14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜੈਨ ਗਰਲਜ਼ ਕਾਲਜ, ਰਾਮਾਂ ਵਿਖੇ ਨਵਗ੍ਰਹਿ ਪੀੜਾ ਸ਼ਾਂਤੀ ਪਾਠ ਦਾ ਅੱਜ ਸ਼ੁੱਭ ਆਰੰਭ ਕੀਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਰਾਮਾਂ ਮੰਡੀ, 6 ਮਾਰਚ (ਤਰਸੇਮ ਸਿੰਗਲਾ)- ਮਹਾਸਾਧਵੀ ਹੇਮਕੁੰਵਰ ਜੀ ਮਹਾਰਾਜ ਦੀ ਚੇਲੀ ਸੀਨੀਅਰ ਉਪਵ੍ਰਰਤਨੀ ਡਾ.ਰਵੀ ਰਸ਼ਿਮ ਜੀ ਮਹਾਰਾਜ ਨੇ ਸਥਾਨਕ ਹੇਮਕੁੰਵਰ ਜੈਨ ਗਰਲਜ਼ ਕਾਲਜ ਰਾਮਾਂ ਮੰਡੀ ਵਿਖੇ ਵਿਖੇ ਮਹਾਸਾਧਵੀ ਸ੍ਰੀ ਹੇਮਕੁੰਵਰ ਜੀ ਮਹਾਰਾਜ ਦੀ 15 ਮਾਰਚ ਨੂੰ ਆਯੋਜਿਤ ਸਾਲਾਨਾ ਬਰਸੀ ਦੇ ਸਬੰਧ ਵਿਚ ਨਵਗ੍ਰਹਿ ਪੀੜਾ ਦੀ ਸ਼ਾਂਤੀ ਲਈ ਇਕ ਵਿਲੱਖਣ ਅਤੇ ਬਹੁਤ ਪ੍ਰਭਾਵਸ਼ਾਲੀ ਵਿਸ਼ੇਸ਼ ਸਿੱਧ ਪਾਠ ਦਾ ਸ਼ੁੱਭ ਆਰੰਭ ਕੀਤਾ¢ ਇਹ ਪਾਠ 14 ਮਾਰਚ ਤੱਕ ਰੋਜ਼ਾਨਾ ਸਵੇਰੇ 8:00 ਵਜੇ ਤੋਂ 9:00 ਵਜੇ ਤੱਕ ਰੋਜ਼ਾਨਾ ਕੀਤਾ ਜਾਵੇਗਾ¢ ਨਵਗ੍ਰਹਿ ਸ਼ਾਂਤੀ ਪਾਠ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ¢ ਅੱਜ ਦੇ ਪਾਠ ਦੇ ਲਾਭਪਾਤਰੀ ਸ੍ਰੀਮਤੀ ਸਰਿਤਾ ਜਿੰਦਲ ਪਤਨੀ ਸੰਦੀਪ ਜਿੰਦਲ ਅਤੇ ਉਨ੍ਹਾਂ ਦਾ ਪਰਿਵਾਰ ਸਨ¢ ਨਵਗ੍ਰਹਿ ਸ਼ਾਂਤੀ ਪਾਠ ਵਿਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਨੂੰ ਲੱਕੀ ਡਰਾਅ ਕੂਪਨ ਰਾਹੀਂ ਇਨਾਮ ਵੰਡੇ ਗਏ¢ ਡਾ. ਰਵੀ ਰਸ਼ਿਮ ਜੀ ਮਹਾਰਾਜ ਨੇ ਦੱਸਿਆ ਕਿ ਇਨ੍ਹਾਂ ਪਾਠਾਂ ਦੀ ਸਮਾਪਤੀ 15 ਮਾਰਚ ਨੂੰ ਤਪਾਚਾਰੀਆ ਹੇਮ ਕੁੰਵਰ ਜੀ ਮਹਾਰਾਜ ਦੀ ਬਰਸੀ 'ਤੇ ਹੋਵੇਗੀ¢ ਉਸ ਦਿਨ ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਇੱਕ ਧਾਰਮਿਕ ਪ੍ਰੋਗਰਾਮ ਹੋਵੇਗਾ¢ ਹੇਮ ਕੁੰਵਰ ਮਹਾਰਾਜ ਦੀ ਬਰਸੀ 'ਤੇ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਤੋਂ ਗੁਰੂ ਭਗਤ ਪਰਿਵਾਰ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਗੇ¢ ਉਨ੍ਹਾਂ ਸਥਾਨਕ ਲੋਕਾਂ ਨੂੰ ਵੀ ਇਸ ਸਮਾਰੋਹ ਵਿਚ ਹਿੱਸਾ ਲੈਣ ਅਤੇ ਨਵਗ੍ਰਹਿ ਸ਼ਾਂਤੀ ਰਸਮ ਦਾ ਲਾਭ ਉਠਾਉਣ ਦੀ ਅਪੀਲ ਕੀਤੀ¢

Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਵਲੋਂ ਵਿਦਿਆਰਥਣਾਂ ਲਈ ਸੈਲਫ਼ ਡਿਫੈਂਸ ਟਰੇਨਿੰਗ ਸੈਸ਼ਨ <br/> ਅਗਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਟੋਹਾਣਾ ਵਿਖੇ 8 ਮਾਰਚ ਨੂੰ ਹੋਵੇਗਾ ਕਿਡਜ਼ ਟੈਲੇਂਟ ਹੰਟ ਮੁਕਾਬਲਾ
Ad Position 24