25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਚੌਕੀਦਾਰ ਸੁੱਤਾ ਤੇ ਚੋਰ ਜਾਗਦੇ ਰਾਮ ਨਿਵਾਸ ਵਿਖੇ ਅਨਾਜ ਮੰਡੀ 'ਚ ਕਣਕ ਦੇ ਗੱਟੇ ਚੋਰੀ ਕਰਨ ਆਏ ਚੋਰ ਮੋਟਰਸਾਈਕਲ ਛੱਡ ਕੇ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 21-04-2026
ਬਾਲਿਆਂਵਾਲੀ, 20 ਅਪ੍ਰੈਲ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਰਾਮਨਿਵਾਸ ਵਿਖੇ ਅਨਾਜ ਮੰਡੀ 'ਚੋਂ ਅੱਧੀ ਰਾਤ ਨੂੰ ਕਣਕ ਦੇ ਗੱਟੇ ਚੋਰੀ ਕਰਨ ਆਏ ਚੋਰ, ਰੌਲਾ ਪੈਣ 'ਤੇ ਮੋਟਰ-ਸਾਈਕਲ ਛੱਡ ਕੇ ਫ਼ਰਾਰ ਹੋਣ ਦੀ ਖ਼ਬਰ ਮਿਲੀ ਹੈ¢ ਸਰਪੰਚ ਗਿਆਨ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਰਾਮਨਿਵਾਸ ਦੀ ਦਾਣਾ ਮੰਡੀ 'ਚੋਂ ਅੱਧੀ ਰਾਤ ਨੂੰ ਅਣਪਛਾਤੇ ਚੋਰ ਮੋਟਰ-ਸਾਈਕਲਾਂ 'ਤੇ ਦੋ-ਦੋ ਗੱਟੇ ਰੱਖ ਕੇ ਇਕ ਥਾਂ ਇਕੱਠੇ ਕਰ ਰਹੇ ਸਨ ਕਿ ਅਚਾਨਕ ਕਿਸੇ ਕਿਸਾਨ ਨੂੰ ਪਤਾ ਲੱਗ ਗਿਆ ਅਤੇ ਰÏਲਾ ਪੈਣ ਕਰਕੇ ਹਫੜਾ-ਦਫੜੀ 'ਚ ਅਣਪਛਾਤੇ ਚੋਰ ਬਗੈਰ ਨੰਬਰੀ ਮੋਟਰ-ਸਾਈਕਲ ਸਮੇਤ ਕਣਕ ਦੇ ਗੱਟੇ ਛੱਡ ਕੇ ਤਿੱਤਰ ਹੋ ਗਏ ਜਦੋਂਕਿ ਦੋ ਕਣਕ ਗੱਟੇ ਕੁਝ ਦੂਰੀ ਤੋਂ ਬਰਾਮਦ ਹੋ ਗਏ ਹਨ¢ ਸਰਪੰਚ ਗਿਆਨ ਸਿੰਘ ਨੇ ਦੱਸਿਆ ਕਿ ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਵੀ ਅਣਪਛਾਤੇ ਚੋਰਾਂ ਵਲੋਂ ਉਦੇ ਟ੍ਰੇਡਰਜ ਰਾਮਪੁਰਾ ਦੇ ਆੜ੍ਹਤੀਏ ਦੇ ਤੋਲ ਕੀਤੇ 35 ਗੱਟੇ ਝੋਨੇ ਦੇ ਚੋਰੀ ਕਰ ਲਏ ਸਨ ਜਦੋਂਕਿ ਇਸ ਵਾਰ ਵੀ ਚੋਰਾਂ ਵਲੋਂ ਉਦੇ ਟ੍ਰੇਡਰਜ ਰਾਮਪੁਰਾ ਫਾਰਮ ਦੇ ਹੀ ਤੋਲ ਕੀਤੇ ਹੋਏ ਕਣਕ ਦੇ ਗੱਟੇ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ¢ ਇਸ ਸਬੰਧੀ ਸਰਪੰਚ ਗਿਆਨ ਸਿੰਘ ਨੇ ਕਿਹਾ ਅਸੀਂ ਆੜ੍ਹਤੀਏ ਦੀ ਹਾਜ਼ਰੀ 'ਚ ਬਗੈਰ ਨੰਬਰੀ ਮੋਟਰ-ਸਾਈਕਲ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਦੋਂ ਕਿ ਪੰਚਾਇਤ ਵਲੋਂ ਪੁਲਿਸ ਨੂੰ ਦਰਖ਼ਾਸਤ ਦੇ ਕੇ ਹਰ ਛਿਮਾਹੀ ਅਨਾਜ ਮੰਡੀ 'ਚੋਂ ਚੋਰੀ ਕਰਨ ਵਾਲਿਆਂ 'ਤੇ ਠੋਸ ਕਾਰਵਾਈ ਕਰਵਾਈ ਜਾਵੇਗੀ ਅਤੇ ਸਾਰੇ ਚੋਰਾਂ ਅਤੇ ਚੋਰਾਂ ਨੂੰ ਪਾਲਣ ਵਾਲਿਆਂ ਨੂੰ ਵੀ ਬੇਨਕਾਬ ਕੀਤਾ ਜਾਵੇਗਾ¢ ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਅਣਪਛਾਤੇ ਚੋਰ ਅਨਾਜ ਮੰਡੀ 'ਚੋਂ ਕਣਕ ਦੇ ਗੱਟੇ ਚੋਰੀ ਕਰ ਰਹੇ ਸਨ ਤਾਂ ਚੌਕੀਦਾਰ ਕੁੰਭਕਰਨੀ ਨੀਂਦ 'ਚ ਸੁੱਤੇ ਪਏ ਸਨ¢ ਇਸ ਸਬੰਧੀ ਸਮੂਹ ਆੜ੍ਹਤੀਆ ਦਾ ਦੋਸ਼ ਹੈ ਕਿ ਹਰ ਸੀਜ਼ਨ 'ਚ ਅਨਾਜ ਮੰਡੀਆਂ 'ਚੋਂ ਚੋਰਾਂ ਵਲੋਂ ਕਣਕ/ਝੋਨੇ ਦੇ ਗੱਟੇ ਵੱਖ-ਵੱਖ ਅਨਾਜ ਮੰਡੀਆਂ 'ਚੋਂ ਚੋਰੀ ਕੀਤੇ ਹਨ¢ ਜਿਸ ਨਾਲ ਕਿਸਾਨਾਂ ਤੇ ਮਜ਼ਦੂਰਾਂ ਅਤੇ ਆੜ੍ਹਤੀਆਂ ਦਾ ਵੱਡਾ ਨੁਕਸਾਨ ਹੁੰਦਾ ਹੈ¢ ਇਸ ਸਬੰਧੀ ਮਾਰਕੀਟ ਕਮੇਟੀ ਰਾਮਪੁਰਾ ਦੇ ਸਕੱਤਰ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਉਕਤ ਚੌਕੀਦਾਰ ਵਗ਼ੈਰਾ ਠੇਕੇਦਾਰਾਂ ਵਲੋਂ ਰੱਖੇ ਜਾਂਦੇ ਹਨ ਤੇ ਇਸ ਸਬੰਧੀ ਠੇਕੇਦਾਰ ਨਾਲ ਗੱਲ ਕਰਦਾ ਹਾਂ¢ ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੇ ਕਿਹਾ ਕਿ ਬਗੈਰ ਨੰਬਰੀ ਮੋਟਰ-ਸਾਈਕਲ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਨੂੰ ਜਲਦੀ ਟ੍ਰੇਸ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ¢

Ad Position 22
No active advertisement
ਪਿਛਲੀ ਖ਼ਬਰ ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਇਕ ਬੱਚੇ ਸਮੇਤ ਦੋ ਔਰਤਾਂ ਜ਼ਖ਼ਮੀ ਅਗਲੀ ਖ਼ਬਰ ਚੇਅਰਪਰਸਨ ਗੁਰਪ੍ਰੀਤ ਕੌਰ ਸਿੱਧੂ ਨੇ ਉਪ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ <br/>
Ad Position 24