ਸੰਗਤ ਮੰਡੀ, 5 ਮਾਰਚ (ਸੁਖਤੇਜ ਧਾਲੀਵਾਲ)-ਬਲਾਕ ਸੰਮਤੀ ਸੰਗਤ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਰਮਜੀਤ ਕÏਰ ਕਾਲਝਰਾਣੀ ਨੂੰ ਚੇਅਰਪਰਸਨ ਤੇ ਮੇਜਰ ਸਿੰਘ ਡੂੰਮਵਾਲੀ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ¢ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਦੱਸਿਆ ਕਿ ਬਲਾਕ ਸੰਮਤੀ ਸੰਗਤ ਦੇ 15 ਜ਼ੋਨਾਂ 'ਚੋਂ 10 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਰਹੇ ਸਨ¢ ਅੱਜ ਬਲਾਕ ਸੰਮਤੀ ਸੰਗਤ ਵਿਖੇ ਚੇਅਰਪਰਸਨ ਦੀ ਹੋਈ ਚੋਣ ਸਮੇਂ ਉਨ੍ਹਾਂ ਨੂੰ ਇਕ ਆਜ਼ਾਦ ਉਮੀਦਵਾਰ ਅਤੇ ਇਕ ਕਾਂਗਰਸ ਪਾਰਟੀ ਦੇ ਉਮੀਦਵਾਰ ਵਲੋਂ ਦਿੱਤੇ ਗਏ ਸਮੱਰਥਨ ਤੋਂ ਬਾਅਦ 12 ਉਮੀਦਵਾਰਾਂ ਦੇ ਮਿਲੇ ਫ਼ਤਵੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜੋਨ ਕਾਲਝਰਾਣੀ ਤੋਂ ਜੇਤੂ ਰਹੀ ਬਲਾਕ ਸੰਮਤੀ ਮੈਂਬਰ ਪਰਮਜੀਤ ਕÏਰ ਕਾਲਝਰਾਣੀ ਨੂੰ ਚੇਅਰਪਰਸਨ ਬਣਾਇਆ ਗਿਆ ਜਦੋਂ ਕਿ ਮੇਜਰ ਸਿੰਘ ਡੂੰਮਵਾਲੀ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ¢ ਉਨ੍ਹਾਂ ਇਸ ਨਿਯੁਕਤੀ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਚੇਅਰਪਰਸਨ ਪਰਮਜੀਤ ਕੌਰ ਕਾਲਝਰਾਣੀ ਅਤੇ ਵਾਈਸ ਚੇਅਰਮੈਨ ਮੇਜਰ ਸਿੰਘ ਡੂੰਮਵਾਲੀ ਨੂੰ ਵਧਾਈ ਦਿੱਤੀ ਹੈ¢ ਇਸ ਮÏਕੇ ਚੇਅਰਪਰਸਨ ਪਰਮਜੀਤ ਕÏਰ ਨੇ ਕਿਹਾ ਕਿ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਉਹ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਨਿਭਾਉਣਗੇ¢ ਉਨ੍ਹਾਂ ਇਸ ਨਿਯੁਕਤੀ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਲਾਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ¢ ਇਸ ਮÏਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਇਕਬਾਲ ਸਿੰਘ ਬਰਾੜ, ਜਥੇਦਾਰ ਰੇਸ਼ਮ ਸਿੰਘ ਸਿੱਧੂ, ਹਰਜੀਤ ਸਿੰਘ ਕਾਲਝਰਾਣੀ, ਜਥੇਦਾਰ ਜਸਵਿੰਦਰ ਸਿੰਘ ਟਿਵਾਣਾ, ਜਥੇਦਾਰ ਮੈਂਬਰ ਸਿੰਘ ਮਛਾਣਾ, ਬਲਜਿੰਦਰ ਸਿੰਘ ਜੱਸੀ, ਸਰਪੰਚ ਗੁਰਜੀਤ ਸਿੰਘ, ਜਗਸੀਰ ਸਿੰਘ ਪਥਰਾਲਾ, ਜਥੇਦਾਰ ਫਤਿਹ ਸਿੰਘ ਬਾਂਡੀ ਆਦਿ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ¢