14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬਹੁਗਿਣਤੀ ਅਧਿਆਪਕ ਮਰਦਮਸ਼ੁਮਾਰੀ ਦੇ ਕੰਮ 'ਚ ਉਲਝਾਏ, ਬੱਚਿਆਂ ਦੀ ਪੜ੍ਹਾਈ ਹੋ ਰਹੀ ਪ੍ਰਭਾਵਿਤ

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਬਠਿੰਡਾ, 14 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਅੰਦਰ ਸਰਕਾਰੀ ਸਕੂਲਾਂ ਦੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ 'ਚ ਹੀ ਸਰਕਾਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਦੂਰ ਕਰ ਦਿੱਤਾ ਹੈ, ਕਿਉਂਕਿ ਜ਼ਿਆਦਾਤਰ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਦੇ ਕੰਮ 'ਚ ਉਲਝਾ ਦਿੱਤਾ ਹੈ | ਜਦਕਿ ਬਤੌਰ ਬੀ.ਐਲ.ਓ. ਕੰਮ ਕਰਦੇ ਅਧਿਆਪਕਾਂ ਨੂੰ ਐੱਸ.ਆਈ.ਆਰ. ਸਰਵੇ ਕਰਨ ਲਈ ਪਹਿਲਾਂ ਹੀ ਸਕੂਲਾਂ ਤੋਂ ਬਾਹਰ ਕੀਤਾ ਹੋਇਆ ਹੈ | ਇਸ ਕਾਰਨ ਸੈਸ਼ਨ ਦੇ ਮੁੱਢਲੇ ਦੌਰ 'ਚ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ | ਇਸ ਸੰਬੰਧੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਤੋਂ 5 ਮਈ ਤੱਕ ਮਰਦਮਸ਼ੁਮਾਰੀ ਦੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਚੱਲੇਗੀ ਅਤੇ 15 ਮਈ ਤੋਂ 13 ਜੂਨ ਤੱਕ ਮਰਦਮਸ਼ੁਮਾਰੀ ਦੇ ਪਹਿਲੇ ਪੜਾ 'ਚ ਵੱਡੀ ਗਿਣਤੀ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਹੈ | ਇਹ ਪ੍ਰਕਿਰਿਆ 31 ਮਾਰਚ 2027 ਤੱਕ ਚੱਲਣੀ ਹੈ, ਜਿਸ ਕਾਰਨ ਪੂਰੇ ਵਿੱਦਿਅਕ ਸੈਸ਼ਨ ਵਿਚ ਅਧਿਆਪਕ ਸਕੂਲਾਂ ਤੋਂ ਬਾਹਰ ਕੱਢ ਲਏ ਜਾਣਗੇ | ਇਸ ਤੋਂ ਪਹਿਲਾਂ ਬੀ.ਐਲ.ਓ. ਅਧਿਆਪਕਾਂ ਨੂੰ ਐੱਸ.ਆਈ.ਆਰ. ਸਰਵੇ ਲਈ ਵੋਟਾਂ ਦੀ ਸੁਧਾਈ ਅਤੇ ਵੋਟਾਂ ਬਣਾਉਣ ਦੇ ਕੰਮਾਂ 'ਚ ਲਗਾਇਆ ਹੋਇਆ | ਬਲਾਕ ਪ੍ਰਧਾਨ ਭੋਲਾ ਰਾਮ, ਕੁਲਵਿੰਦਰ ਵਿਰਕ, ਭੁਪਿੰਦਰ ਮਾਈਸਰਖਾਨਾ, ਰਾਜਵਿੰਦਰ ਜਲਾਲ, ਵਿਕਾਸ ਗਰਗ ਤੇ ਬਲਕਰਨ ਕੋਟਸ਼ਮੀਰ, ਗੁਰਪ੍ਰੀਤ ਖੇਮੂਆਣਾ, ਜਗਦੀਪ ਮਾਨ, ਅਨਿਲ ਭੱਟ, ਦਰਸ਼ਨ ਭਗਤਾ, ਰਣਦੀਪ ਕੌਰ ਖ਼ਾਲਸਾ ਅਤੇ ਬਲਜਿੰਦਰ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਰਦਮਸ਼ੁਮਾਰੀ ਦੇ ਕੰਮ 'ਚ ਸਾਰੇ ਵਿਭਾਗਾਂ ਦੀਆਂ ਡਿਊਟੀਆਂ ਅਨੁਪਾਤ ਦੇ ਅਨੁਸਾਰ ਲਗਾਈਆਂ ਜਾਣ, ਸੰਭਵ ਹੋ ਸਕੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਅਧਿਆਪਕਾਂ ਨੂੰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਯੂਨਾਈਟਿਡ ਅਕਾਲੀ ਦਲ ਵਲੋਂ ਬੇਅਦਬੀ ਵਿਰੁੱਧ ਪਾਸ ਕੀਤੇ ਬਿੱਲ ਦਾ ਸਵਾਗਤ-ਗੁਰਦੀਪ ਸਿੰਘ ਬਠਿੰਡਾ ਅਗਲੀ ਖ਼ਬਰ ਸਮਾਜ ਸੇਵੀ ਨੇ ਸਿਵਲ ਹਸਪਤਾਲ 'ਚ ਵਾਟਰ ਕੂਲਰ ਲਗਵਾਇਆ <br/>
Ad Position 24