀ ਨੂੰ ਚੇਅਰਪਰਸਨ ਤੇ ਮੇਜਰ ਸਿੰਘ ਡੂੰਮਵਾਲੀ ਨੂ... ਅਗਲੀ ਖ਼ਬਰ ਪੰਜਾਬ ਬਚਾਓ 'ਸੁਖਬੀਰ ਬਾਦਲ' ਲਿਆਓ ਕੱਲ੍ਹ 'ਗੋਨਿਆਨਾ' ਦੀ ਰੈਲੀ ਬੰਨੇਗੀ 2027 ਚੋਣਾਂ ਦਾ ਮੁੱਢ- ਬਰਾੜ, ਗੁਰੂ <br/>
Ad Position 24